ਭਾਜਪਾ ਆਗੂ ਹਰਮੇਸ਼ ਗੋਇਲ ਤੇ ਸੁਰਿੰਦਰ ਖੇੜਕੀ ਵਲੋਂ ਚੋਣ ਸਰਗਰਮੀਆਂ ਦੀ ਸ਼ੁਰੂਆਤ

ਪਟਿਆਲਾ, (ਜੀ. ਕੇ.)- ਭਾਜਪਾ ਦੇ ਪਟਿਆਲਾ ਦੱਖਣ ਦੇ ਇੰਚਾਰਜ ਹਰਮੇਸ਼ ਗੋਇਲ ਤੇ ਸਮਾਣਾ ਦੇ ਇੰਚਾਰਜ ਸੁਰਿੰਦਰ ਖੇੜਕੀ ਨੇ ਆਪਣੀਆਂ ਚੋਣ ਸਰਗਮੀਆਂ ਆਰੰਭ ਕਰ ਦਿੱਤੀਆਂ। ਸਭ ਤੋਂ ਪਹਿਲਾਂ ਉਨ੍ਹਾਂ ਇਸ ਦੀ ਸ਼ੁਰੂਆਤ ਨਜ਼ਦੀਕੀ ਭਾਜਪਾ ਯੂਥ ਆਗੂ ਤਾਰੀ ਸੰਧੂ ਨਾਲ ਕੀਤੀ ਅਤੇ ਅਹਿਮ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਅਤੇ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਤੋਂ ਜਾਣੂ ਕਰਵਾਇਆ। ਤਾਰੀ ਸੰਧੂ ਵਲੋਂ ਸੁਰਿੰਦਰ ਖੇੜਕੀ ਤੇ ਹਰਮੇਸ਼ ਗੋਇਲ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਮੌਕੇ ਮੁਰਾਰੀ ਲਾਲ ਮਿੱਤਲ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

You must be logged in to post a comment Login