ਸਿਡਨੀ ’ਚ ‘ਧੀ ਪੰਜਾਬ ਦੀ’ ਸ਼ੋਅ 6 ਜੁਲਾਈ ਨੂੰ

ਸਿਡਨੀ ’ਚ ‘ਧੀ ਪੰਜਾਬ ਦੀ’ ਸ਼ੋਅ 6 ਜੁਲਾਈ ਨੂੰ

ਸਿਡਨੀ, 5 ਫਰਵਰੀ (ਪੰ. ਐ. ਬਿਊਰੋ)— ‘ਧੀ ਪੰਜਾਬ ਦੀ’ ਦੀ ਥੀਮ ਹੇਠ ਮਿਸ ਆਸਟ੍ਰੇਲੀਆ ਪੰਜਾਬ ਮੁਕਾਬਲੇ 6 ਜੁਲਾਈ 2024 ਨੂੰ ਬੋਵਮੈਨ ਹਾਲ, ਬਲੈਕਟਾਊਨ ਵਿਖੇ ਕਰਵਾਏ ਜਾ ਰਹੇ ਹਨ।ਇਨ੍ਹਾਂ ਮੁਕਾਬਲਿਆਂ ਦੇ ਸਪੋਂਸਰ ਹਰਜਿੰਦਰ ਸਿੰਘ ਅਤੇ ਪਰਦੀਪ ਕੌਰ ਹਨ।ਇਹ ਮੁਕਾਬਲੇ ਸਵੇਰੇ 11:30 ਤੋਂ ਸ਼ੁਰੂ ਹੋ ਕੇ ਸ਼ਾਮ ਦੇ 6 ਵਜੇ ਤੱਕ ਚੱਲਣਗੇ।ਇਹ ਈਵੇਂਟ ਕੇਵਲ ਲੇਡੀਜ਼ ਲਈ ਹੈ।ਇਸ ਸ਼ੋਅ ਦਾ ਆਨੰਦ ਮਾਨਣ ਲਈ ਵੀ.ਵੀ.ਆਈ.ਪੀ. ਟਿਕਟ ਦਾ ਮੁੱਲ 45 ਡਾਲਰ, ਵੀ. ਆਈ. ਪੀ. ਦਾ ਮੁੱਲ 30 ਡਾਲਰ, ਜਨਰਲ ਟਿਕਟ ਦਾ ਮੁੱਲ 20 ਡਾਲਰ ਅਤੇ ਬੱਚਿਆਂ ਲਈ ਟਿਕਟ ਦਾ ਮੁੱਲ 10 ਡਾਲਰ ਪ੍ਰਤੀ ਟਿਕਟ ਹੈ।

You must be logged in to post a comment Login