ਆਨੰਦ ਕਾਰਜ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸਖ਼ਤ ਹੁਕਮ ਜਾਰੀ

ਆਨੰਦ ਕਾਰਜ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸਖ਼ਤ ਹੁਕਮ ਜਾਰੀ

ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਆਨੰਦ ਕਾਰਜ ਨੂੰ ਲੈ ਕੇ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਨੇ ਡੈਸਟੀਨੇਸ਼ਨ ਆਨੰਦ ਕਾਰਜ ’ਤੇ ਰੋਕ ਲਗਾ ਦਿੱਤੀ ਹੈ। ਦਰਅਸਲ ਡੈਸਟੀਨੇਸ਼ਨ ਵੈਡਿੰਗ ’ਚ ਲੋਕ ਥੀਮ ਅਧਾਰਿਤ ਵਿਆਹ ਕਰਦੇ ਸਨ ਜਿਵੇਂ ਕਿ ਬੀਚ ਕਿਨਾਰੇ ਜਾਂ ਫਿਰ ਕਿਸੇ ਰਿਸੋਰਟ ਵਿਚ ਹੀ ਅਨੰਦ ਕਾਰਜ ਦੀਆਂ ਰਸਮਾਂ […]

2028 ਦੀਆਂ ਲਾਸ ਏਂਜਲਸ ਓਲਿੰਪਕਸ ’ਚ ਕ੍ਰਿਕਟ ਸ਼ਾਮਲ

2028 ਦੀਆਂ ਲਾਸ ਏਂਜਲਸ ਓਲਿੰਪਕਸ ’ਚ ਕ੍ਰਿਕਟ ਸ਼ਾਮਲ

ਮੁੰਬਈ, 16 ਅਕਤੂਬਰ- ਕੌਮਾਂਤਰੀ ਓਲੰਪਿਕ ਕਮੇਟੀ ਦੀ ਮਨਜ਼ੂਰੀ ਤੋਂ ਬਾਅਦ ਲਾਸ ਏਂਜਲਸ 2028 ਓਲੰਪਿਕ ਵਿੱਚ ਕ੍ਰਿਕਟ ਅਤੇ ਫਲੈਗ ਫੁਟਬਾਲ ਸਮੇਤ ਪੰਜ ਖੇਡਾਂ ਨੂੰ ਸ਼ਾਮਲ ਕੀਤਾ ਗਿਆ। ਕ੍ਰਿਕਟ, ਫਲੈਗ ਫੁੱਟਬਾਲ, ਲੈਕਰੋਸ, ਸਕੁਐਸ਼ ਅਤੇ ਬੇਸਬਾਲ-ਸਾਫਟਬਾਲ ਨੂੰ ਲਾਸ ਏਂਜਲਸ 2028 ਓਲਿੰਪਕਸ ਵਿੱਚ ਸ਼ਾਮਲ ਕੀਤਾ ਗਿਆ ਹੈ।

ਅੰਮ੍ਰਿਤਪਾਲ ਸਿੰਘ ਨੇ ਖ਼ੁਦਕੁਸ਼ੀ ਕੀਤੀ ਇਸ ਲਈ ਸਸਕਾਰ ਵੇਲੇ ਫੌਜੀ ਸਨਮਾਨ ਨਹੀਂ ਦਿੱਤਾ ਗਿਆ: ਥਲ ਸੈਨਾ

ਅੰਮ੍ਰਿਤਪਾਲ ਸਿੰਘ ਨੇ ਖ਼ੁਦਕੁਸ਼ੀ ਕੀਤੀ ਇਸ ਲਈ ਸਸਕਾਰ ਵੇਲੇ ਫੌਜੀ ਸਨਮਾਨ ਨਹੀਂ ਦਿੱਤਾ ਗਿਆ: ਥਲ ਸੈਨਾ

ਨਵੀਂ ਦਿੱਲੀ, 16 ਅਕਤੂਬਰ- ਥਲ ਸੈਨਾ ਨੇ ਕਿਹਾ ਹੈ ਕਿ ਅਗਨੀਵੀਰ ਅੰਮ੍ਰਿਤਪਾਲ ਸਿੰਘ ਨੇ ਡਿਊਟੀ ਦੌਰਾਨ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਇਸ ਲਈ ਉਸ ਦੇ ਅੰਤਿਮ ਸੰਸਕਾਰ ਲਈ ਫੌਜੀ ਸਨਮਾਨ ਨਹੀਂ ਦਿੱਤਾ ਗਿਆ। ਥਲ ਸੈਨਾ ਨੇ ਕਿਹਾ ਕਿ ਉਹ ਇਸ ਆਧਾਰ ‘ਤੇ ਆਪਣੇ ਜਵਾਨਾਂ ’ਚ ਫਰਕ ਨਹੀਂ ਕਰਦੀ ਕਿ ਉਹ […]

ਪੀਜੀਆਈ ਦੇ ਐਡਵਾਂਸ ਆਈ ਸੈਂਟਰ ’ਚ ਅੱਗ ਲੱਗੀ, ਜਾਨੀ ਨੁਕਸਾਨ ਤੋਂ ਬਚਾਅ

ਪੀਜੀਆਈ ਦੇ ਐਡਵਾਂਸ ਆਈ ਸੈਂਟਰ ’ਚ ਅੱਗ ਲੱਗੀ, ਜਾਨੀ ਨੁਕਸਾਨ ਤੋਂ ਬਚਾਅ

ਚੰਡੀਗੜ੍ਹ, 16 ਅਕਤੂਬਰ- ਇਥੇ ਪੀਜੀਆਈ ਨਹਿਰੂ ਹਸਪਤਾਲ ਦੇ ‘ਸੀ’ ਬਲਾਕ ਵਿੱਚ ਭਿਆਨਕ ਅੱਗ ਲੱਗਣ ਤੋਂ ਹਫ਼ਤੇ ਬਾਅਦ ਅੱਜ ਸਵੇਰੇ ਸੰਸਥਾ ਦੇ ਐਡਵਾਂਸਡ ਆਈ ਸੈਂਟਰ(ਅੱਖਾਂ ਦਾ ਵਿਭਾਗ)ਵਿੱਚ ਅੱਗ ਲੱਗ ਗਈ। ਅੱਗ ਸਵੇਰੇ 9.30 ਵਜੇ ਲੱਗੀ। ਅੱਗ ਐਡਵਾਂਸਡ ਆਈ ਸੈਂਟਰ ਦੇ ਯੂਪੀਐੱਸ ਬੈਟਰੀ ਰੂਮ ਵਿੱਚ ਲੱਗੀ ਤੇ ਤੇਜ਼ੀ ਨਾਲ ਫੈਲ ਗਈ। ਜਿਵੇਂ ਹੀ ਸਵੇਰੇ ਅੱਗ ਲੱਗੀ ਓਪੀਡੀ […]

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਗਨੀਵੀਰ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਇੱਕ ਕਰੋੜ ਦਾ ਚੈੱਕ ਦਿੱਤਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਗਨੀਵੀਰ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਇੱਕ ਕਰੋੜ ਦਾ ਚੈੱਕ ਦਿੱਤਾ

ਮਾਨਸਾ, 16 ਅਕਤੂਬਰ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਜ਼ਿਲ੍ਹੇ ਦੇ ਪਿੰਡ ਕੋਟਲੀ ਕਲਾਂ ਵਿਖੇ ਅਗਨੀਵੀਰ ਅੰਮ੍ਰਿਤਪਾਲ ਸਿੰਘ ਦੇ ਘਰ ਪੁੱਜੇ। ਉਨ੍ਹਾਂ ਸ਼ਹੀਦ ਦੇ ਮਾਤਾ ਪਿਤਾ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਇੱਕ ਕਰੋੜ ਰੁਪਏ ਦਾ ਚੈੱਕ ਸੌਂਪਿਆ ਗਿਆ।‌ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਗ਼ਲਤ ਹਨ, ਜਨਿ੍ਹਾਂ ਕਰਕੇ […]