- ਦਿਲਜੀਤ ਦੋਸਾਂਝ ਨੂੰ ‘ਅਮਰ ਸਿੰਘ ਚਮਕੀਲਾ’ ਦੀ ਅਦਾਕਾਰੀ ਲਈ ਮਿਲਿਆ ਸਰਵੋਤਮ ਅਦਾਕਾਰ ਦਾ ਪੁਰਸਕਾਰ
ਫਿਲਮਫੇਅਰ ਓਟੀਟੀ ਐਵਾਰਡਜ਼ ਦੇ 5ਵੇਂ ਐਡੀਸ਼ਨ ਦੀ ਮੇਜ਼ਬਾਨੀ ਮੁੰਬਈ ’ਚ ਕੀਤੀ ਗਈ। ਇਕ ਦਸੰਬਰ ਨੂੰ ਆਯੋਜਿਤ ਫਿਲਮਫੇਅਰ ਐਵਾਰਡਸ ਵਿਚ ਐਡੀਸ਼ਨ ’ਚ 39 ਸ਼੍ਰੇਣੀਆਂ ’ਚ ਸਰਵੋਤਮ ਵੈਬ ਸੀਰੀਜ਼ ਅਤੇ ਫਿਲਮਾਂ ਨੂੰ ਸ਼ਾਮਲ ਕੀਤਾ ਗਿਆ। ਜਿਸ ’ਚ ਚੋਟੀ ਦੀਆਂ ਮਸ਼ਹੂਰ ਹਸਤੀਆਂ, ਨਿਰਦੇਸ਼ਕਾਂ ਅਤੇ ਤਕਨੀਕੀ ਮਾਹਰਾਂ ਨੇ ਇਸ ਸਮਾਰੋਹ ’ਚ ਹਿੱਸਾ ਲਿਆ।
ਰਾਜਕੁਮਾਰ ਰਾਓ ਵੈਬ ਸੀਰੀਜ਼ ਸ਼੍ਰੇਣੀ ’ਚ ਵੱਡੇ ਜੇਤੂਆਂ ’ਚੋਂ ਸਭ ਤੋਂ ਅੱਗੇ ਸਨ। ਰਾਜਕੁਮਾਰ ਨੇ ‘ਗਨਸ ਐਂਡ ਗੁਲਾਬ’ ’ਚ ਆਪਣੀ ਭੂਮਿਕਾ ਲਈ ਸਰਵੋਤਮ ਕਾਮੇਡੀ ਅਦਾਕਾਰ (ਪੁਰਸ਼) ਪੁਰਸਕਾਰ ਜਿੱਤਿਆ। ਇਸ ਦੌਰਾਨ ਫਿਲਮ ਸ਼੍ਰੇਣੀ ’ਚ ਕਰੀਨਾ ਕਪੂਰ ਖ਼ਾਨ ਨੂੰ ‘ਜਾਨੇ ਜਾਨ’ ’ਚ ਆਪਣੀ ਭੂਮਿਕਾ ਲਈ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਮਿਲਿਆ, ਜਦਕਿ ਦਿਲਜੀਤ ਦੋਸਾਂਝ ਨੂੰ ‘ਅਮਰ ਸਿੰਘ ਚਮਕੀਲਾ’ ਵਿੱਚ ਆਪਣੀ ਅਦਾਕਾਰੀ ਲਈ ਸਰਵੋਤਮ ਅਦਾਕਾਰ ਦਾ ਪੁਰਸਕਾਰ ਮਿਲਿਆ। ਫੀਮੇਲ ਐਕਟਿੰਗ ਸ਼੍ਰੇਣੀ ’ਚ ਕਾਮੇਡੀ ਸੀਰੀਜ਼ ’ਚ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਗੀਤਾਂਜਲੀ ਕੁਲਕਰਨੀ ਨੂੰ ‘ਗੁਲਕ’ ਸੀਜ਼ਨ 4 ਲਈ ਦਿੱਤਾ ਗਿਆ, ਜਦੋਂ ਕਿ ਡਰਾਮਾ ਲੜੀ ’ਚ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਮਨੀਸ਼ਾ ਕੋਇਰਾਲਾ ਨੂੰ ’ਹੀਰਾਮੰਡੀ’ ’ਚ ਉਸ ਦੇ ਦਮਦਾਰ ਪ੍ਰਦਰਸ਼ਨ ਲਈ ਦਿੱਤਾ ਗਿਆ ਹੈ।
ਹੋਰ ਐਵਾਰਡਜ਼
ਫੈਜ਼ਲ ਮਲਿਕ ਨੂੰ ‘ਪੰਚਾਇਤ’ ਸੀਜ਼ਨ 3 ਲਈ ਸਰਵੋਤਮ ਸਹਾਇਕ ਕਾਮੇਡੀ ਅਦਾਕਾਰ ਸੀਰੀਜ਼ (ਪੁਰਸ਼) ਵਜੋਂ ਸਨਮਾਨਿਤ ਕੀਤਾ ਗਿਆ। ਜਦਕਿ, ਆਰ ਮਾਧਵਨ ਨੂੰ ‘ਦਿ ਰੇਲਵੇ ਮੈਨ’ ਲਈ ਸਰਵੋਤਮ ਸਹਾਇਕ ਅਦਾਕਾਰ ਸੀਰੀਜ਼ (ਪੁਰਸ਼) ਦਾ ਖਿਤਾਬ ਦਿੱਤਾ ਗਿਆ ਹੈ। ਬਿਸਵਪਤੀ ਸਰਕਾਰ ਨੂੰ ’ਕਾਲਾ ਪਾਣੀ’ ਲਈ ਸਰਵੋਤਮ ਮੂਲ ਕਹਾਣੀ ਲੜੀ ਦਾ ਪੁਰਸਕਾਰ ਦਿੱਤਾ ਗਿਆ। ਹੋਰਾਂ ’ਚ ਸਰਵੋਤਮ ਸਿਨੇਮੈਟੋਗ੍ਰਾਫ਼ੀ ਸੀਰੀਜ਼ ਦਾ ਐਵਾਰਡ ਸੁਦੀਪ ਚੈਟਰਜੀ, ਮਹੇਸ਼ ਲਿਮਏ, ਹੁਏਨਸਟੈਂਗ ਮੋਹਪਾਤਰਾ ਅਤੇ ਰਾਗੁਲ ਹੇਰੀਅਨ ਧਰਮੂਮਨ ਨੇ ’ਹੀਰਾਮੰਡੀ’ ਲਈ ਅਤੇ ਸਰਵੋਤਮ ਐਡੀਸ਼ਨ ਸੀਰੀਜ਼ ਦਾ ਐਵਾਰਡ ‘ਦਿ ਰੇਲਵੇ ਮੈਨ’ ਲਈ ਯਸ਼ਾ ਜੈਦੇਵ ਰਾਮਚੰਦਾਨੀ ਨੂੰ ਦਿੱਤਾ ਗਿਆ।
ਕ੍ਰਿਏਟਵ ਸ਼੍ਰੇਣੀ ’ਚ ਸਰਵੋਤਮ ਡਾਇਲਾਗ ਸੀਰੀਜ਼ ਦਾ ਖਿਤਾਬ ਸੁਮਿਤ ਅਰੋੜਾ ਨੂੰ ਮਿਲਿਆ ਹੈ। ਉਸ ਨੇ ਇਹ ਖਿਤਾਬ ’ਗਨਜ਼ ਐਂਡ ਗੁਲਾਬ’ ਲਈ ਜਿੱਤਿਆ ਹੈ। ਜਦਕਿ ਬੈਸਟ ਓਰੀਜਨਲ ਸਕ੍ਰੀਨਪਲੇ ਸੀਰੀਜ਼ ਦਾ ਐਵਾਰਡ ਪ੍ਰਤਿਭਾਸ਼ਾਲੀ ਤਿੱਕੜੀ ਅਜਾ ਨਿਦਿਮੋਰੂ, ਕ੍ਰਿਸ਼ਨਾ ਡੀਕੇ ਅਤੇ ਸੁਮਨ ਕੁਮਾਰ ਨੂੰ ’ਗਨਸ ਐਂਡ ਗੁਲਾਬ’ ਵਿੱਚ ਕੰਮ ਕਰਨ ਲਈ ਦਿੱਤਾ ਗਿਆ।
https://www.facebook.com/photo?fbid=1096578065803480&set=a.470454771749149
You must be logged in to post a comment Login