ਆਸਟ੍ਰੇਲੀਆ ਵਸਦੀਆਂ ਪੰਜਾਬਣਾਂ ਨੇ ‘ਧੀ ਪੰਜਾਬ ਦੀ 2024’ ਸੀਜ਼ਨ 3 ਸ਼ੋਅ ਵਿਚ ਪਾਈਆਂ ਧੂੰਮਾ

ਆਸਟ੍ਰੇਲੀਆ ਵਸਦੀਆਂ ਪੰਜਾਬਣਾਂ ਨੇ ‘ਧੀ ਪੰਜਾਬ ਦੀ 2024’ ਸੀਜ਼ਨ 3 ਸ਼ੋਅ ਵਿਚ ਪਾਈਆਂ ਧੂੰਮਾ

ਸਿਡਨੀ : ਆਪਣੀ ਮਿਹਨਤ ਅਤੇ ਤਰੱਕੀ ਸਦਕਾ ਜਾਣਿਆ ਜਾਂਦਾ ਪੰਜਾਬੀ ਭਾਈਚਾਰਾ, ਜੋ ਕਿ ਵਿਦੇਸ਼ਾਂ ਦੀ ਧਰਤੀ ’ਤੇ ਵੀ ਆਪਣੇ ਕਲਚਰਲ ਅਤੇ ਸੱਭਿਆਚਾਰ ਪ੍ਰਤੀ ਬਹੁਤ ਮੋਹ ਰੱਖਦਾ ਹੈ।।ਇਸੇ ਤਰ੍ਹਾਂ 29 ਜੂਨ ਨੂੰ ਬੌਮਨ ਬਲੈਕਟਾਊਨ ਵਿਚ ਆਸਟ੍ਰੇਲੀਅਨ ਪੰਜਾਬਣ ਧੀਆਂ ਨੇ ‘ਧੀ ਪੰਜਾਬ ਦੀ’ ਸ਼ੋਅ ਕਰਵਾਇਆ, ਜਿਸ ਵਿਚ ਪੰਜਾਬੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ ਤੇ ਤਿੱਲ ਸੁੱਟਣ ਲਈ ਵੀ ਥਾਂ ਨਹੀਂ ਸੀ। ਇਸ ਸ਼ੋਅ ਦੇ ਮੁੱਖ ਪ੍ਰਬੰਧਕ ਦੇਸੀ ਵਾਇਬਸ ਇੰਟਰਟੈਨਮੈਂਟ, ਰਿਦਮ ਆਫ ਭੰਗੜਾ ਅਤੇ ਨਿਰਵਾਣਾ ਕੈਟਰਿੰਗ ਸਨ। ਧੀ ਪੰਜਾਬ ਦੀ ਮਿਸ ਅਤੇ ਮਿਸਿਜ਼ ਆਸਟ੍ਰੇਲੀਆ ਪੰਜਾਬਣ 2024 ਸੀਨੀਅਰ ਕੈਟਾਗਰੀ ਦਾ ਖਿਤਾਬ ਮਨਜਿੰਦਰ ਕੌਰ ਨੇ ਜਿੱਤਿਆ।ਮਨਪ੍ਰੀਤ ਕੌਰ ਮਹਿਲੀ ਰਨਰਅੱਪ ਅਤੇ ਸੰਦੀਪ ਕੌਰ ਥਿੰਦ ਨੇ ਸੈਕਿੰਡ ਰਨਰਅੱਪ ਦਾ ਖਿਤਾਬ ਜਿੱਤਿਆ।ਇਸ ਸਾਲ ‘ਧੀ ਪੰਜਾਬ ਦੀ’ ਟੀਮ ਵਲੋਂ ਇਕ ਨਵਾਂ ਉਪਰਾਲਾ ਕੀਤਾ ਗਿਆ ਸੀ, ਜਿਸ ਵਿਚ ਜੂਨੀਅਰ ਕੈਟਾਗਰੀ ਦੀ ਸ਼ੁਰੂਆਤ ਹੋਈ।ਇਸ ਵਿਚ ਏਕਮਦੀਪ ਕੌਰ ਜੇਤੂ, ਮਾਂਹੀ ਕੌਰ ਨੇ ਫਸਟ ਰਨਰਅੱਪ ਅਤੇ ਸਹਿਜ਼ ਕੌਰ ਨੇ ਦੂਜਾ ਰਨਰਅੱਪ ਦਾ ਖਿਤਾਬ ਜਿੱਤਿਆ।
ਖੁਸ਼ਪਿੰਦਰ ਕੌਰ ਅਤੇ ਕੌਂਸਲਰ ਬਲੈਕਟਾਊਨ ਸਿਟੀ, ਨਿਊ ਸਾਊਥ ਵੈਲ, ਮੈਂਡੀ ਕੰਗ, ਵਰਿੰਦਰ ਗਰਵੇਲ ਅਤੇ ਹਰਜਿੰਦਰ ਕੌਰ ਹਰਮਨ ਫਾਊਡੇਸ਼ਨ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸਨ।ਧੀ ਪੰਜਾਬ ਦੀ 2024 ਈਵੈਂਟ ਵਿਚ ਜੱਜ ਦੀ ਭੂਮਿਕਾ ਹਰਸੀਨ ਕੌਰ, ਸੁਖੀ ਬੱਲ ਅਤੇ ਇੰਦੂ ਤੱਖਰ ਨੇ ਬਹੁਤ ਹੀ ਸ਼ਾਨਦਾਰ ਢੰਗ ਨਾਲ ਨਿਭਾਈ।ਇਸ ਸਾਲ ਦੇ ਮੁਕਾਬਲੇ ਬਹੁਤ ਸਖਤ ਸਨ ਤੇ ਜੱਜਮੈਂਟ ਕਰਨੀ ਆਸਾਨ ਨਹੀਂ ਸੀ।ਇਸ ਦੌਰਾਨ ਬਹੁਤ ਹੀ ਧਮਾਕੇਦਾਰ ਗਿੱਧਾ ਅਤੇ ਭੰਗੜਾ ਦੀਆਂ ਪੇਸ਼ਕਾਰੀਆਂ ਹੋਈਆਂ, ਜਿਸ ਵਿਚ ‘ਰਿਦਮ ਆਫ ਭੰਗੜਾ’, ‘ਫੋਕ ਤੇ ਫੱਨ ਭੰਗੜਾ ਸਟਾਰਸ’, ‘ਡਾਉਨ ਟੂ ਭੰਗੜਾ’, ‘ਲਸ਼ਕਾਰੇ ਪੰਜਾਬ ਦੇ’, ‘ਕੋਚ ਜਿਤੇਂਦਰ ਕੌਰ ਆਫ ਰਾਇਲ ਪੰਜਾਬਣ’, ‘ਸ਼ਾਨੇ ਪੰਜਾਬ’ ਅਤੇ ‘ਗਿੱਧਾ ਸ਼ੌਂਕਣ ਦਾ’ ਟੀਮਾਂ ਵਲੋਂ ਵਧੀਆ ਪੇਸ਼ਕਾਰੀਆਂ ਕੀਤੀਆਂ।
ਮੀਡੀਆ ਕਵਰੇਜ਼ ਦੀ ਜਿ਼ੰਮੇਵਾਰ ਪੰਜਾਬ ਟਾਈਮਜ਼, ਦਾ ਅਨਮਊਟ ਚੈਨਲ, ਅਜੀਤ, ਫਰੈਂਡਸ ਵਰਲਡ ਟੀ ਵੀ ਅਤੇ ਪੰਜਾਬ ਐਕਸਪ੍ਰੈਸ ਨੇ ਬਾਖੂਬੀ ਨਿਭਾਈ।ਸਿਡਨੀ ਦੇ ਬਹੁਤ ਹੀ ਮਸ਼ਹੂਰ ਫੋਟੋਗ੍ਰਾਫਰ ਅਤੇ ਵੀਡਿਓਗ੍ਰਾਫਰ ਦੀ ਜਿ਼ੰਮੇਵਾਰੀ ਰਣਬੀਰ ਸਿੰਘ ਆਰ ਐਸ ਫਿਲਮਜ਼, ਸੰਦੀਪ ਸਿੰਘ ਦਾ ਪੌਂਡਸ ਫੋਟੋਗ੍ਰਾਫਰ, ਮਨਬੀਰ ਸਿੱਧੂ, ਬਾਲੀ ਸੋਹਲ ਫੋਟੋਗ੍ਰਾਫੀ, ਜੀ ਐਸ ਫੋਟੋਗ੍ਰਾਫਰ, ਹਰਮਨਦੀਪ ਸਿੰਘ ਐਚ3 ਐਸ ਕਲਿੱਕਸ ਫੋਟੋਗ੍ਰਾਫੀ, ਪ੍ਰੀਤ ਸਿੰਘ ਮਿਸਟਰੀ ਸਟੂਡੀਓ ਫੋਟੋਗ੍ਰਾਫੀ ਨੇ ਬਾਖੂਬੀ ਨਿਭਾਈ। ਇਸ ਪ੍ਰੋਗਰਾਮ ਦੇ ਥਠਫਕਕ ਦਾ ਰੋਲ ਅਮਨ ਸਿੱਧੂ, ਸੋਲੰਕੀ ਸਰੀਨ, ਤਾਜ ਸਾਇਨੀ ਅਤੇ ਅਰਸਨੂਰ ਕੌਰ ਨੇ ਕੀਤਾ।ਅੰਤ ਵਿਚ ਕਮਲਜੀਤ ਕੌਰ ਅਤੇ ਸ਼ੁਵਿੰਦਰ ਕੌਰ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ।

You must be logged in to post a comment Login