ਨਿਊਜ਼ੀਲੈਂਡ ਦੇ 14 ਫ਼ੀਸਦੀ ਪਾਦਰੀਆਂ ’ਤੇ ਦੁਰਵਿਵਹਾਰ ਦੇ ਦੋਸ਼

ਨਿਊਜ਼ੀਲੈਂਡ ਦੇ 14 ਫ਼ੀਸਦੀ ਪਾਦਰੀਆਂ ’ਤੇ ਦੁਰਵਿਵਹਾਰ ਦੇ ਦੋਸ਼

ਵੈਲਿੰਗਟਨ: ਨਿਊਜ਼ੀਲੈਂਡ ਦੀ ਕੈਥੋਲਿਕ ਚਰਚ ਨੇ ਮੰਨਿਆ ਹੈ ਕਿ 1950 ਤੋਂ ਲੈ ਕੇ ਹੁਣ ਤੱਕ ਉਸ ਦੇ ਖ਼ੇਤਰ ਦੇ 14 ਫ਼ੀਸਦੀ ਪਾਦਰੀਆਂ ’ਤੇ ਬੱਚਿਆਂ ਅਤੇ ਬਾਲਗਾਂ ਨਾਲ ਦੁਰਵਿਵਹਾਰ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਚਰਚ ਨੇ ਇਹ ਅੰਕੜੇ ਰਾਇਲ ਕਮਿਸ਼ਨ ਆਨ ਐਬਿਊਜ਼ ਇਨ ਕੇਅਰ ਦੀ ਬੇਨਤੀ ’ਤੇ ਜਾਰੀ ਕੀਤੇ, ਜਿਸ ਨੂੰ ਸਾਲ 2018 ਵਿਚ ਪ੍ਰਧਾਨ […]

ਕੈਨੇਡਾ ਦੀ ਰਾਜਧਾਨੀ ’ਚ ਕਰੋਨਾ ਪਾਬੰਦੀਆਂ ਤੇ ਟੀਕਾਕਰਨ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ

ਕੈਨੇਡਾ ਦੀ ਰਾਜਧਾਨੀ ’ਚ ਕਰੋਨਾ ਪਾਬੰਦੀਆਂ ਤੇ ਟੀਕਾਕਰਨ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ

ਟੋਰਾਂਟੋ, 2 ਫਰਵਰੀ-ਕੈਨੇਡੀਅਨ ਰਾਜਧਾਨੀ ਓਟਵਾ ਵਿੱਚ ਹਜ਼ਾਰਾਂ ਲੋਕਾਂ ਨੇ ਕੋਵਿਡ-19 ਪਾਬੰਦੀਆਂ ਅਤੇ ਵੈਕਸੀਨ ਦੇ ਆਦੇਸ਼ਾਂ ਦਾ ਵਿਰੋਧ ਕੀਤਾ ਅਤੇ ਜਾਣਬੁੱਝ ਕੇ ਪਾਰਲੀਮੈਂਟ ਹਿੱਲ ਦੇ ਆਲੇ-ਦੁਆਲੇ ਆਵਾਜਾਈ ਨੂੰ ਰੋਕ ਦਿੱਤਾ। ਕੁਝ ਪ੍ਰਦਰਸ਼ਨਕਾਰੀਆਂ ਨੇ ‘ਨੈਸ਼ਨਲ ਵਾਰ ਮੈਮੋਰੀਅਲ’ ‘ਤੇ ਪਿਸ਼ਾਬ ਕਰ ਕੇ ਗੱਡੀਆਂ ਖੜ੍ਹੀਆਂ ਕਰ ਦਿੱਤੀਆਂ।  ਮਹਾਮਾਰੀ ਨਾਲ ਨਜਿੱਠਣ ਦੇ ਆਦੇਸ਼ਾਂ ਖ਼ਿਲਾਫ਼ ਕੈਨੇਡਾ ਦੇ ਸਭ ਤੋਂ ਵੱਡੇ ਪ੍ਰਦਰਸ਼ਨਾਂ […]

ਮਨੁੱਖ ਤਸਕਰੀ ਰੋਕਣ ਲਈ ਕੈਨੇਡਾ ਤੇ ਅਮਰੀਕਾ ਗੰਭੀਰ: ਟਰੂਡੋ

ਮਨੁੱਖ ਤਸਕਰੀ ਰੋਕਣ ਲਈ ਕੈਨੇਡਾ ਤੇ ਅਮਰੀਕਾ ਗੰਭੀਰ: ਟਰੂਡੋ

ਟੋਰਾਂਟੋ, 22 ਜਨਵਰੀ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਮਨੁੱਖੀ ਤਸਕਰੀ ਨੂੰ ਰੋਕਣ ਲਈ ਅਮਰੀਕਾ ਦੇ ਨਾਲ ਬਹੁਤ ਨੇੜਿਓਂ ਕੰਮ ਕਰ ਰਹੀ ਹੈ। ਵਰਨਣਯੋਗ ਹੈ ਕਿ ਬੀਤੇ ਦਿਨ ਮਨੁੱਖੀ ਤਸਕਰੀ ਦੌਰਾਨ ਕੈਨੇਡਾ ਤੋਂ ਅਮਰੀਕਾ ਨਾਜਾਇਜ਼ ਢੰਗ ਨਾਲ ਜਾ ਰਹੇ ਭਾਰਤੀ ਮੂਲ ਦੇ ਪਰਿਵਾਰ ਦੀ ਜਬਰਦਸਤ ਠੰਢ ਕਾਰਨ ਮੌਤ […]

ਦੁਨੀਆ ਦੇ ਸਭ ਤੋਂ ਵੱਡੀ ਉਮਰ ਦੇ ਬਜ਼ੁਰਗ ਦਾ 112 ਸਾਲ ਦੀ ਉਮਰੇ ਦੇਹਾਂਤ

ਦੁਨੀਆ ਦੇ ਸਭ ਤੋਂ ਵੱਡੀ ਉਮਰ ਦੇ ਬਜ਼ੁਰਗ ਦਾ 112 ਸਾਲ ਦੀ ਉਮਰੇ ਦੇਹਾਂਤ

ਮੈਡ੍ਰਿਡ, 19 ਜਨਵਰੀ- ਗਿਨੀਜ਼ ਵਰਲਡ ਰਿਕਾਰਡ ਵੱਲੋਂ ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਵਜੋਂ ਦਰਜ ਕੀਤੇ ਸੈਟਰਨੀਨੋ ਡੇ ਲਾ ਫੁਏਂਤੇ ਦਾ ਮੰਗਲਵਾਰ ਨੂੰ 112 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਨ੍ਹਾਂ ਆਖਰੀ ਸਾਹ ਆਪਣੇ ਸਪੇਨ ਸਥਿਤ ਘਰ ਵਿੱਚ ਲਿਆ। ਬੀਤੇ ਸਾਲ ਸਤੰਬਰ ਵਿੱਚ ਉਨ੍ਹਾਂ ਦਾ ਨਾਮ ਗਿਨੀਜ਼ ਵਰਲਡ ਰਿਕਾਰਡਜ਼ ਵਿੱਚ  ਦਰਜ ਕੀਤਾ ਗਿਆ ਸੀ। […]

ਯੂਏਈ ਧਮਾਕੇ ’ਚ ਮਰੇ ਦੋ ਭਾਰਤੀਆਂ ਦੀ ਪਛਾਣ

ਯੂਏਈ ਧਮਾਕੇ ’ਚ ਮਰੇ ਦੋ ਭਾਰਤੀਆਂ ਦੀ ਪਛਾਣ

ਦੁਬਈ, 18 ਜਨਵਰੀ- ਅਬੂ ਧਾਬੀ ਹਵਾਈ ਅੱਡੇ ਨੇੜੇ ਸੋਮਵਾਰ ਨੂੰ ਹੋਏ ਡਰੋਨ ਹਮਲਿਆਂ ਵਿੱਚ ਮਾਰੇ ਗਏ ਦੋ ਭਾਰਤੀ ਨਾਗਰਿਕਾਂ ਦੀ ਪਛਾਣ ਕਰ ਲਈ ਗਈ ਹੈ। ਭਾਰਤੀ ਸਫ਼ਾਰਤਖਾਨੇ ਨੇ ਇਹ ਵੀ ਕਿਹਾ ਕਿ ਹਮਲਿਆਂ ਵਿੱਚ ਜ਼ਖ਼ਮੀ ਛੇ ਲੋਕਾਂ ਵਿੱਚ ਦੋ ਭਾਰਤੀ ਵੀ ਸ਼ਾਮਲ ਹਨ। ਦੋਵਾਂ ਨੂੰ ਇਲਾਜ ਤੋਂ ਬਾਅਦ ਸੋਮਵਾਰ ਰਾਤ ਨੂੰ ਛੁੱਟੀ ਦੇ ਦਿੱਤੀ ਗਈ। […]