ਜਜ਼ਬਾਤ ਮੇਰੇ ਸਨ ਕੱਖੋਂ ਹੌਲੇ
ਗੁਮ-ਗਸ਼ਤਾ ਸਨ, ਕਦੇ ਨਾ ਬੋਲੇdd
ਕੀ ਹੋਇਆ ਏ ਅੱਜ ਏਨਾ ਨੂੰ
ਕਿਉਂ ਪਉਂਦੇ ਪਏ ਨੇ ਫਿਰ ਇਹ ਰੌਲੇ
ਇਕ ਦਿਨ ਦੀ ਤਾਂ ਗੱਲ ਨਹੀਂ ਏ
ਕਿਸਮਤ ਵੀ ਮੇਰੇ ਵੱਲ ਨਹੀਂ ਏ
ਮੁਦਤਾਂ ਹੋਈਆਂ ਮੈਨੂੰ ਹੱਸੇ
ਬੇੜੀਆਂ ਮੇਰੇ ਪੈਰ ਨੇ ਕੱਸੇ
ਬੈਠਾ ਰਹਿਨਾ ਮੈਂ ਚੁਪ ਕਰਕੇ
ਸੁਣ ਲੈਨਾ ਸਭ ਨੂੰ ਕੰਨ ਧਰ ਕੇ
ਅੱਜ ਐਸਾ ਕੀ ਏ ਹੋਇਆ
ਅੱਖੀਆਂ ਵਿਚੋਂ ਨੀਰ ਕਿਉਂ ਚੋਇਆ
ਹੰਜੂ ਝੋਲੀ ਵਿਚ ਡਿੱਗੇ ਨੇ
ਜਜ਼ਬਾਤ ਜਾ ਮੇਰੇ ਫਿਰ ਭਿੱਜੇ ਨੇ
ਸਿੱਲੇ ਜਹੇ ਜਜ਼ਬਾਤਾਂ ਜ਼ੋਰ ਲਗਾ ਇਕ ਵਾਜ ਸੀ ਮਾਰੀ
ਕਹਿਣ ਲੱਗੇ ਉਹ ਹੌਂਸਲਾ ਕਰਕੇ
ਕਿਉਂ ਅੰਦਰ ਵੜਿਆ ਰਹਿਨਾ ਏ ਤੂੰ ਡਰਕੇ
ਬਾਹਰ ਨਿਕਲ ਇਹ ਤੋੜ ਕੇ ਤਾਰਾਂ
ਉਡੀਕ ਰਹੀਆਂ ਨੇ ਤੈਨੂੰ ਕਈ ਬਹਾਰਾਂ
ਹਿੰਮਤ ਕਰ, ਰੌਸ਼ਨੀ ਵੱਲ ਨੂੰ ਮੈਂ ਆ ਵਧਿਆ
ਹੱਥ ਓਨਾ ਨੇ ਘੁਟ ਮੇਰਾ ਫੜਿਆ
ਨਵਾਂ ਦਿਨ ਕੋਈ ਅੱਜ ਏ ਚੜਿਆ
ਆਪਾ ਮੇਰਾ ਫੁੱਲ ਨਾਲੋਂ ਹੌਲਾ ਲੱਗੇ
ਸਕੂਨ ਨਾਲ ਮੈਂ ਦੇਖੀ ਜਾਵਾਂ
ਜਜ਼ਬਾਤ ਮੇਰੇ ਬਣ ਭਾਂਬੜ ਮੱਚੇ
ਜਜ਼ਬਾਤ ਮੇਰੇ ਬਣ ਭਾਂਬੜ ਮੱਚੇ
-ਰੁਪਿੰਦਰ ਚੰਨ
You must be logged in to post a comment Login