ਭਾਰਤ ਦੀ ਮੇਜ਼ਬਾਨੀ ਹੇਠ ਹੋਣ ਵਾਲੇ ਐੱਸਸੀਓ ਆਨਲਾਈਨ ਸਿਖ਼ਰ ਸੰਮੇਲਨ ’ਚ ਹਿੱਸਾ ਲੈਣਗੇ ਸ਼ੀ ਜਿਨਪਿੰਗ

ਭਾਰਤ ਦੀ ਮੇਜ਼ਬਾਨੀ ਹੇਠ ਹੋਣ ਵਾਲੇ ਐੱਸਸੀਓ ਆਨਲਾਈਨ ਸਿਖ਼ਰ ਸੰਮੇਲਨ ’ਚ ਹਿੱਸਾ ਲੈਣਗੇ ਸ਼ੀ ਜਿਨਪਿੰਗ

ਪੇਈਚਿੰਗ, 30 ਜੂਨ- ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਅਗਲੇ ਹਫ਼ਤੇ ਭਾਰਤ ਦੀ ਮੇਜ਼ਬਾਨੀ ਵਿੱਚ ਹੋਣ ਵਾਲੇ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਆਨਲਾਈਨ ਸੰਮੇਲਨ ਵਿੱਚ ਹਿੱਸਾ ਲੈਣਗੇ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਪ੍ਰੈਸ ਬਿਆਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ‘ਤੇ ਰਾਸ਼ਟਰਪਤੀ ਸ਼ੀ 4 ਜੁਲਾਈ ਨੂੰ ਵੀਡੀਓ ਕਾਨਫਰੰਸ ਰਾਹੀਂ 23ਵੀਂ ਐੱਸਸੀਓ ਪ੍ਰਮੁੱਖਾ ਦੀ […]

ਦੂਜੀ ਸੰਸਾਰ ਜੰਗ ਲੜਨ ਵਾਲੇ ਰਜਿੰਦਰ ਸਿੰਘ ਢੱਟ ਦਾ ਬਰਤਾਨੀਆ ਦੇ ਪ੍ਰਧਾਨ ਮੰਤਰੀ ਨੇ ਸਨਮਾਨ ਕੀਤਾ

ਦੂਜੀ ਸੰਸਾਰ ਜੰਗ ਲੜਨ ਵਾਲੇ ਰਜਿੰਦਰ ਸਿੰਘ ਢੱਟ ਦਾ ਬਰਤਾਨੀਆ ਦੇ ਪ੍ਰਧਾਨ ਮੰਤਰੀ ਨੇ ਸਨਮਾਨ ਕੀਤਾ

ਲੰਡਨ, 29 ਜੂਨ- ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ 10 ਡਾਊਨਿੰਗ ਸਟ੍ਰੀਟ ਵਿਖੇ ਬਰਤਾਨੀਆ-ਭਾਰਤ ਹਫ਼ਤਾ ਸਮਾਗਮ ਦੌਰਾਨ ਦੂਜੇ ਵਿਸ਼ਵ ਯੁੱਧ ਵਿੱਚ ਲੜਨ ਵਾਲੇ ਆਖਰੀ ਜਿਊਂਦੇ ਸਿੱਖ ਸੈਨਿਕਾਂ ਵਿੱਚੋਂ ਇੱਕ ਰਜਿੰਦਰ ਸਿੰਘ ਢੱਟ ਨੂੰ ਪੁਆਇੰਟ ਆਫ਼ ਲਾਈਟ ਸਨਮਾਨ ਨਾਲ ਸਨਮਾਨਿਤ ਕੀਤਾ ਹੈ। ਇਸ ਵੇਲੇ ਢੱਟ ਦੀ ਉਮਰ 101 ਸਾਲ ਹੈ। ਸ੍ਰੀ ਢੱਟ 1963 ਤੋਂ ਦੱਖਣ-ਪੱਛਮੀ […]

ਕੈਨੇਡਾ ਨੇ ਇਸ ਸਾਲ ਹੁਣ ਤੱਕ 595 ਭਾਰਤੀਆਂ ਦੀਆਂ ਸਟੱਡੀ ਪਰਮਿਟ ਅਰਜ਼ੀਆਂ ਰੱਦ ਕੀਤੀਆਂ

ਕੈਨੇਡਾ ਨੇ ਇਸ ਸਾਲ ਹੁਣ ਤੱਕ 595 ਭਾਰਤੀਆਂ ਦੀਆਂ ਸਟੱਡੀ ਪਰਮਿਟ ਅਰਜ਼ੀਆਂ ਰੱਦ ਕੀਤੀਆਂ

ਨਵੀਂ ਦਿੱਲੀ, 29 ਜੂਨ- ਇਮੀਗ੍ਰੇਸ਼ਨ ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈਆਰਸੀਸੀ) ਦੇ ਅੰਕੜਿਆਂ ਅਨੁਸਾਰ ਭਾਰਤ ਤੋਂ ਕੁੱਲ 7,528 ਸਟੱਡੀ ਪਰਮਿਟ ਅਰਜ਼ੀਆਂ ਨੂੰ ਕੈਨੇਡੀਅਨ ਅਧਿਕਾਰੀਆਂ ਨੇ ਜਨਵਰੀ 2018 ਤੋਂ ਮਈ 2023 ਦਰਮਿਆਨ ਰੱਦ ਕੀਤਾ ਹੈ। ਅਜਿਹਾ ਇਨ੍ਹਾਂ ਅਰਜ਼ੀਆਂ ਦੇ ਫਰਜ਼ੀ ਹੋਣ ਦੇ ਸਬੂਤ ਮਿਲਣ ਬਾਅਦ ਕੀਤਾ ਗਿਆ। ਇਸ ਸਾਲ 31 ਮਈ ਤੱਕ ਭਾਰਤੀ ਵਿਦਿਆਰਥੀਆਂ ਦੀਆਂ ਕੁੱਲ ਅਰਜ਼ੀਆਂ […]

ਕੈਨੇਡਾ ਤੋਂ ਨਾਜਾਇਜ਼ ਢੰਗ ਨਾਲ 800 ਤੋਂ ਵੱਧ ਭਾਰਤੀਆਂ ਨੂੰ ਅਮਰੀਕਾ ’ਚ ਦਾਖ਼ਲ ਕਰਾਉਣ ਵਾਲੇ ਪੰਜਾਬੀ ਨੂੰ 3 ਸਾਲ ਤੋਂ ਵੱਧ ਦੀ ਸਜ਼ਾ

ਨਿਊਯਾਰਕ, 28 ਜੂਨ- 49 ਸਾਲਾ ਭਾਰਤੀ-ਅਮਰੀਕੀ ਵਿਅਕਤੀ ਨੂੰ ਸੈਂਕੜੇ ਭਾਰਤੀ ਨਾਗਰਿਕਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਕੈਨੇਡਾ ਤੋਂ ਸਰਹੱਦ ਪਾਰ ਕਰਵਾ ਕੇ ਅਮਰੀਕਾ ਦਾਖਲ ਕਰਨ ਦੇ ਦੋਸ਼ ਵਿੱਚ ਤਿੰਨ ਸਾਲ ਤੋਂ ਵੱਧ ਦੀ ਸਜ਼ਾ ਸੁਣਾਈ ਗਈ ਹੈ। ਕੈਲੀਫੋਰਨੀਆ ਦੇ ਐਲਕ ਗਰੋਵ ਦੇ ਰਜਿੰਦਰ ਪਾਲ ਸਿੰਘ ਉਰਫ਼ ਜਸਪਾਲ ਗਿੱਲ ਨੂੰ ਸਿਆਟਲ ਦੀ ਜ਼ਿਲ੍ਹਾ ਅਦਾਲਤ ਨੇ ਸਜ਼ਾ ਸੁਣਾਈ। […]

ਸੈਂਕੜੇ ਵਿਦਿਆਰਥੀਆਂ ਨਾਲ ਧੋਖਾਧੜੀ ਕਰਨ ਵਾਲਾ ਏਜੰਟ ਬ੍ਰਿਜੇਸ਼ ਮਿਸ਼ਰਾ ਕੈਨੇਡਾ ’ਚ ਗ੍ਰਿਫ਼ਤਾਰ

ਸੈਂਕੜੇ ਵਿਦਿਆਰਥੀਆਂ ਨਾਲ ਧੋਖਾਧੜੀ ਕਰਨ ਵਾਲਾ ਏਜੰਟ ਬ੍ਰਿਜੇਸ਼ ਮਿਸ਼ਰਾ ਕੈਨੇਡਾ ’ਚ ਗ੍ਰਿਫ਼ਤਾਰ

ਓਟਵਾ, 24 ਜੂਨ- ਸੈਂਕੜੇ ਭਾਰਤੀ ਵਿਦਿਆਰਥੀਆਂ ਨੂੰ ਫਰਜ਼ੀ ਦਸਤਾਵੇਜ਼ਾਂ ‘ਤੇ ਕੈਨੇਡਾ ਭੇਜਣ ਵਾਲੇ ਟਰੈਵਲ ਏਜੰਟ ਬ੍ਰਿਜੇਸ਼ ਮਿਸ਼ਰਾ ਨੂੰ ਕੈਨੇਡਾ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਉਸ ਨੂੰ ਕੈਨੇਡਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹੋਏ ਗ੍ਰਿਫਤਾਰ ਕੀਤਾ ਗਿਆ। ਉਸ ‘ਤੇ ਕੈਨੇਡਾ ਵਿਚ ਉੱਚ ਸਿੱਖਿਆ ਸੰਸਥਾਵਾਂ ਲਈ ਭਾਰਤੀ ਵਿਦਿਆਰਥੀਆਂ ਨੂੰ ਫਰਜ਼ੀ ਪੱਤਰ ਜਾਰੀ ਕਰਨ ਵਿਚ ਸ਼ਾਮਲ ਹੋਣ […]