ਰੂਸ ਦੀਆਂ ਫ਼ੌਜਾਂ ਯੂਕਰੇਨ ਦੇ ਦੂਜੇ ਵੱਡੇ ਸ਼ਹਿਰ ਖਾਰਕੀਵ ’ਚ ਦਾਖਲ

ਰੂਸ ਦੀਆਂ ਫ਼ੌਜਾਂ ਯੂਕਰੇਨ ਦੇ ਦੂਜੇ ਵੱਡੇ ਸ਼ਹਿਰ ਖਾਰਕੀਵ ’ਚ ਦਾਖਲ

ਕੀਵ, 27 ਫਰਵਰੀ- ਯੂਕਰੇਨ ਦੇ ਰਾਸ਼ਟਰਪਤੀ ਦਫਤਰ ਨੇ ਕਿਹਾ ਕਿ ਰੂਸੀ ਫੌਜ ਨੇ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਵਿੱਚ ਗੈਸ ਪਾਈਪਲਾਈਨ ਉਡਾ ਦਿੱਤੀ। ਇਹ ਧਮਾਕਾ ਵਾਤਾਵਰਣ ਤਬਾਹੀ ਦਾ ਕਾਰਨ ਬਣ ਸਕਦਾ ਹੈ ਅਤੇ ਲੋਕਾਂ ਨੂੰ ਗਿੱਲੇ ਕੱਪੜਿਆਂ ਨਾਲ ਆਪਣੀਆਂ ਖਿੜਕੀਆਂ ਨੂੰ ਢਕਣ ਅਤੇ ਬਹੁਤ ਸਾਰਾ ਤਰਲ ਪਦਾਰਥ ਪੀਣ ਦੀ ਸਲਾਹ ਦਿੱਤੀ। ਇਸ […]

ਸ਼ਾਂਤੀ ਵਾਰਤਾ ਲਈ ਤਿਆਰ ਪਰ ਥਾਂ ਬਦਲੋ: ਜ਼ੇਲੈਂਸਕੀ

ਸ਼ਾਂਤੀ ਵਾਰਤਾ ਲਈ ਤਿਆਰ ਪਰ ਥਾਂ ਬਦਲੋ: ਜ਼ੇਲੈਂਸਕੀ

ਮਾਸਕੋ, 27 ਫਰਵਰੀ-ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਆਪਣਾ ਵਫ਼ਦ ਯੂਕਰੇਨੀ ਅਧਿਕਾਰੀਆਂ ਨਾਲ ਗੱਲਬਾਤ ਲਈ ਬੇਲਾਰੂਸ ਦੇ ਸ਼ਹਿਰ ਹੋਮੇਲ ਭੇਜਿਆ ਹੈ। ਵਫ਼ਦ ਵਿੱਚ ਫੌਜੀ ਤੇ ਡਿਪਲੋਮੈਟ ਸ਼ਾਮਲ ਹਨ। ਰੂਸ ਨੇ ਕਿਹਾ ਕਿ ਉਸ ਦਾ ਵਫ਼ਦ ਗੱਲਬਾਤ ਲਈ ਤਿਆਰ ਹੈ ਅਤੇ ਹੁਣ ਯੂਕਰੇਨੀਅਨਾਂ ਦੀ ਉਡੀਕ ਕੀਤੀ  ਜਾ ਰਹੀ ਹੈ। ਯੂਕਰੇਨੀ ਅਧਿਕਾਰੀਆਂ ਵੱਲੋਂ ਕੋਈ ਤੁਰੰਤ ਟਿੱਪਣੀ ਨਹੀਂ […]

ਜ਼ੇਲੈਂਸਕੀ ਨੇ ਅਮਰੀਕਾ ਨੂੰ ਕਿਹਾ,‘ ਮੈਨੂੰ ਅਸਲਾ ਦਿਓ, ਭੱਜਣ ਦਾ ਰਾਹ ਨਾ ਦਿਖਾਓ’

ਜ਼ੇਲੈਂਸਕੀ ਨੇ ਅਮਰੀਕਾ ਨੂੰ ਕਿਹਾ,‘ ਮੈਨੂੰ ਅਸਲਾ ਦਿਓ, ਭੱਜਣ ਦਾ ਰਾਹ ਨਾ ਦਿਖਾਓ’

ਕੀਵ, 26 ਫਰਵਰੀ-ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੂੰ ਅਮਰੀਕੀ ਸਰਕਾਰ ਨੇ ਰਾਜਧਾਨੀ ਛੱਡਣ ਲਈ ਕਿਹਾ ਸੀ ਪਰ ਜ਼ੇਲੇਨਸਕੀ ਨੇ ਇਨਕਾਰ ਕਰ ਦਿੱਤਾ। ਅਮਰੀਕਾ ਦੇ ਸੀਨੀਅਰ ਖੁਫੀਆ ਅਧਿਕਾਰੀ ਨੇ ਕਿਹਾ ਕਿ ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ, ‘ਇੱਥੇ ਜੰਗ ਚੱਲ ਰਹੀ ਹੈ। ਮੈਨੂੰ ਅਸਲਾ ਚਾਹੀਦਾ ਹੈ, ਯਾਤਰਾ ਨਹੀਂ।’

ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਰੂਸ ਖ਼ਿਲਾਫ਼ ਮਤੇ ਉਪਰ ਵੋਟਿੰਗ ਦੌਰਾਨ ਭਾਰਤ ਗ਼ੈਰਹਾਜ਼ਰ

ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਰੂਸ ਖ਼ਿਲਾਫ਼ ਮਤੇ ਉਪਰ ਵੋਟਿੰਗ ਦੌਰਾਨ ਭਾਰਤ ਗ਼ੈਰਹਾਜ਼ਰ

ਨਵੀਂ ਦਿੱਲੀ, 26 ਫਰਵਰੀ- ਯੂਕਰੇਨ ’ਤੇ ਹਮਲੇ ਕਾਰਨ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿਚ ਰੂਸ ਦੀ ਨਿੰਦਾ ਕਰਨ ਵਾਲੇ ਮਤੇ ‘ਤੇ ਵੋਟ ਨਾ ਪਾ ਕੇ ਭਾਰਤ ਨੇ ਗੱਲਬਾਤ ਅਤੇ ਕੂਟਨੀਤੀ ਨੂੰ ਅੱਗੇ ਵਧਾਉਣ ਲਈ ਸਾਰੀਆਂ ਧਿਰਾਂ ਤੱਕ ਪਹੁੰਚਣ ਦਾ ਰਾਹ ਖੁੱਲ੍ਹਾ ਰੱਖਿਆ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ ਯੂਕਰੇਨ ਵਿਰੁੱਧ ਰੂਸ ਦੇ ‘ਹਮਲਾਵਰ ਵਤੀਰੇ’ ਦੀ ‘ਜ਼ੋਰਦਾਰ […]

ਰੂਸੀ ਫ਼ੌਜੀ ਯੂਕਰੇਨ ਦੀ ਰਾਜਧਾਨੀ ਕੀਵ ’ਚ ਦਾਖਲ, ਜਬਰਦਸਤ ਲੜਾਈ ਜਾਰੀ

ਰੂਸੀ ਫ਼ੌਜੀ ਯੂਕਰੇਨ ਦੀ ਰਾਜਧਾਨੀ ਕੀਵ ’ਚ ਦਾਖਲ, ਜਬਰਦਸਤ ਲੜਾਈ ਜਾਰੀ

ਕੀਵ, 26 ਫਰਵਰੀ- ਰੂਸੀ ਫੌਜੀ ਅੱਜ ਤੜਕੇ ਯੂਕਰੇਨ ਦੀ ਰਾਜਧਾਨੀ ਕੀਵ ਵਿਚ ਦਾਖਲ ਹੋ ਗਏ ਅਤੇ ਸੜਕਾਂ ‘ਤੇ ਜਬਰਦਸਤ ਲੜਾਈ ਚੱਲ ਰਹੀ ਹੈ। ਸਥਾਨਕ ਅਧਿਕਾਰੀਆਂ ਨੇ ਲੋਕਾਂ ਨੂੰ ਲੁਕਣ ਦੀ ਅਪੀਲ ਕੀਤੀ। ਯੂਕਰੇਨ ਮੁਤਾਬਕ ਉਸ ਦੇ 198 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 1000 ਤੋਂ ਵੱਧ ਜ਼ਖ਼ਮੀ ਹਨ।