ਸਿਹਤ ਦਿਵਸ ਨੂੰ ਸਮਰਪਿਤ ਕੁਇਜ਼ ਮੁਕਾਬਲੇ ਕਰਵਾਏ

ਸਿਹਤ ਦਿਵਸ ਨੂੰ ਸਮਰਪਿਤ ਕੁਇਜ਼ ਮੁਕਾਬਲੇ ਕਰਵਾਏ

ਪਟਿਆਲਾ, 11 ਅਪ੍ਰੈਲ (ਗੁਰਪ੍ਰੀਤ ਕੰਬੋਜ)- ਵਿਸ਼ਵ ਸਿਹਤ ਦਿਵਸ ਕੌਮਾਂਤਰੀ ਪੱਧਰ ’ਤੇ ਵੱਖ-ਵੱਖ ਥਾਵਾਂ ’ਤੇ ਮਨਾਇਆ ਗਿਆ ਤੇ ਸਿਹਤ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਵਾਰ ਵਿਸ਼ਵ ਸਿਹਤ ਦਿਵਸ ਦਾ ਥੀਮ ‘ਹੈਲਥ ਫਾਰ ਆਲ’ ਸੀ, ਜਿਸ ਤੋਂ ਭਾਵ ਹੈ ਕਿ ਸਭ ਲਈ ਸਿਹਤ। ਇਸੇ ਤਰ੍ਹਾਂ ਵਿਸ਼ਵ ਸਿਹਤ ਦਿਵਸ ਨੂੰ ਸਮਰਪਿਤ ਸਰਕਾਰੀ ਮੈਡੀਕਲ ਕਾਲਜ ਦੇ ਕਮਿਊਨਿਟੀ ਮੈਡੀਸਨ ਵਿਭਾਗ ਵਿਚ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਡਾ. ਸਿੰਮੀ ਓਬਰਾਏ ਦੀ ਅਗਵਾਈ ਵਿਚ ਕੁਇਜ਼ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਕੁਇਜ਼ ਮੁਕਾਬਲਿਆਂ ਵਿਚ ਮੈਡੀਕਲ ਕਾਲਜਾਂ ਦੇ ਕਈ ਵਿਦਿਆਰਥੀਆਂ ਨੇ ਭਾਗ ਗਿਆ। ਇਨ੍ਹਾਂ ਕੁਇਜ਼ ਮੁਕਾਬਲਿਆਂ ਦਾ ਫਾਈਨਲ ਰਾਉਂਡ ਬੀਤੇ ਦਿਨੀਂ ਹੋਇਆ, ਜਿਸ ਵਿਚ ਓਲਡ ਫਾਇਨਲ ਪ੍ਰੋਫ. ਦੇ ਵਿਦਿਆਰਥੀ ਰਾਮਜੀਤ ਸਿੰਘ ਵਰਮਾ, ਅਭਿਸ਼ੇਕ ਅਤੇ ਦਿਲਪ੍ਰੀਤ ਸਿੰਘ ਦੀ ਟੀਮ ਜੇਤੂ ਰਹੀ। ਜੇਤੂ ਟੀਮ ਨੂੰ ਸਰਕਾਰੀ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਰਾਜਨ ਸਿੰਗਲਾ ਵਲੋਂ ਇਨਾਮ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਜੇਤੂ ਟੀਮ ਨੂੰ ਮੁਬਾਰਕਵਾਦ ਦਿੰਦਿਆਂ ਇਸ ਕਾਰਜ ਦੀ ਸ਼ਲਾਘਾ ਕੀਤੀ। ਵਿਭਾਗ ਮੁਖੀ ਡਾ. ਸਿੰਮੀ ਓਬਰਾਏ ਵਲੋਂ ਪ੍ਰਬੰਧਕਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ। ਕੁਇਜ਼ ਮੁਕਾਬਲਿਆਂ ਦਾ ਸਮੁੱਚਾ ਪ੍ਰਬੰਧ ਡਾ. ਰੋਹਿਤ ਬਾਤਿਸ਼, ਡਾ. ਧਰਮਿੰਦਰ ਅਹੀਰ, ਡਾ. ਮੀਤਵਿੰਦਰ ਸਿੰਘ, ਡਾ. ਸਤਪਰਨਾ ਘੋਸ਼ ਵਲੋਂ ਬਾਖੂਬੀ ਕੀਤਾ ਗਿਆ। ਇਸ ਮੌਕੇ ਡਾ. ਐਚ. ਐਸ. ਰੇਖੀ ਮੈਡੀਕਲ ਸੁਪਰਡੰਟ ਰਜਿੰਦਰਾ ਹਸਪਤਾਲ ਪਟਿਆਲਾ, ਡਾ. ਵਿਨੋਦ ਡਾਂਗਵਾਲ, ਡਾ. ਰਾਜਿੰਦਰ ਸਿੰਘ ਬਲਗੀਰ, ਡਾ. ਰਵਿੰਦਰ ਖਹਿਰਾ ਆਦਿ ਹਾਜ਼ਰ ਸਨ।

You must be logged in to post a comment Login