- ਪੁਰਾਣੀ ਪੈਨਸ਼ਨ ਲਾਗੂ ਕਰਨਾ, ਬਣਦਾ ਡੀ. ਏ. ਦੇਣਾ, ਨਵੇਂ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਦੇ ਪੇ-ਸਕੇਲ ਦੇਣੇ
- ਪਰਬੇਸ਼ਨ ਪੀਰੀਅਡ ਦੌਰਾਨ ਪੂਰੀ ਤਨਖਾਹ ਦੇਣਾ ਮੁੱਖ ਮੰਗਾਂ
- ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰਹੇਗਾ : ਵਿਰਕ


ਪਟਿਆਲਾ 5 ਮਾਰਚ (ਗੁਰਪ੍ਰੀਤ ਕੰਬੋਜ)- ਸੀ ਪੀ ਐਫ ਕਰਮਚਾਰੀ ਯੂਨੀਅਨ ਵਲੋਂ ਅੱਜ ਫਿਰ ਬਕਾਇਆ ਡੀ ਏ ਜਾਰੀ ਕਰਨ ਅਤੇ ਪੁਰਾਣੀ ਪੈਨਸ਼ਨ ਦੀ ਬਹਾਲੀ ਅਤੇ ਹੋਰ ਮੁੱਖ ਮੰਗਾਂ ਲਈ ਜ਼ਿਲ੍ਹਾ ਪ੍ਰਧਾਨ ਗੁਰਮੇਲ ਵਿਰਕ ਦੀ ਅਗਵਾਈ ਹੇਠ ਡੀ ਸੀ ਦਫਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਸਰਕਾਰ ਦੇ ਮੁਲਾਜ਼ਮ ਵਿਰੋਧੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ੍ਹੀਆਂ ਗਈਆਂ। ਇਸ ਰੋਸ ਪ੍ਰਦਰਸ਼ਨ ਦੌਰਾਨ ਵੱਖ-ਵੱਖ ਵਿਭਾਗਾਂ ਦੇ ਸੈਂਕੜੇ ਕਰਮਚਾਰੀਆਂ ਨੇ ਹਿੱਸਾ ਲਿਆ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਵਿਰਕ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਮੁਲਾਜ਼ਮ ਸਾਥੀਆਂ ਦੀਆਂ ਅਹਿਮ ਮੰਗਾਂ ਲਈ ਅੱਜ ਜ਼ਿਲ੍ਹੇ ਦੇ ਸਮੂਹ ਮੁਲਾਜ਼ਮਾਂ ਵਲੋਂ ਡੀ. ਸੀ. ਦਫਤਰ ਅੱਗੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਕੇ ਤੁਰੰਤ ਜੀ ਪੀ ਐਫ ਖਾਤੇ ਖੋਲ੍ਹੇ ਜਾਣ। ਇਸ ਤੋਂ ਬਿਨ੍ਹਾਂ ਬਕਾਇਆ 16 ਫੀਸਦੀ ਡੀ. ਏ. ਜਾਰੀ ਕਰਨ ਦੀ ਮੰਗ ਅਤੇ ਪੰਜਾਬ ਸਰਕਾਰ ਵਲੋਂ ਨਵੀਂ ਭਰਤੀ ਮੁਲਾਜ਼ਮਾਂ ’ਤੇ ਸੈਂਟਰ ਦਾ ਪੇ-ਸਕੇਲ ਥੋਪਿਆ ਹੋਇਆ ਹੈ, ਜਿਸ ਕਾਰਨ ਨਵੇਂ ਕਲਰਕਾਂ ਨੂੰ ਪੁਰਾਣਿਆਂ ਦੇ ਮੁਕਾਬਲੇ ਬਹੁਤ ਹੀ ਘੱਟ ਤਨਖਾਹ ਮਿਲ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਨਵੇਂ ਭਰਤੀ ਮੁਲਾਜ਼ਮਾਂ ਨੂੰ ਪੰਜਾਬ ਪੇ-ਕਮਿਸ਼ਨ ਦੇ ਅਧੀਨ ਕੀਤਾ ਜਾਵੇ। ਚੌਥੀ ਮੰਗ ਪਰਖਕਾਲ ਸਮੇਂ ਦੌਰਾਨ ਪੂਰੀ ਤਨਖਾਹ ਦੇਣੀ। ਇਹ ਸਾਡੀਆਂ ਅਹਿਮ ਮੰਗਾਂ ਹਨ, ਜਿਸ ਲਈ ਮੁਲਾਜ਼ਮਾਂ ਦਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਡੀਆਂ ਇਹ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਉਦੋਂ ਤੱਕ ਅਸੀਂ ਸਰਕਾਰ ਖਿਲਾਫ ਇਸੇ ਤਰ੍ਹਾਂ ਰੋਸ-ਪ੍ਰਦਰਸ਼ਨ, ਅਰਥੀ ਫੂਕ ਮੁਹਾਜ਼ਰੇ ਤੇ ਰੋਸ ਰੈਲੀਆਂ ਜਾਰੀ ਰੱਖਾਂਗੇ। ਮੁਲਾਜ਼ਮ ਜਥੇਬੰਦੀ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਮੁਲਾਜ਼ਮ ਹਿੱਤ ਵਿੱਚ ਤਕੜਾ ਸੰਘਰਸ਼ ਉਲੀਕਿਆ ਜਾਵੇਗਾ। ਇਸ ਮੌਕੇ ਜ਼ਿਲ੍ਹਾ ਚੇਅਰਮੈਨ ਰਵਿੰਦਰ ਸ਼ਰਮਾ ਵਲੋਂ ਸਮੂਹ ਮੁਲਾਜ਼ਮ ਸਾਥੀਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਪ੍ਰਧਾਨ ਗੁਰਮੇਲ ਸਿੰਘ ਵਿਰਕ, ਗੁਰਜੰਟ ਸਿੰਘ, ਰਵਿੰਦਰ ਸ਼ਰਮਾ, ਗੁਰਪ੍ਰੀਤ ਪਨੇਸਰ, ਸੰਦੀਪ ਕੌਰ ਬਰਨਾਲਾ, ਜਤਿੰਦਰ ਕੰਬੋਜ ਪ੍ਰੈਸ ਸੈਕਟਰੀ, ਪ੍ਰਧਾਨ ਸਤਵਿੰਦਰ ਸਿੰਘ ਦਰਸ਼ਨ ਸਿੰਘ, ਪ੍ਰਧਾਨ ਡੀ. ਸੀ. ਦਰਫਤਰ ਯੂਨੀਅਨ, ਰਾਮ ਕ੍ਰਿਸ਼ਨ ਪ੍ਰਧਾਨ ਖਜ਼ਾਨਾ ਵਿਭਾਗ, ਹਿੰਮਤ ਸਿੰਘ, ਅੰਮਿਤ ਕੰਬੋਜ, ਭੁਪਿੰਦਰ ਯਾਦਵ, ਬਿਨੈ ਕੁਮਾਰ ਆਈ ਟੀ ਆਈ, ਤੇਜਿੰਦਰ ਸਿੰਘ ਡੀ ਸੀ ਦਫਤਰ, ਨਿਸ਼ਾ ਰਾਧੀ ਪ੍ਰਧਾਨ ਬੀ ਐਂਡ ਆਰ, ਮਨਪ੍ਰੀਤ ਕੌਰ, ਰਵਿੰਦਰ ਸਿੰਘ ਸਿਹਤ ਵਿਭਾਗ, ਰਘਬੀਰ ਸਿੰਘ, ਲਵਜੀਤ ਸਿੰਘ, ਕੁਲਵੰਤ ਸਿੰਘ, ਮਹਿੰਦਰਪਾਲ, ਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਜਸਵਿੰਦਰ ਸਿੰਘ, ਸੁਮਨ ਰਾਣੀ, ਪੱਲਬੀ, ਭੁਪਿੰਦਰ ਸਿੰਘ, ਦਵਿੰਦਰ ਸਿੰਘ, ਮਹਿੰਦਰ ਕੁਮਾਰ ਗਰਗ, ਗੁਰਪ੍ਰੀਤ ਸਿੰਘ ਐਕਸਾਈਜ਼ ਆਦਿ ਹਾਜ਼ਰ ਸਨ।










You must be logged in to post a comment Login