ਅਮਰੀਕਾ ’ਚ ਦੀਵਾਲੀ ’ਤੇ ਛੁੱਟੀ ਐਲਾਨਣ ਲਈ ਸੰਸਦ ’ਚ ਬਿੱਲ ਪੇਸ਼

ਅਮਰੀਕਾ ’ਚ ਦੀਵਾਲੀ ’ਤੇ ਛੁੱਟੀ ਐਲਾਨਣ ਲਈ ਸੰਸਦ ’ਚ ਬਿੱਲ ਪੇਸ਼

ਵਾਸ਼ਿੰਗਟਨ, 27 ਮਈ- ਅਮਰੀਕਾ ਦੀ ਉੱਘੀ ਸੰਸਦ ਮੈਂਬਰ ਨੇ ਸੰਸਦ ਵਿਚ ਬਿੱਲ ਪੇਸ਼ ਕਰਕੇ ਦੀਵਾਲੀ ਨੂੰ ਸੰਘੀ ਛੁੱਟੀ ਐਲਾਨਣ ਦਾ ਪ੍ਰਸਤਾਵ ਦਿੱਤਾ ਹੈ। ਬਿੱਲ ਪੇਸ਼ ਕਰਨ ਤੋਂ ਬਾਅਦ ਡਿਜੀਟਲ ਪੱਤਰਕਾਰ ਸੰਮੇਲਨ ਦੌਰਾਨ ਗ੍ਰੇਸ ਮੇਂਗ ਨੇ ਪੱਤਰਕਾਰਾਂ ਨੂੰ ਕਿਹਾ, ‘ਦੀਵਾਲੀ ਦੁਨੀਆ ਭਰ ਦੇ ਅਰਬਾਂ ਲੋਕਾਂ ਅਤੇ ਨਿਊਯਾਰਕ ਅਤੇ ਅਮਰੀਕਾ ਵਿੱਚ ਅਣਗਿਣਤ ਪਰਿਵਾਰਾਂ ਅਤੇ ਭਾਈਚਾਰਿਆਂ ਲਈ ਸਾਲ […]

ਕੈਨੇਡਾ: ਐੱਨਡੀਪੀ ਨੇ ਸਰਕਾਰ ਕੋਲ 150 ਪੰਜਾਬੀ ਵਿਦਿਆਰਥੀਆਂ ਨੂੰ ਡਿਪੋਰਟ ਨਾ ਕਰਨ ਦੀ ਅਪੀਲ ਕੀਤੀ

ਟੋਰਾਂਟੋ, 27 ਮਈ- ਕੈਨੇਡਾ ਦੀ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨਡੀਪੀ) ਨੇ ਸਰਕਾਰ ਨੂੰ 150 ਪੰਜਾਬੀ ਵਿਦਿਆਰਥੀਆਂ ਨੂੰ ਡਿਪੋਰਟ (ਦੇਸ਼ ’ਚੋਂ ਕੱਢਣ) ਨਾ ਕਰਨ ਦੀ ਮੰਗ ਕੀਤੀ ਹੈ। ਇਹ ਉਹ ਵਿਦਿਆਰਥੀ ਹਨ, ਜਿਨ੍ਹਾਂ ਨੂੰ ਏਜੰਟ ਨੇ ਗੁੰਮਰਾਹ ਕਰੇ ਕੈਨੇਡਾ ਭੇਜਿਆ। ਦੇਸ਼ ਸਰਹੱਦੀ ਸੁਰੱਖਿਆ ਏਜੰਸੀ ਮੁਤਾਬਕ ਫਰਜ਼ੀ ਕਾਲਜ ਦਾਖ਼ਲਾ ਪੱਤਰਾਂ ਕਾਰਨ ਇਨ੍ਹਾਂ ਨੂੰ ਦੇਸ਼ ਛੱਡਣ ਲਈ ਕਿਹਾ ਗਿਆ […]

ਅਮਰੀਕਾ ਦੇ ਰੱਖਿਆ ਮੰਤਰੀ ਦਾ ਭਾਰਤ ਦੌਰਾ ਅਗਲੇ ਹਫ਼ਤੇ

ਅਮਰੀਕਾ ਦੇ ਰੱਖਿਆ ਮੰਤਰੀ ਦਾ ਭਾਰਤ ਦੌਰਾ ਅਗਲੇ ਹਫ਼ਤੇ

ਵਾਸ਼ਿੰਗਟਨ, 26 ਮਈ- ਅਮਰੀਕੀ ਰੱਖਿਆ ਮੰਤਰੀ ਲੋਇਡ ਔਸਟਿਨ ਆਪਣੇ ਭਾਰਤੀ ਹਮਰੁਤਬਾ ਨੂੰ ਮਿਲਣ ਲਈ ਅਗਲੇ ਹਫ਼ਤੇ ਨਵੀਂ ਦਿੱਲੀ ਜਾਣਗੇ। ਪੈਂਟਾਗਨ ਨੇ ਇਹ ਐਲਾਨ ਕੀਤਾ ਹੈ। ਇਹ ਦੌਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਗਲੇ ਮਹੀਨੇ ਹੋਣ ਵਾਲੇ ਅਮਰੀਕਾ ਦੌਰੇ ਤੋਂ ਪਹਿਲਾਂ ਹੋ ਰਿਹਾ ਹੈ। ਪੈਂਟਾਗਨ ਨੇ ਰੱਖਿਆ ਮੰਤਰੀ ਦੇ ਅਗਲੇ ਹਫਤੇ ਜਾਪਾਨ, ਸਿੰਗਾਪੁਰ, ਭਾਰਤ ਅਤੇ ਫਰਾਂਸ […]

ਪੰਜਾਬੀ ਮੂਲ ਦੀ ਵਕੀਲ ਕੈਲੀਫੋਰਨੀਆ ’ਚ ਜੱਜ ਬਣੀ

ਪੰਜਾਬੀ ਮੂਲ ਦੀ ਵਕੀਲ ਕੈਲੀਫੋਰਨੀਆ ’ਚ ਜੱਜ ਬਣੀ

ਨਿਊਯਾਰਕ, 25 ਮਈ- ਕੈਲੀਫੋਰਨੀਆ ਦੇ ਗਵਰਨਰ ਗੇਵਿਨ ਨਿਊਜ਼ੋਮ ਵੱਲੋਂ ਐਲਾਨੇ 27 ਨਵੇਂ ਜੱਜਾਂ ਵਿੱਚ ਇੱਕ ਭਾਰਤੀ-ਅਮਰੀਕੀ ਅਟਾਰਨੀ ਵੀ ਸ਼ਾਮਲ ਹੈ। ਸਵੀਨਾ ਪੰਨੂ ਸਟੈਨਿਸਲੌਸ ਕਾਊਂਟੀ ਸੁਪੀਰੀਅਰ ਕੋਰਟ ਵਿੱਚ ਜੱਜ ਵਜੋਂ ਸੇਵਾ ਕਰੇਗੀ। ਪੰਨੂ ਨੇ ਪੰਜਾਬ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਯੂਨੀਵਰਸਿਟੀ ਆਫ਼ ਏਬਰਡੀਨ ਸਕੂਲ ਆਫ਼ ਲਾਅ ਤੋਂ ਮਾਸਟਰ ਆਫ਼ ਲਾਅ ਦੀ ਡਿਗਰੀ ਹਾਸਲ ਕੀਤੀ।

ਗੈਰ-ਕਾਨੂੰਨੀ ਢੰਗ ਨਾਲ ਕੈਨੇਡਾ ਤੋਂ ਅਮਰੀਕਾ ‘ਚ ਦਾਖਲ ਹੋਣ ਦਾ ਰੁਝਾਨ ਜਾਰੀ

ਗੈਰ-ਕਾਨੂੰਨੀ ਢੰਗ ਨਾਲ ਕੈਨੇਡਾ ਤੋਂ ਅਮਰੀਕਾ ‘ਚ ਦਾਖਲ ਹੋਣ ਦਾ ਰੁਝਾਨ ਜਾਰੀ

ਓਟਾਵਾ – ਕੈਨੇਡਾ ਵਿੱਚ ਗੈਰ-ਕਾਨੂੰਨੀ ਢੰਗ ਦੇ ਨਾਲ ਕੈਨੇਡਾ ਤੋਂ ਅਮਰੀਕਾ ਦਾਖਲ ਹੋ ਰਹੇ ਪ੍ਰਵਾਸੀਆਂ ਦੀ ਗਿਣਤੀ ਹੁਣ ਲਗਾਤਾਰ ਵੱਧਦੀ ਜਾ ਰਹੀ ਹੈ ਅਤੇ ਮਨੁੱਖੀ ਤਸਕਰ ਆਪਣੀਆਂ ਜੇਬਾਂ ਭਰਨ ‘ਚ ਕਾਮਯਾਬ ਹੋ ਰਹੇ ਹਨ। ਕੈਨੇਡਾ ਦੇ ਟੋਰਾਂਟੋ ਅਤੇ ਮਾਂਟਰੀਅਲ ‘ਚ ਬੈਠੇ ਮਨੁੱਖੀ ਤਸਕਰ ਸਥਾਨਕ ਲੋਕਾਂ ਨੂੰ ਵਰਤ ਕੇ ਆਪਣਾ ਧੰਦਾ ਚਲਾ ਰਹੇ ਹਨ। ਅਮਰੀਕਾ ਦੇ […]