EPFO ਨੇ ਮੈਂਬਰਾਂ ਨੂੰ ਔਨਲਾਈਨ ਸੇਵਾਵਾਂ ਲਈ ਏਜੰਟਾਂ ਦੀ ਮਦਦ ਲੈਣ ਤੋਂ ਬਚਣ ਦੀ ਦਿੱਤੀ ਸਲਾਹ

EPFO ਨੇ ਮੈਂਬਰਾਂ ਨੂੰ ਔਨਲਾਈਨ ਸੇਵਾਵਾਂ ਲਈ ਏਜੰਟਾਂ ਦੀ ਮਦਦ ਲੈਣ ਤੋਂ ਬਚਣ ਦੀ ਦਿੱਤੀ ਸਲਾਹ

ਨਵੀਂ ਦਿੱਲੀ, 16 ਜੂਨ : ਰਿਟਾਇਰਮੈਂਟ ਫੰਡ ਸੰਸਥਾ EPFO ਨੇ ਸੋਮਵਾਰ ਨੂੰ ਆਪਣੇ ਮੈਂਬਰਾਂ ਨੂੰ ਤੀਜੀ-ਧਿਰ ਏਜੰਟਾਂ ਤੋਂ ਮਦਦ ਲੈਣ ਵਿਰੁੱਧ ਖ਼ਬਰਦਾਰ ਕੀਤਾ ਹੈ ਅਤੇ ਆਪਣੇ ਮੁੱਖ ਵੇਰਵਿਆਂ ਸਬੰਧੀ ਜੋਖਮ ਤੋਂ ਬਚਣ ਲਈ ਆਪਣੇ ਪ੍ਰਾਵੀਡੈਂਟ ਖ਼ਾਤਿਆਂ ਨਾਲ ਸਬੰਧਤ ਸੇਵਾਵਾਂ ਵਾਸਤੇ ਔਨਲਾਈਨ ਪੋਰਟਲ ਦੀ ਵਰਤੋਂ ਕਰਨ ਦੀ ਅਤੇ ਏਜੰਟਾਂ ਰਾਹੀਂ ਕੰਮ ਕਰਾਉਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ ਹੈ। ਕੇਂਦਰੀ ਕਿਰਤ ਮੰਤਰਾਲੇ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਐਂਪਲਾਈਜ਼ ਪ੍ਰਾਵੀਡੈਂਟ ਫੰਡ ਆਰਗੇਨਾਈਜ਼ੇਸ਼ਨ (Employees’ Provident Fund Organization – EPFO) ਨੇ ਆਪਣੇ ਸਾਰੇ ਹਿੱਸੇਦਾਰਾਂ ਲਈ ਸੇਵਾਵਾਂ ਨੂੰ ਤੇਜ਼, ਪਾਰਦਰਸ਼ੀ ਅਤੇ ਖ਼ਪਤਕਾਰ ਪੱਖੀ ਅਨੁਕੂਲ ਬਣਾਉਣ ਲਈ ਕਈ ਸੁਧਾਰ ਕੀਤੇ ਹਨ।

You must be logged in to post a comment Login