ਈਡੀ ਨੇ ਵੀਡੀਓ ਲੀਕ ਕਰਕੇ ਅਦਾਲਤੀ ਹੁਕਮਾਂ ਦੀ ਉਲੰਘਣਾ ਕੀਤੀ: ਸਿਸੋਦੀਆ

ਈਡੀ ਨੇ ਵੀਡੀਓ ਲੀਕ ਕਰਕੇ ਅਦਾਲਤੀ ਹੁਕਮਾਂ ਦੀ ਉਲੰਘਣਾ ਕੀਤੀ: ਸਿਸੋਦੀਆ

ਨਵੀਂ ਦਿੱਲੀ, 19 ਨਵੰਬਰ- ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਤਿਹਾੜ ਜੇਲ੍ਹ ਵੀਡੀਓ ਵਾਇਰਲ ਹੋਣ ’ਤੇ ਕਿਹਾ ਕਿ ਰੀੜ੍ਹ ਦੀ ਹੱਡੀ ਦੀ ਸੱਟ ਕਾਰਨ ਡਾਕਟਰਾਂ ਨੇ ਸਤਿੰਦਰ ਜੈਨ ਨੂੰ ਫਿਜ਼ੀਓਥੈਰੇਪੀ ਦੀ ਸਲਾਹ ਦਿੱਤੀ ਸੀ ਪਰ ਭਾਜਪਾ ਉਨ੍ਹਾਂ ਦੀ ਬਿਮਾਰੀ ਦਾ ਮਜ਼ਾਕ ਉਡਾ ਰਹੀ ਹੈ। ਭਾਜਪਾ ਹੋਛੀਆਂ ਚਾਲਾਂ ਦਾ ਸਹਾਰਾ ਲੈ ਰਹੀ ਹੈ ਕਿਉਂਕਿ […]

ਤਿਹਾੜ ਜੇਲ੍ਹ ’ਚ ਆਪ ਨੇਤਾ ਸਤਿੰਦਰ ਜੈਨ ਦੀ ਮਾਲਸ਼ ਕਰਵਾਉਂਦੇ ਦੀ ਵੀਡੀਓ ਵਾਇਰਲ

ਤਿਹਾੜ ਜੇਲ੍ਹ ’ਚ ਆਪ ਨੇਤਾ ਸਤਿੰਦਰ ਜੈਨ ਦੀ ਮਾਲਸ਼ ਕਰਵਾਉਂਦੇ ਦੀ ਵੀਡੀਓ ਵਾਇਰਲ

ਨਵੀਂ ਦਿੱਲੀ, 19 ਨਵੰਬਰ- ਇਥੇ ਤਿਹਾੜ ਜੇਲ੍ਹ ਵਿੱਚ ਆਮ ਆਦਮੀ ਪਾਰਟੀ ਆਗੂ ਸਤਿੰਦਰ ਜੈਨ ਦੇ ਮੰਜੇ ਉੱਤੇ ਲੇਟਣ ਅਤੇ ਪੈਰਾਂ ਦੀ ਮਾਲਸ਼ ਕਰਵਾਉਣ ਦੀਆਂ ਕਥਿਤ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। ਜੈਨ (58), ਜੋ ਮਨੀ ਲਾਂਡਰਿੰਗ ਦੇ ਦੋਸ਼ਾਂ ਵਿੱਚ ਨਿਆਂਇਕ ਹਿਰਾਸਤ ਵਿੱਚ ਹੈ, ਨੂੰ ਵੀਡੀਓ ਵਿੱਚ ਕੁਝ ਦਸਤਾਵੇਜ਼ਾਂ ਪੜ੍ਹਦੇ ਅਤੇ ਚਿੱਟੇ ਟੀ-ਸ਼ਰਟ ਨਾਲ […]

ਸਿੱਧੂ ਮੂਸੇਵਾਲਾ ‌ਦੇ ਮਾਪੇ ਬਰਤਾਨੀਆ ਰਵਾਨਾ

ਸਿੱਧੂ ਮੂਸੇਵਾਲਾ ‌ਦੇ ਮਾਪੇ ਬਰਤਾਨੀਆ ਰਵਾਨਾ

ਮਾਨਸਾ, 18 ਨਵੰਬਰ- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ‌ਦੇ ਮਾਪੇ ਬਰਤਾਨੀਆ ਰਵਾਨਾ ਹੋ ਗਏ ਹਨ। ਉਹ ਉਥੇ 24 ਨਵੰਬਰ ਤੱਕ ਰਹਿਣਗੇ ਅਤੇ ਉਥੇ ਪੰਜਾਬੀ ਗਾਇਕ ਦੀ ਯਾਦ ਵਿੱਚ ਇਨਸਾਫ਼ ਮਾਰਚ ਵਿੱਚ ਸ਼ਾਮਲ ਹੋਣਗੇ। ਸਿੱਧੂ ਮੂਸੇਵਾਲਾ ‌ਦੇ ਤਾਇਆ ਚਮਕੌਰ ਸਿੰਘ ਸਿੱਧੂ ਨੇ ਉਨ੍ਹਾਂ ਦੇ ਬਰਤਾਨੀਆ ਜਾਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਹ ਇਥੋਂ ਚੰਡੀਗੜ੍ਹ […]

ਅਮਰੀਕੀ ਸੰਸਦ ਮੈਂਬਰ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਨਾਲ ਇਕਮੁੱਠਤਾ ਪ੍ਰਗਟਾਈ

ਅਮਰੀਕੀ ਸੰਸਦ ਮੈਂਬਰ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਨਾਲ ਇਕਮੁੱਠਤਾ ਪ੍ਰਗਟਾਈ

ਵਾਸ਼ਿੰਗਟਨ, 18 ਨਵੰਬਰ- ਅਮਰੀਕਾ ਦੇ ਸੰਸਦ ਮੈਂਬਰ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਨਾਲ ਇਕਮੁੱਠਤਾ ਪ੍ਰਗਟਾਈ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਪੀੜਤ ਅਮਰੀਕਾ ਆਵਾਸ ਕਰ ਚੁੱਕੇ ਹਨ। ਸੰਸਦ ਮੈਂਬਰ ਡੋਨਾਲਡ ਨੌਰਕਰੌਸ ਨੇ ਪ੍ਰਤੀਨਿਧੀ ਸਦਨ ਵਿੱਚ ਕਿਹਾ,‘1 ਤੋਂ 3 ਨਵੰਬਰ, 1984 ਦਰਮਿਆਨ ਹੋਈ ਇਸ ਹਿੰਸਾ ਵਿੱਚ ਮਾਰੇ ਗਏ ਸਿੱਖਾਂ ਦੀ ਯਾਦ ਵਿੱਚ ਅਤੇ ਦੱਖਣੀ […]

ਦਿੱਲੀ ਪੁਲੀਸ ਗੁਰੂਗ੍ਰਾਮ ’ਚ ਆਫ਼ਤਾਬ ਦੇ ਦਫ਼ਤਰ ਪੁੱਜੀ

ਦਿੱਲੀ ਪੁਲੀਸ ਗੁਰੂਗ੍ਰਾਮ ’ਚ ਆਫ਼ਤਾਬ ਦੇ ਦਫ਼ਤਰ ਪੁੱਜੀ

ਨਵੀਂ ਦਿੱਲੀ, 18 ਨਵੰਬਰ- ਦਿੱਲੀ ਪੁਲੀਸ ਦੀ ਟੀਮ ਗੁਰੂਗ੍ਰਾਮ ਸਥਿਤ ਨਿੱਜੀ ਫਰਮ ਦੇ ਦਫਤਰ ਪਹੁੰਚੀ, ਜਿੱਥੇ ਸ਼ਰਧਾ ਵਾਕਰ ਦੀ ਹੱਤਿਆ ਦਾ ਮੁਲਜ਼ਮ ਆਫ਼ਤਾਬ ਅਮੀਨ ਪੂਨਾਵਾਲਾ ਕੰਮ ਕਰਦਾ ਸੀ। ਪੁਲੀਸ ਨੂੰ ਤਲਾਸ਼ੀ ਮੁਹਿੰਮ ਤੋਂ ਬਾਅਦ ਦਫ਼ਤਰ ਦੇ ਆਲੇ-ਦੁਆਲੇ ਝਾੜੀਆਂ ਵਿੱਚੋਂ ਬਰਾਮਦ ਹੋਈਆਂ ਵਸਤੂਆਂ ਵਾਲਾ ਪਲਾਸਟਿਕ ਦਾ ਬੈਗ ਲੈ ਕੇ ਜਾਂਦੇ ਦੇਖਿਆ ਗਿਆ। ਹਾਲਾਂਕਿ ਅਧਿਕਾਰੀਆਂ ਨੇ ਬੈਗ […]