ਮੁਸਲਮਾਨਾਂ ਤੋਂ ਵੋਟ ਦਾ ਅਧਿਕਾਰ ਖੋਹ ਲੈਣਾ ਚਾਹੀਦੈ : ਸ਼ਿਵ ਸੈਨਾ

ਨਵੀਂ ਦਿੱਲੀ, 12 ਅਪ੍ਰੈਲ : ਇਥੇ ਇਕ ਪਾਸੇ ਭਾਜਪਾ ਨੇਤਾਵਾਂ ਦੇ ਘੱਟ ਗਿਣਤੀਆਂ ਬਾਰੇ ਵਿਵਾਦਤ ਬਿਆਨਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਫ਼ੀ ਦੁਖੀ ਹਨ ਉਥੇ ਹੀ ਮਹਾਰਾਸ਼ਟਰ ‘ਚ ਭਾਜਪਾ ਦੀ ਭਾਈਵਾਲ ਪਾਰਟੀ ਸ਼ਿਵ ਸੈਨਾ ਵੀ ਵਿਵਾਦਤ ਬਿਆਨ ਦੇਣ ਤੋਂ ਨਹੀਂ ਟਲ ਰਹੀ। ਹੁਣ ਸ਼ਿਵ ਸੈਨਾ ਨੇ ਮੁੜ ਘੱਟ ਗਿਣਤੀ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਕੇ ਵਿਵਾਦਤ […]

ਯੂ.ਐਨ. ਸੁਰੱਖਿਆ ਕੌਂਸਲ 'ਚ ਸਥਾਈ ਮੈਂਬਰਸ਼ਿਪ ਦਾ ਹੱਕਦਾਰ ਹੈ ਭਾਰਤ-ਮੋਦੀ

ਪੇਰਿਸ, 12 ਅਪ੍ਰੈਲ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੇਰਿਸ ‘ਚ ਲੱਖਾਂ ਭਾਰਤੀਆਂ ਨੂੰ ਸੰਬੋਧਨ ਕਰਦਿਆਂ ਸੰਯੁਕਤ ਰਾਸ਼ਟਰ ਸੰਘ (ਯੂ.ਐਨ) ਦੀ ਸੁਰੱਖਿਆ ਕੌਂਸਲ ‘ਚ ਸਥਾਈ ਮੈਂਬਰਸ਼ਿਪ ਦਾ ਦਾਅਵਾ ਕੀਤਾ। ਉਨ•ਾਂ ਕਿਹਾ ਕਿ ਭਾਰਤ ਯੂ.ਐਨ. ਦੀਆਂ ਸ਼ਾਂਤੀ ਮੁਹਿੰਮਾਂ ‘ਚ ਸੱਭ ਤੋਂ ਵੱਧ ਫ਼ੌਜੀ ਭੇਜਦਾ ਹੈ। ਭਾਰਤ ਗਾਂਧੀ ਅਤੇ ਗੌਤਮ ਬੁੱਧ ਦਾ ਦੇਸ਼ ਹੈ। ਜੋ ਦੇਸ਼ ਸ਼ਾਂਤੀ […]

ਹਿਲੇਰੀ ਕਲਿੰਟਨ ਬਿਹਤਰੀਨ ਰਾਸ਼ਟਰਪਤੀ ਸਾਬਿਤ ਹੋਵੇਗੀ : ਓਬਾਮਾ

ਵਾਸ਼ਿੰਗਟਨ, 12 ਅਪ੍ਰੈਲ : ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਹਿਲੇਰੀ ਕਲਿੰਟਨ ਬਿਹਤਰੀਨ ਰਾਸ਼ਟਰਪਤੀ ਸਾਬਿਤ ਹੋਵੇਗੀ। ਓਬਾਮਾ ਨੇ ਕਿਹਾ ਕਿ ਅਮਰੀਕਾ ਨੂੰ ਲੈ ਕੇ ਹਿਲੇਰੀ ਦਾ ਨਜ਼ਰੀਆ ਸਪੱਸ਼ਟ ਹੈ। ਓਬਾਮਾ ਨੇ ਕਿਹਾ ਹੈ ਕਿ ਹਿਲੇਰੀ ਕਲਿੰਟਨ ਦਾ ਇਕ ਵਿਦੇਸ਼ ਮੰਤਰੀ ਦੇ ਰੂਪ ਵਿਚ ਕੰਮ ਜ਼ਬਰਦਸਤ ਰਿਹਾ ਹੈ ਅਤੇ 2008 ਵਿਚ ਉਹ ਉਨਾਂ ਦੇ […]

ਅਮਰੀਕਾ 'ਚ ਕਾਲੇ ਵਿਅਕਤੀ ਦੀ ਹੱਤਿਆ ਨਸਲੀ ਹਿੰਸਾ ਤੋਂ ਪ੍ਰੇਰਿਤ : ਗਿਰਜਾਘਰ ਅਧਿਕਾਰੀ

ਸਮਰਵਿਲੇ, 12 ਅਪ੍ਰੈਲ : ਅਮਰੀਕੀ ਪੁਲਿਸ ਅਧਿਕਾਰੀ ਦੀ ਗੋਲੀ ਨਾਲ ਮਾਰੇ ਗਏ ਕਾਲੇ ਵਿਅਕਤੀ ਦੀ ਅੰਤਿਮ ਅਰਦਾਸ ਮੌਕੇ ਸੰਬੋਧਨ ਕਰਦੇ ਹੋਏ ਚਰਚ ਦੇ ਇਕ ਅਧਿਕਾਰੀ ਨੇ ਕਿਹਾ ਕਿ ਬਚ ਕੇ ਫਰਾਰ ਹੋ ਰਹੇ ਕਾਲੇ ਵਿਅਕਤੀ ਨੂੰ ਪਿੱਛਿਓਂ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰਨਾ ਇਕ ਪੁਲਿਸ ਅਧਿਕਾਰੀ ਦਾ ਨਸਲੀ ਕਾਰਾ ਹੈ। ਡਬਲਿਊ ਓ ਆਰ ਡੀ […]

ਕੇਜਰੀਵਾਲ ਨੇ ਵਿਵਾਦ ਤੋਂ ਚੁੱਕਿਆ ਪਰਦਾ, ਦੱਸਿਆ ਫਸਾਦ ਦਾ ਕਾਰਨ

ਨਵੀਂ ਦਿੱਲੀ, 10 ਅਪ੍ਰੈਲ : ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਸ਼ਾਂਤ ਭੂਸ਼ਣ ਅਤੇ ਯੋਗਿੰਦਰ ਯਾਦਵ ਨੂੰ ਪਾਰਟੀ ਦੇ ਸਿਖਰਲੇ ਅਹੁਦਿਆਂ ਤੋਂ ਹਟਾਉਣ ਦੇ ਫ਼ੈਸਲੇ ਨੂੰ ਸਹੀ ਠਹਿਰਾਇਆ ਹੈ। ਕੇਜਰੀਵਾਲ ਨੇ ਕਿਹਾ ਕਿ ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਇਸ ਦੌਰਾਨ ਹੱਦਾਂ ਟੱਪੀਆਂ ਗਈਆਂ ਅਤੇ ਸਾਜ਼ਿਸ਼ਾਂ ਘੜੀਆਂ ਗਈਆਂ। […]