ਲਾਵਾਰਿਸ ਵਿਅਕਤੀ ਦੀ ਰਜਿੰਦਰਾ ਹਸਪਤਾਲ ’ਚ ਦੌਰਾਨੇ ਇਲਾਜ ਮੌਤ

ਪਟਿਆਲਾ, 20 ਜਨਵਰੀ (ਪ ਪ )- ਸਾਧੂ ਬਾਬਾ ਮਨੋਹਰ ਪੁੱਤਰ ਰਾਮ ਕਰਨ ਨੇੜੇ ਮਹਾਂਵੀਰ ਮੰਦਿਰ ਸੂਲਰ ਮੜੀਆਂ, ਬਿਮਾਰੀ ਕਾਰਨ ਇਲਾਜ ਲਈ ਮਿਤੀ 15-1-2024 ਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਹੋਇਆ, ਜਿਸ ਦੀ ਦੌਰਾਨੇ ਇਲਾਜ ਮਿਤੀ 18-1-2024 ਨੂੰ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦੀ ਉਮਰ 55 ਸਾਲ ਦੇ ਕਰੀਬ ਤੇ ਕੱਦ 5 ਫੁੱਟ 7 ਇੰਚ ਹੈ, ਜਿਸ ਦੇ ਭਗਵੇਂ ਰੰਗ ਦੇ ਕੱਪੜੇ ਪਾਏ ਹੋਏ ਹਨ। ਦਾੜੀ ਤੇ ਮੁੱਛਾਂ ਰੱਖੀਆਂ ਹੋਈਆਂ ਹਨ, ਜਿਸ ਦੀ ਲਾਸ਼ 72 ਘੰਟੇ ਲਈ ਰਜਿੰਦਰਾ ਹਸਪਤਾਲ ਪਟਿਆਲਾ ਦੀ ਮੋਰਚਰੀ ਵਿਚ ਰਖਵਾਈ ਗਈ ਹੈ। ਜੇਕਰ ਇਸ ਵਿਅਕਤੀ ਜਾਂ ਰਿਸ਼ਤੇਦਾਰਾਂ ਸਬੰਧੀ ਕੋਈ ਇਤਲਾਹ ਦੇਣਾ ਚਾਹੇ ਤਾਂ ਡਕਾਲਾ ਪੁਲਿਸ ਚੌਂਕੀ ਨਾਲ ਸੰਪਰਕ ਕਰ ਸਕਦਾ ਹੈ।

You must be logged in to post a comment Login