ਪਾਰਸਲ ’ਚ ਸਾਮਾਨ ਦੀ ਥਾ ਪਹੁੰਚੀ ਲਾਸ਼

ਪਾਰਸਲ ’ਚ ਸਾਮਾਨ ਦੀ ਥਾ ਪਹੁੰਚੀ ਲਾਸ਼

ਯੇਂਦਾਗੜੀ (ਆਂਧਰਾ ਪ੍ਰਦੇਸ਼), 20 ਦਸੰਬਰ- ਪੱਛਮੀ ਗੋਦਾਵਰੀ ਜ਼ਿਲ੍ਹੇ ’ਚ ਇਕ ਹੈਰਾਨੀਜਨਕ ਘਟਨਾ ਸਾਹਮਣੇ ਆਈ ਜਿੱਥੇ ਇਕ ਪਰਿਵਾਰ ਨੂੰ ਪਾਰਸਲ ਵਿਚ 45 ਸਾਲਾ ਅਣਪਛਾਤੇ ਵਿਅਕਤੀ ਦੀ ਲਾਸ਼ ਭੇਜੀ ਗਈ ਹੈ। ਪਾਰਸਲ ਦੇ ਨਾਲ ਇਕ ਚਿੱਠੀ ਵੀ ਭੇਜੀ ਗਈ, ਜਿਸ ਵਿਚ ਪਰਿਵਾਰ ਵੱਲੋਂ ਕਈ ਸਾਲ ਪਹਿਲਾਂ ਲਏ ਗਏ ਕਰਜ਼ੇ ਲਈ ਇਕ ਕਰੋੜ ਰੁਪਏ ਤੋਂ ਵੱਧ ਦੀ ਮੰਗ ਕੀਤੀ ਗਈ ਹੈ। ਜ਼ਿਲ੍ਹਾ ਪੁਲੀਸ ਸੁਪਰਡੈਂਟ ਅਦਨਾਨ ਨਈਮ ਅਸਮੀ ਨੇ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਲਾਸ਼ ਵਾਲਾ ਡੱਬਾ ਵੀਰਵਾਰ ਰਾਤ ਨੂੰ ਪਰਿਵਾਰ ਦੇ ਉਸਾਰੀ ਅਧੀਨ ਘਰ ਵਿੱਚ ਭੇਜਿਆ ਗਿਆ ਸੀ। ਪਰਿਵਾਰ ਨੂੰ ਇੱਕ ਪੱਤਰ ਵੀ ਦਿੱਤਾ ਗਿਆ ਜਿਸ ਵਿੱਚ ਉਨ੍ਹਾਂ ਤੋਂ 1.35 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ। ਅਧਿਕਾਰੀ ਨੇ ਕਿਹਾ ਕਿ ਪੁਲੀਸ ਹੋਰ ਵੇਰਵਿਆਂ ਦਾ ਪਤਾ ਲਗਾਉਣ ਲਈ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲੀਸ ਸੂਤਰਾਂ ਅਨੁਸਾਰ ਇਹ ਡੱਬਾ ਇੱਕ ਆਟੋਰਿਕਸ਼ਾ ਵਿੱਚ ਉਂਡੀ ਮੰਡਲ ਦੇ ਯੇਂਦਾਗਾਂੜੀ ਪਿੰਡ ਵਿੱਚ ਸਾਗੀ ਤੁਲਸੀ ਦੇ ਉਸਾਰੀ ਅਧੀਨ ਘਰ ਵਿੱਚ ਡਲਿਵਰ ਕੀਤਾ ਗਿਆ ਸੀ।

You must be logged in to post a comment Login