ਨਵੀਂ ਦਿੱਲੀ: ਸਕੂਲ ਜਾ ਰਹੀ 17 ਸਾਲ ਦੀ ਲੜਕੀ ’ਤੇ ਮੋਟਰਸਾਈਕਲ ਸਵਾਰਾਂ ਨੇ ‘ਤੇਜ਼ਾਬ’ ਸੁੱਟਿਆ

ਨਵੀਂ ਦਿੱਲੀ: ਸਕੂਲ ਜਾ ਰਹੀ 17 ਸਾਲ ਦੀ ਲੜਕੀ ’ਤੇ ਮੋਟਰਸਾਈਕਲ ਸਵਾਰਾਂ ਨੇ ‘ਤੇਜ਼ਾਬ’ ਸੁੱਟਿਆ

ਨਵੀਂ ਦਿੱਲੀ, 14 ਦਸੰਬਰ- ਇਥੇ ਉੱਤਮ ਨਗਰ ਨੇੜੇ ਅੱਜ ਸਵੇਰੇ ਦੋ ਬਾਈਕ ਸਵਾਰਾਂ ਨੇ ਸਕੂਲ ਜਾ ਰਹੀ 12ਵੀਂ ਦੀ 17 ਸਾਲਾ ਲੜਕੀ ’ਤੇ ‘ਤੇਜ਼ਾਬ’ ਸੁੱਟ ਦਿੱਤਾ। ਇਸ ਕਾਰਨ ਲੜਕੀ ਦਾ ਚਿਹਰਾ 8 ਫ਼ੀਸਦੀ ਸੜ ਗਿਆ। ਮੁਲਜ਼ਮਾਂ ‘ਚੋਂ ਇਕ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਪੁਲੀਸ ਮੁਤਾਬਕ ਇਸ ਮਾਮਲੇ ਦੀ ਸੂਚਨਾ ਉਨ੍ਹਾਂ ਨੂੰ ਸਵੇਰੇ 9 […]

ਪੰਜਾਬ ਸਣੇ 9 ਰਾਜਾਂ ਨੇ ਸੀਬੀਆਈ ਨੂੰ ਦਿੱਤੀ ਆਮ ਸਹਿਮਤੀ ਵਾਪਸ ਲਈ: ਮੰਤਰੀ

ਨਵੀਂ ਦਿੱਲੀ, 14 ਦਸੰਬਰ-ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਅੱਜ ਬੁੱਧਵਾਰ ਨੂੰ ਕਿਹਾ ਕਿ ਪੰਜਾਬ, ਤਿਲੰਗਾਨਾ ਅਤੇ ਪੱਛਮੀ ਬੰਗਾਲ ਸਮੇਤ 9 ਰਾਜਾਂ ਨੇ ਕੁਝ ਅਪਰਾਧਾਂ ਦੀ ਜਾਂਚ ਲਈ ਸੀਬੀਆਈ ਨੂੰ ਦਿੱਤੀ ਗਈ ਆਮ ਸਹਿਮਤੀ ਵਾਪਸ ਲੈ ਲਈ ਹੈ। ਪ੍ਰਸੋਨਲ ਰਾਜ ਮੰਤਰੀ ਨੇ ਲੋਕ ਸਭਾ ਵਿੱਚ ਸਵਾਲ ਦੇ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ […]

ਧਾਰਾ 370 ਨੂੰ ਰੱਦ ਕਰਨ ਖ਼ਿਲਾਫ਼ ਪਟੀਸ਼ਨਾਂ ’ਤੇ ਛੇਤੀ ਸੁਣਵਾਈ ਕੀਤੀ ਜਾਵੇਗੀ: ਸੁਪਰੀਮ ਕੋਰਟ

ਧਾਰਾ 370 ਨੂੰ ਰੱਦ ਕਰਨ ਖ਼ਿਲਾਫ਼ ਪਟੀਸ਼ਨਾਂ ’ਤੇ ਛੇਤੀ ਸੁਣਵਾਈ ਕੀਤੀ ਜਾਵੇਗੀ: ਸੁਪਰੀਮ ਕੋਰਟ

ਨਵੀਂ ਦਿੱਲੀ, 14 ਦਸੰਬਰ- ਸੁਪਰੀਮ ਕੋਰਟ ਨੇ ਅੱਜ ਕਿਹਾ ਹੈ ਕਿ ਉਹ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਦੀਆਂ ਵਿਵਸਥਾਵਾਂ ਨੂੰ ਖਤਮ ਕਰਨ ਦੇ ਕੇਂਦਰ ਦੇ ਫੈਸਲੇ ਖ਼ਿਲਾਫ਼ ਦਾਇਰ ਪਟੀਸ਼ਨਾਂ ਨੂੰ ਛੇਤੀ ਸੁਣਵਾਈ ਲਈ ਸੂਚੀਬੱਧ ਕਰੇਗੀ।

ਏਮਜ਼ ਦੇ ਕੰਪਿਊਟਰ ਸਰਵਰ ’ਤੇ ਹਮਲਾ ਚੀਨੀ ਹੈਕਰਾਂ ਨੇ ਕੀਤਾ ਸੀ

ਏਮਜ਼ ਦੇ ਕੰਪਿਊਟਰ ਸਰਵਰ ’ਤੇ ਹਮਲਾ ਚੀਨੀ ਹੈਕਰਾਂ ਨੇ ਕੀਤਾ ਸੀ

ਨਵੀਂ ਦਿੱਲੀ, 14 ਦਸੰਬਰ-ਦਿੱਲੀ ਵਿੱਚ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਦੇ ਕੰਪਿਊਟਰ ਸਰਵਰ ਉੱਤੇ ਹਮਲਾ ਚੀਨੀ ਹੈਕਰਾਂ ਨੇ ਕੀਤਾ ਸੀ। ਐੱਫਆਈਆਰ ਵਿੱਚ ਦੱਸਿਆ ਗਿਆ ਹੈ ਕਿ ਹਮਲਾ ਚੀਨ ਤੋਂ ਹੋਇਆ ਸੀ।

ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਸੁਲਝਾਉਣ ’ਚ ਲੱਗੇ ਦਿੱਲੀ ਪੁਲੀਸ ਦੇ 12 ਅਧਿਕਾਰੀਆਂ ਨੂੰ ਵਾਈ ਸ਼੍ਰੇਣੀ ਦੀ ਸੁਰੱਖਿਆ

ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਸੁਲਝਾਉਣ ’ਚ ਲੱਗੇ ਦਿੱਲੀ ਪੁਲੀਸ ਦੇ 12 ਅਧਿਕਾਰੀਆਂ ਨੂੰ ਵਾਈ ਸ਼੍ਰੇਣੀ ਦੀ ਸੁਰੱਖਿਆ

ਦਿੱਲੀ- ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ ਸੁਲਝਾਉਣ ਵਿਚ ਲੱਗੇ ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਦੇ 12 ਅਧਿਕਾਰੀਆਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਉਨ੍ਹਾਂ ਨੂੰ ਵਾਈ-ਸ਼੍ਰੇਣੀ ਦੀ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ। ਦਿੱਲੀ ਪੁਲਿਸ ਨੇ ਕਿਹਾ ਕਿ ਜਿਨ੍ਹਾਂ ਦੀ ਸੁਰੱਖਿਆ ’ਚ ਵਾਧਾ ਕੀਤਾ ਗਿਆ ਹੈ ਉਨ੍ਹਾਂ ਵਿੱਚ ਸਪੈਸ਼ਲ ਸੀਪੀ ਐੱਚਜੀਐੱਸ ਧਾਲੀਵਾਲ, ਡੀਸੀਪੀ ਸਪੈਸ਼ਲ ਸੈੱਲ […]