ਕੁਵੈਤ ਅਗਨੀ ਕਾਂਡ ’ਚ ਮਾਰੇ ਭਾਰਤੀਆਂ ਦੀਆਂ ਲਾਸ਼ਾਂ ਲੈ ਕੇ ਜਹਾਜ਼ ਕੋਚੀ ਪੁੱਜਿਆ

ਕੁਵੈਤ ਅਗਨੀ ਕਾਂਡ ’ਚ ਮਾਰੇ ਭਾਰਤੀਆਂ ਦੀਆਂ ਲਾਸ਼ਾਂ ਲੈ ਕੇ ਜਹਾਜ਼ ਕੋਚੀ ਪੁੱਜਿਆ

ਕੋਚੀ, 14 ਜੂਨ- ਕੁਵੈਤ ਵਿਚ ਦੋ ਦਿਨ ਪਹਿਲਾਂ ਅੱਗ ਲੱਗਣ ਕਾਰਨ ਮਾਰੇ ਗਏ 45 ਭਾਰਤੀਆਂ ਦੀਆਂ ਲਾਸ਼ਾਂ ਨੂੰ ਲੈ ਕੇ ਭਾਰਤੀ ਹਵਾਈ ਫ਼ੌਜ ਦਾ ਜਹਾਜ਼ ਅੱਜ ਸਵੇਰੇ ਇਥੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰਿਆ। ਭਾਰਤੀ ਹਵਾਈ ਫ਼ੌਜ ਦੇ ਸੀ-130ਜੇ ਟਰਾਂਸਪੋਰਟ ਜਹਾਜ਼ ਰਾਹੀਂ 31 ਭਾਰਤੀਆਂ ਦੀਆਂ ਦੇਹਾਂ ਇੱਥੇ ਉਤਾਰੀਆਂ ਗਈਆਂ। ਦੇਹਾਂ ਨੂੰ ਉਨ੍ਹਾਂ ਦੇ ਜੱਦੀ ਸ਼ਹਿਰ ਲਿਜਾਇਆ […]

ਦੇਸ਼ ’ਚ ਮਈ ਦੌਰਾਨ ਥੋਕ ਮਹਿੰਗਾਈ ਦਰ ਵੱਧ ਕੇ 2.61 ਫ਼ੀਸਦ ਤੱਕ ਪੁੱਜੀ

ਦੇਸ਼ ’ਚ ਮਈ ਦੌਰਾਨ ਥੋਕ ਮਹਿੰਗਾਈ ਦਰ ਵੱਧ ਕੇ 2.61 ਫ਼ੀਸਦ ਤੱਕ ਪੁੱਜੀ

ਨਵੀਂ ਦਿੱਲੀ, 14 ਜੂਨ- ਖੁਰਾਕੀ ਵਸਤਾਂ, ਖਾਸ ਕਰਕੇ ਸਬਜ਼ੀਆਂ ਅਤੇ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਮਈ ਵਿੱਚ ਥੋਕ ਮਹਿੰਗਾਈ ਦਰ ਲਗਾਤਾਰ ਤੀਜੇ ਮਹੀਨੇ ਵਧ ਕੇ 2.61 ਫੀਸਦੀ ਹੋ ਗਈ। ਥੋਕ ਮੁੱਲ ਸੂਚਕ ਅੰਕ (ਡਬਲਿਯੂਪੀਆਈ) ਆਧਾਰਿਤ ਮਹਿੰਗਾਈ ਦਰ ਅਪਰੈਲ ‘ਚ 1.26 ਫੀਸਦੀ ਰਹੀ। ਮਈ 2023 ਵਿੱਚ ਇਹ ਮਨਫ਼ੀ 3.61 ਫੀਸਦੀ ਸੀ।

ਜੀ-7 ਵੱਲੋਂ ਇਰਾਨ ਨੂੰ ਪਰਮਾਣੂ ਗਤੀਵਿਧੀਆਂ ਸਬੰਧੀ ਚਿਤਾਵਨੀ

ਜੀ-7 ਵੱਲੋਂ ਇਰਾਨ ਨੂੰ ਪਰਮਾਣੂ ਗਤੀਵਿਧੀਆਂ ਸਬੰਧੀ ਚਿਤਾਵਨੀ

ਬਾਰੀ (ਇਟਲੀ), 14 ਜੂਨ- ਜੀ-7 ਸਮੂਹ ਨੇ ਇਕ ਡਰਾਫ਼ਟ ਸੰਦੇਸ਼ ਰਾਹੀਂ ਇਰਾਨ ਨੂੰ ਆਪਣੇ ਪਰਮਾਣੂ ਸੋਧ ਦੇ ਪ੍ਰੋਗਰਾਮ ਨੂੰ ਅੱਗੇ ਵਧਾਉਣ ਖ਼ਿਲਾਫ਼ ਚਿਤਾਵਨੀ ਦਿੰਦਿਆਂ ਕਿਹਾ ਕਿ ਤਹਿਰਾਨ ਜੇ ਰੂਸ ਨੂੰ ਬੈਲਿਸਟਿਕ ਮਿਜ਼ਈਲਾਂ ਦਿੰਦਾ ਹੈ ਤਾਂ ਉਸ ਖ਼ਿਲਾਫ਼ ਨਵੇਂ ਕਦਮ ਉਠਾਉਣ ਲਈ ਤਿਆਰ ਹੈ।ਰਾਇਟਰਜ਼ ਦੁਆਰਾ ਦਰਜ ਇੱਕ ਬਿਆਨ ਅਨੁਸਾਰ ਕਿਹਾ ਗਿਆ ਹੈ ਕਿ ਅਸੀਂ ਤਹਿਰਾਨ ਦੀਆਂ […]

ਪੰਜਾਬ ’ਚ ਬਿਜਲੀ ਮਹਿੰਗੀ

ਪੰਜਾਬ ’ਚ ਬਿਜਲੀ ਮਹਿੰਗੀ

ਪਟਿਆਲਾ, 14 ਜੂਨ- ਪਾਵਰ ਰੈਗੂਲੇਟਰ ਦੀ ਮਨਜ਼ੂਰੀ ਤੋਂ ਬਾਅਦ ਪੰਜਾਬ ਨੇ ਅੱਜ ਆਪਣੀਆਂ ਬਿਜਲੀ ਦਰਾਂ ਵਿੱਚ ਵਾਧਾ ਕਰ ਦਿੱਤਾ ਹੈ। ਘਰੇਲੂ ਖਪਤਕਾਰਾਂ ਲਈ ਇਹ ਵਾਧਾ 10 ਤੋਂ 12 ਪੈਸੇ ਪ੍ਰਤੀ ਯੂਨਿਟ ਹੈ, ਜਦੋਂ ਕਿ ਉਦਯੋਗ ਲਈ ਇਹ 15 ਪੈਸੇ ਪ੍ਰਤੀ ਯੂਨਿਟ ਹੈ। ਇਹ ਦਰਾਂ 16 ਜੂਨ ਤੋਂ ਲਾਗੂ ਹੋਣਗੀਆਂ। ਉਦਯੋਗ ਰਾਹਤ ਦੀ ਮੰਗ ਕਰ ਰਹੇ […]

ਇਟਲੀ ’ਚ ਜੀ-7 ਸਿਖ਼ਰ ਸੰਮੇਲਨ: ਮੋਦੀ ਨੇ ਜ਼ੇਲੈਂਸਕੀ, ਮੈਕਰੌਂ ਤੇ ਸੁਨਕ ਨਾਲ ਮੁਲਾਕਾਤ ਕੀਤੀ

ਇਟਲੀ ’ਚ ਜੀ-7 ਸਿਖ਼ਰ ਸੰਮੇਲਨ: ਮੋਦੀ ਨੇ ਜ਼ੇਲੈਂਸਕੀ, ਮੈਕਰੌਂ ਤੇ ਸੁਨਕ ਨਾਲ ਮੁਲਾਕਾਤ ਕੀਤੀ

ਬਾਰੀ (ਇਟਲੀ), 14 ਜੂਨ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਟਲੀ ਦੇ ਅਪੂਲੀਆ ਖੇਤਰ ਵਿੱਚ ਜੀ 7 ਸਿਖ਼ਰ ਸੰਮੇਲਨ ਤੋਂ ਇਲਾਵਾ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ, ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਅਤੇ ਉਨ੍ਹਾਂ ਦੇ ਬਰਤਾਨਵੀ ਹਮਰੁਤਬਾ ਰਿਸ਼ੀ ਸੁਨਕ ਨਾਲ ਗੱਲਬਾਤ ਕੀਤੀ। ਪਤਾ ਲੱਗਾ ਹੈ ਕਿ ਯੂਕਰੇਨ ਦੇ ਰਾਸ਼ਟਰਪਤੀ ਨੇ ਸ੍ਰੀ ਮੋਦੀ ਨੂੰ ਰੂਸ-ਯੂਕਰੇਨ ਸੰਘਰਸ਼ ਦੇ […]