ਸੂਲਰ ’ਚ ਨਗਰ ਖੇੜੇ ’ਤੇ ਭੰਡਾਰਾ ਕਰਵਾਇਆ

ਸੂਲਰ ’ਚ ਨਗਰ ਖੇੜੇ ’ਤੇ ਭੰਡਾਰਾ ਕਰਵਾਇਆ
  • ਪਿੰਡ ਦੇ ਨੌਜਵਾਨਾਂ ਦਾ ਸ਼ਲਾਘਾਯੋਗ ਉਪਰਾਲਾ : ਰਛਪਾਲ ਜੌੜੇਮਾਜਰਾ

ਪਟਿਆਲਾ, 17 ਅਗਸਤ (ਗੁਰਪ੍ਰੀਤ ਕੰਬੋਜ)-ਸੂਲਰ ਵਿਖੇ ਉਘੇ ਸਮਾਜ ਸੇਵੀ ਰੀਗਨ ਆਹਲੂਵਾਲੀਆ ਤੇ ਸਮੂਹ ਪੰਚਾਇਤ ਦੇ ਸਹਿਯੋਗ ਸਦਕਾ ਨਗਰ ਖੇੜੇ ’ਤੇ ਭੰਡਾਰਾ ਕੀਤਾ ਗਿਆ। ਇਸ ਉਪਰੰਤ ਖੇੜੇ ’ਤੇ ਪੱਗੜੀ ਦੀ ਰਸਮ ਪਿੰਡ ਸਰਪੰਚ ਅਤੇ ਸਮੂਹ ਪੰਚਾਇਤ ਵਲੋਂ ਕੀਤੀ ਗਈ। ਇਸ ਮੌਕੇ ਉਘੇ ਕਾਂਗਰਸੀ ਆਗੂ ਰਛਪਾਲ ਸਿੰਘ ਜੌੜੇਮਾਜਰਾ, ਕੋਆਰਡੀਨੇਟਰ ਆਲ ਇੰਡੀਆ ਕਿਸਾਨ ਸੈਲ ਵਲੋਂ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਗਈ। ਉਨ੍ਹਾਂ ਵਲੋਂ ਪਿੰਡ ਦੇ ਨੌਜਵਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿੰਡ ਦੇ ਸਾਂਝੇ ਧਰਮਿਕ ਕਾਰਜ ਇਕਜੁੱਟਤਾ ਨਾਲ ਮਨਾਉਣੇ ਚੰਗੀ ਗੱਲ ਹੈ। ਉਨ੍ਹਾਂ ਕਿਹਾ ਕਿ ਯੂਥ ਕਿਸੇ ਵੀ ਸੰਸਥਾ ਅਤੇ ਪਿੰਡ ਦੀ ਰੀੜ ਦੀ ਹੱਡੀ ਹੁੰਦੇ ਹਨ, ਇਸ ਲਈ ਸਮਾਜ ਸੇਵੀ ਕਾਰਜਾਂ ਵਿਚ ਯੂਥ ਨੂੰ ਵੱਧ ਅੱਗੇ ਆਉਣਾ ਚਾਹੀਦਾ ਹੈ। ਅੰਤ ਵਿਚ ਰੀਗਨ ਆਹਲੂਵਾਲੀਆ ਵਲੋਂ ਸਮੂਹ ਪੰਚਾਇਤ, ਪਿੰਡ ਦੇ ਯੂਥ ਅਤੇ ਸਮੂਹ ਪਿੰਡ ਵਾਸੀਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ। ਰਛਪਾਲ ਸਿੰਘ ਜੌੜੇ ਮਾਜਰਾ ਵਲੋਂ ਮੋਹਤਵਰ ਵਿਅਕਤੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਪੰਚ ਜਤਿੰਦਰ ਕੌਰ, ਰਾਜਿੰਦਰ ਸਿੰਘ ਬੱਬੀ ਸਾਬਕਾ ਸਰਪੰਚ, ਰਾਜਵਿੰਦਰ ਕੌਰ ਪੰਚਾਇਤ ਮੈਂਬਰ, ਪੰਚ ਤਾਰੀ ਸੰਧੂ, ਪੰਚ ਹਰਪ੍ਰੀਤ ਕੌਰ, ਸਰੋਜ ਬਾਲਾ ਪੰਚ, ਰੂਪਾ ਪੰਚ, ਰੀਗਨ ਆਹਲੂਵਾਲੀਆ, ਨਿਸ਼ਾਨ ਸਿੰਘ, ਹਰਜੀਤ ਕੰਬੋਜ, ਤੇਜਪ੍ਰਤਾਪ ਸਿੰਘ, ਜਸਵੀਰ ਜੱਸੀ ਖੌਖਰ, ਸ਼ੈਪੀ ਖੌਖਰ, ਕੁਲਵਿੰਦਰ ਸਿੰਘ ਟੋਨੀ ਸਾਬਕਾ ਸਰਪੰਚ, ਦਵਿੰਦਰ ਸਿੰਘ, ਹਰਜੀਤ ਕੰਬੋਜ, ਬਿੱਲਾ ਪ੍ਰਧਾਨ, ਵਿਜੈ ਕੁਮਾਰ, ਸੱਤਿਆ ਸ਼ਰਮਾ, ਵਰਿੰਦਰ ਸਿੰਘ, ਰਵਿੰਦਰ ਸਿੰਘ, ਜਤਿਨ ਕੁਮਾਰ, ਸ਼ਿਵਰਾਜ ਕੁਮਾਰ, ਵਿੱਕੀ ਕੰਬੋਜ ਆਦਿ ਹਾਜ਼ਰ ਸਨ। 

You must be logged in to post a comment Login