By G-Kamboj on
News, World News

ਕੀਵ, 26 ਫਰਵਰੀ-ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੂੰ ਅਮਰੀਕੀ ਸਰਕਾਰ ਨੇ ਰਾਜਧਾਨੀ ਛੱਡਣ ਲਈ ਕਿਹਾ ਸੀ ਪਰ ਜ਼ੇਲੇਨਸਕੀ ਨੇ ਇਨਕਾਰ ਕਰ ਦਿੱਤਾ। ਅਮਰੀਕਾ ਦੇ ਸੀਨੀਅਰ ਖੁਫੀਆ ਅਧਿਕਾਰੀ ਨੇ ਕਿਹਾ ਕਿ ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ, ‘ਇੱਥੇ ਜੰਗ ਚੱਲ ਰਹੀ ਹੈ। ਮੈਨੂੰ ਅਸਲਾ ਚਾਹੀਦਾ ਹੈ, ਯਾਤਰਾ ਨਹੀਂ।’
By G-Kamboj on
INDIAN NEWS, News, World News

ਨਵੀਂ ਦਿੱਲੀ, 26 ਫਰਵਰੀ- ਯੂਕਰੇਨ ’ਤੇ ਹਮਲੇ ਕਾਰਨ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿਚ ਰੂਸ ਦੀ ਨਿੰਦਾ ਕਰਨ ਵਾਲੇ ਮਤੇ ‘ਤੇ ਵੋਟ ਨਾ ਪਾ ਕੇ ਭਾਰਤ ਨੇ ਗੱਲਬਾਤ ਅਤੇ ਕੂਟਨੀਤੀ ਨੂੰ ਅੱਗੇ ਵਧਾਉਣ ਲਈ ਸਾਰੀਆਂ ਧਿਰਾਂ ਤੱਕ ਪਹੁੰਚਣ ਦਾ ਰਾਹ ਖੁੱਲ੍ਹਾ ਰੱਖਿਆ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ ਯੂਕਰੇਨ ਵਿਰੁੱਧ ਰੂਸ ਦੇ ‘ਹਮਲਾਵਰ ਵਤੀਰੇ’ ਦੀ ‘ਜ਼ੋਰਦਾਰ […]
By G-Kamboj on
News, World, World News

ਕੀਵ, 26 ਫਰਵਰੀ- ਰੂਸੀ ਫੌਜੀ ਅੱਜ ਤੜਕੇ ਯੂਕਰੇਨ ਦੀ ਰਾਜਧਾਨੀ ਕੀਵ ਵਿਚ ਦਾਖਲ ਹੋ ਗਏ ਅਤੇ ਸੜਕਾਂ ‘ਤੇ ਜਬਰਦਸਤ ਲੜਾਈ ਚੱਲ ਰਹੀ ਹੈ। ਸਥਾਨਕ ਅਧਿਕਾਰੀਆਂ ਨੇ ਲੋਕਾਂ ਨੂੰ ਲੁਕਣ ਦੀ ਅਪੀਲ ਕੀਤੀ। ਯੂਕਰੇਨ ਮੁਤਾਬਕ ਉਸ ਦੇ 198 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 1000 ਤੋਂ ਵੱਧ ਜ਼ਖ਼ਮੀ ਹਨ।
By G-Kamboj on
INDIAN NEWS, News, World News

ਮੁੰਬਈ, 26 ਫਰਵਰੀ-ਰੂਸੀ ਫੌਜੀ ਹਮਲੇ ਕਾਰਨ ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਅੱਜ ਤੜਕੇ ਇਥੋਂ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ ਲਈ ਰਵਾਨਾ ਹੋਇਆ ਏਅਰ ਇੰਡੀਆ ਦਾ ਬੋਇੰਗ ਜਹਾਜ਼ ਦੇ ਅੱਜ ਰਾਤ 9 ਵਜੇ ਦੇ ਕਰੀਬ ਇਥੇ ਪੁੱਜਣ ਦੀ ਸੰਭਾਵਨਾ ਹੈ। ਇਹ ਜਹਾਜ਼ 219 ਭਾਰਤੀਆਂ ਨੂੰ ਲੈ […]
By G-Kamboj on
INDIAN NEWS, News, World News

ਸਰਦੂਲਗੜ੍ਹ, 25 ਫਰਵਰੀ-ਯੂਕਰੇਨ ਵਿੱਚ ਪੜ੍ਹਾਈ ਕਰ ਰਹੇ ਭਾਰਤੀ ਵਿਦਿਆਰਥੀਆਂ ਦੇ ਮਾਪੇ ਭਾਰੀ ਪ੍ਰੇਸ਼ਾਨ ਹਨ। ਸਰਦੂਲਗੜ੍ਹ ਦੇ ਨੇੜਲੇ ਪਿੰਡ ਝੰਡਾ ਕਲਾਂ ਦੇ ਗੁਰਮੀਤ ਸਿੰਘ ਦੀ ਲੜਕੀ ਅਮਨਦੀਪ ਕੌਰ 12 ਦਸੰਬਰ 2020 ਨੂੰ ਐੱਮਬੀਬੀਐੱਸ ਦੀ ਪੜ੍ਹਾਈ ਕਰਨ ਲਈ ਯੂਕਰੇਨ ਗਈ ਸੀ ਤੇ ਹੁਣ ਐੱਮਬੀਬੀਐੱਸ ਦੇ ਦੂਸਰੇ ਸਾਲ ਦੀ ਵਿਦਿਆਰਥਣ ਹੈ। ਵਟਸਐਪ ’ਤੇ ਗੱਲ ਕਰਦਿਆਂ ਅਮਨਦੀਪ ਕੌਰ ਨੇ […]