ਪਾਕਿਸਤਾਨ ਪ੍ਰਧਾਨ ਮੰਤਰੀ ਨੇ ਭਾਰਤ ਨਾਲ ਗੱਲਬਾਤ ਦੀ ਪੇਸ਼ਕਸ਼ ਕੀਤੀ

ਇਸਲਾਮਾਬਾਦ, 17 ਜਨਵਰੀ- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਕਸ਼ਮੀਰ ਸਮੇਤ ਸਾਰੇ ਬਕਾਇਆ ਮਾਮਲਿਆਂ ’ਤੇ ਆਪਣੇ ਭਾਰਤੀ ਹਮਰੁਤਬਾ ਨੂੰ ਗੱਲਬਾਤ ਦੀ ਪੇਸ਼ਕਸ਼ ਕੀਤੀ ਹੈ। ਸ਼ਰੀਫ਼ ਦਾ ਮੰਨਣਾ ਹੈ ਕਿ ਸੰਯੁਕਤ ਅਰਬ ਅਮੀਰਾਤ (ਯੂਏਈ) ਦੀ ਇਸ ਮਾਮਲੇ ’ਚ ਮਦਦ ਲਈ ਜਾ ਸਕਦੀ ਹੈ। ਟੀਵੀ ਚੈਨਲ ਨੂੰ ਇੰਟਰਵਿਊ ਵਿੱਚ ਸ਼ਰੀਫ਼ ਨੇ ਕਿਹਾ, ‘ਭਾਰਤੀ ਲੀਡਰਸ਼ਿਪ ਅਤੇ ਪ੍ਰਧਾਨ […]

ਆਰਆਰਆਰ ਨੂੰ ਸਰਵੋਤਮ ਵਿਦੇਸ਼ੀ ਭਾਸ਼ਾ ਦੀ ਫਿਲਮ ਤੇ ਨਾਟੂ-ਨਾਟੂ ਨੂੰ ਸਰਵੋਤਮ ਗੀਤ ਪੁਰਸਕਾਰ

ਆਰਆਰਆਰ ਨੂੰ ਸਰਵੋਤਮ ਵਿਦੇਸ਼ੀ ਭਾਸ਼ਾ ਦੀ ਫਿਲਮ ਤੇ ਨਾਟੂ-ਨਾਟੂ ਨੂੰ ਸਰਵੋਤਮ ਗੀਤ ਪੁਰਸਕਾਰ

ਲਾਸ ਏਂਜਲਸ (ਅਮਰੀਕਾ), 16 ਜਨਵਰੀ-ਫਿਲਮ ਨਿਰਮਾਤਾ ਐੱਸਐੱਸ ਰਾਜਾਮੌਲੀ ਦੀ ਆਰਆਰਆਰ ਨੇ ਵਿਸ਼ਵ ਮੰਚ ’ਤੇ ਆਪਣੀ ਜਿੱਤ ਦਾ ਸਿਲਸਿਲਾ ਜਾਰੀ ਰੱਖਦਿਆਂ ਕ੍ਰਿਟਿਕਸ ਚੁਆਇਸ ਅਵਾਰਡਸ (ਸੀਸੀਏ) ਵਿੱਚ ਸਰਬੋਤਮ ਵਿਦੇਸ਼ੀ ਭਾਸ਼ਾ ਦੀ ਫਿਲਮ ਅਤੇ ਨਾਟੂ ਨਾਟੂ ਲਈ ਸਰਵੋਤਮ ਗੀਤ ਪੁਰਸਕਾਰ ਜਿੱਤਿਆ ਹੈ।

ਬ੍ਰਿਟਿਸ਼ ਕੋਲੰਬੀਆ ’ਚ 17 ਸਾਲਾ ਸਿੱਖ ਲੜਕੇ ਦੀ ਸੜਕ ਹਾਦਸੇ ’ਚ ਮੌਤ

ਬ੍ਰਿਟਿਸ਼ ਕੋਲੰਬੀਆ ’ਚ 17 ਸਾਲਾ ਸਿੱਖ ਲੜਕੇ ਦੀ ਸੜਕ ਹਾਦਸੇ ’ਚ ਮੌਤ

ਟੋਰੰਟੋ, 16 ਜਨਵਰੀ- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਭਿਆਨਕ ਸੜਕ ਹਾਦਸੇ ਵਿਚ 17 ਸਾਲਾ ਸਿੱਖ ਨੌਜਵਾਨ ਦੀ ਮੌਤ ਹੋ ਗਈ। ਉਸ ਦਾ ਗੱਡੀ ਤੋਂ ਸੰਤੁਲਨ ਵਿਗੜ ਗਿਆ ਤੇ ਹਾਦਸਾ ਹੋ ਗਿਆ। ਅੱਲੜ ਇਸ ਮਹੀਨੇ ਦੇ ਸ਼ੁਰੂ ਵਿਚ ਘਰ ਜਾ ਰਿਹਾ ਸੀ, ਜਦੋਂ ਬ੍ਰਿਟਿਸ਼ ਕੋਲੰਬੀਆ ਦੇ ਲੈਂਗਲੇ ਵਿਚ ਫਰੇਜ਼ਰ ਹਾਈਵੇਅ ‘ਤੇ ਇਹ ਹਾਦਸਾ ਹੋਇਆ। 7 […]

ਅਮਰੀਕਾ ਦੀ ਆਰ’ਬੋਨੀ ਗੈਬਰੀਅਲ ਬਣੀ ‘ਮਿਸ ਯੂਨੀਵਰਸ’

ਅਮਰੀਕਾ ਦੀ ਆਰ’ਬੋਨੀ ਗੈਬਰੀਅਲ ਬਣੀ ‘ਮਿਸ ਯੂਨੀਵਰਸ’

ਵਾਸ਼ਿੰਗਟਨ, 15 ਜਨਵਰੀ- ਅਮਰੀਕਾ ਦੀ ਆਰ’ਬੋਨੀ ਗੈਬਰੀਅਲ ਨੇ ਮਿਸ ਯੂਨੀਵਰਸ 2022 ਦਾ ਖਿਤਾਬ ਜਿੱਤ ਲਿਆ ਹੈ। ਗੈਬਰੀਅਲ ਨੇ ਲੂਸਿਆਨਾ ਦੇ ਨਿਊ ਓਰਲੀਨਜ਼ ਵਿੱਚ 71ਵੇਂ ਮਿਸ ਯੂਨੀਵਰਸ ਮੁਕਾਬਲੇ ਦਾ ਤਾਜ ਆਪਣੇ ਨਾਂ ਕੀਤਾ। ਮਿਸ ਯੂਨੀਵਰਸ ਗੈਬਰੀਅਲ ਨੂੰ ਪਿਛਲੀ ਮਿਸ ਯੂਨੀਵਰਸ, ਭਾਰਤ ਦੀ ਹਰਨਾਜ਼ ਸੰਧੂ ਨੇ ਤਾਜ ਪਹਿਨਾਇਆ ਸੀ। ਮਿਸ ਯੂਨੀਵਰਸ ਮੁਕਾਬਲੇ ਦੌਰਾਨ ਟੌਪ-3 ਵਿੱਚ ਅਮਰੀਕਾ ਦੀ […]

ਨੇਪਾਲ: ਪੋਖਰਾ ਵਿੱਚ 72 ਯਾਤਰੀਆਂ ਸਣੇ ਜਹਾਜ਼ ਹਾਦਸਾਗ੍ਰਸਤ; 68 ਦੀ ਮੌਤ

ਨੇਪਾਲ: ਪੋਖਰਾ ਵਿੱਚ 72 ਯਾਤਰੀਆਂ ਸਣੇ ਜਹਾਜ਼ ਹਾਦਸਾਗ੍ਰਸਤ; 68 ਦੀ ਮੌਤ

ਕਾਠਮੰਡੂ, 15 ਜਨਵਰੀ- ਨੇਪਾਲ ਦੇ ਪੋਖਰਾ ਵਿੱਚ ਇਕ ਘਰੇਲੂ ਉਡਾਣ ਹਾਦਸਾਗ੍ਰਸਤ ਹੋਣ ਕਾਰਨ ਘੱਟੋ-ਘੱਟ 68 ਯਾਤਰੀਆਂ ਦੀ ਮੌਤ ਹੋ ਗਈ। ਜਹਾਜ਼ ਵਿੱਚ 72 ਯਾਤਰੀ ਸਵਾਰ ਸਨ। ਇਹ ਜਹਾਜ਼ ਪੋਖਰਾ ਹਵਾਈ ਅੱਡੇ ’ਤੇ ਉਤਰਦੇ ਸਮੇਂ ਪੁਰਾਣੇ ਹਵਾਈ ਅੱਡੇ ਅਤੇ ਨਵੇਂ ਹਵਾਈ ਅੱਡੇ ਦੇ ਵਿਚਕਾਰ ਸੇਤੀ ਨਦੀ ਦੇ ਕੰਢੇ ਹਾਦਸਾਗ੍ਰਸਤ ਹੋਇਆ। ਬਚਾਅ ਕਾਰਜ ਜਾਰੀ ਹਨ ਅਤੇ ਫਿਲਹਾਲ ਏਅਰਪੋਰਟ ਨੂੰ ਬੰਦ ਕਰ […]