ਸਿਟੀ ਸੈਂਟਰ ਅਪਾਰਟਮੈਂਟ ਵੈਲਫੇਅਰ ਸੁਸਾਇਟੀ ਵਲੋਂ ਵਿਸ਼ਾਖੀ ਮੌਕੇ ਧਾਰਮਿਕ ਸਮਾਗਮ ਆਯੋਜਿਤ

ਸਿਟੀ ਸੈਂਟਰ ਅਪਾਰਟਮੈਂਟ ਵੈਲਫੇਅਰ ਸੁਸਾਇਟੀ ਵਲੋਂ ਵਿਸ਼ਾਖੀ ਮੌਕੇ ਧਾਰਮਿਕ ਸਮਾਗਮ ਆਯੋਜਿਤ

ਪਟਿਆਲਾ, 14 ਅਪ੍ਰੈਲ ( ਪ. ਪ.)- ਸਿਟੀ ਸੈਂਟਰ ਅਪਾਰਟਮੈਂਟ ਵੈਲਫੇਅਰ ਸੁਸਾਇਟੀ ਪਟਿਆਲਾ ਵਲੋਂ ਵਿਸਾਖੀ ਤਿਓਹਾਰ ਅਪਾਰਟਮੈਂਟ ਵਿਚ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਸੁਸਾਇਟੀ ਵਲੋਂ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਤੇ ਉਪਰੰਤ ਕੀਰਤਨ ਕੀਤਾ ਗਿਆ। ਇਸ ਮੌਕੇ ਬਤੌਰ ਮੁੱਖ ਮਹਿਮਾਨ ਇੰਪਰੂਵਮੈਂਟ ਟਰੱਸਟ ਪਟਿਆਲਾ ਦੇ ਚੇਅਰਮੈਨ ਮੇਘ ਚੰਦ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਨਿਰਮਲ ਸਿੰਘ ਭੱਟੀਆਂ ਨੇ ਹਾਜ਼ਰੀ ਲਗਵਾਈ। ਸੁਸਾਇਟੀ ਮੈਂਬਰਾਂ ਵਲੋਂ ਚੇਅਰਮੈਨ ਮੇਘ ਚੰਦ ਨੂੰ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ, ਜਿਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਦਿੰਦਿਆਂ ਚੇਅਰਮੈਨ ਮੇਘ ਚੰਦ ਨੇ ਕਿਹਾ ਕਿ ਉਹ ਪਹਿਲ ਦੇ ਆਧਾਰ ’ਤੇ ਸੁਸਾਇਟੀ ਦੀਆਂ ਸਮੱਸਿਆਵਾਂ ਹੱਲ ਕਰਾਉਣਗੇ ਅਤੇ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦੇਣਗੇ। ਉਨ੍ਹਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਵਲੋਂ ਐਨਾ ਸਿਸਟਮ ਖਰਾਬ ਕਰ ਦਿੱਤਾ ਗਿਆ ਹੈ, ਜਿਸ ਨੂੰ ਸੁਧਾਰਨ ਵਿਚ ਸਮਾਂ ਲੱਗ ਰਿਹਾ ਹੈ, ਪਰ ਫਿਰ ਵੀ ਉਹ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਲਈ ਵਚਨਬੱਧ ਹਨ। ਇਸ ਮੌਕੇ ਸੁਸਾਇਟੀ ਪ੍ਰਧਾਨ ਡਾ. ਬੀ. ਐਸ. ਢਿੱਲੋਂ, ਮੀਤ ਪ੍ਰਧਾਨ ਸੰਦੀਪ ਗੁਪਤਾ, ਸੈਕਟਰੀ ਰਜੇਸ਼ ਜਿੰਦਲ ਤੋਂ ਇਲਾਵਾ ਰਜੇਸ਼ ਪੁਰੀ, ਓ. ਪੀ. ਗੋਇਲ, ਸ਼ਾਮ ਲਾਲ ਗੁਪਤਾ, ਐਸ. ਐਸ. ਸੇਠੀ, ਰੁਪੇਸ਼ ਗਰਗ, ਡਾ. ਵਿਵੇਕ ਸਿੰਗਲਾ, ਪੀ. ਕੇ. ਗੁਪਤਾ ਆਦਿ ਹਾਜ਼ਰ ਸਨ।

ਇੰਪਰੂਵਮੈਂਟ ਟਰੱਸ ਦੇ ਚੇਅਰਮੈਨ ਮੇਘ ਚੰਦ ਦਾ ਸਵਾਗਤ ਕਰਦੇ ਪ੍ਰਧਾਨ ਡਾ. ਬੀ. ਐਸ. ਢਿੱਲੋਂ, ਸੰਦੀਪ ਗੁਪਤਾ ਤੇ ਹੋਰ। (ਫੋਟੋ: ਗੁਰਪ੍ਰੀਤ ਕੰਬੋਜ)
ਇੰਪਰੂਵਮੈਂਟ ਟਰੱਸ ਦੇ ਚੇਅਰਮੈਨ ਮੇਘ ਚੰਦ ਦਾ ਸਵਾਗਤ ਕਰਦੇ ਪ੍ਰਧਾਨ ਡਾ. ਬੀ. ਐਸ. ਢਿੱਲੋਂ, ਸੰਦੀਪ ਗੁਪਤਾ ਤੇ ਹੋਰ। (ਫੋਟੋ: ਗੁਰਪ੍ਰੀਤ ਕੰਬੋਜ)

 

You must be logged in to post a comment Login