ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਚ ਵਿਦਿਆਰਥੀਆਂ ਵਲੋਂ ਅਖੰਡ ਪਾਠ ਰਖਵਾਇਆ

ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਚ ਵਿਦਿਆਰਥੀਆਂ ਵਲੋਂ ਅਖੰਡ ਪਾਠ ਰਖਵਾਇਆ

ਪਟਿਆਲਾ, 8 ਦਸੰਬਰ (ਗੁਰਪ੍ਰੀਤ ਕੰਬੋਜ)- ਸਰਕਾਰੀ ਮੈਡੀਕਲ ਕਾਲਜ ਪਟਿਆਲਾ ਦੀ ਬਿਡਿੰਗ ਵਿਚ ਨਵੇਂ ਬੈਚ ਦੇ ਵਿਦਿਆਰਥੀਆਂ ਦੀ ਆਮਦ ਦੀ ਖੁਸ਼ੀ ਵਿਚ ਵਿਦਿਆਰਥੀਆਂ ਵਲੋਂ ਸ੍ਰੀ ਅਖੰਡ ਪਾਠ ਸਾਹਿਬ ਦਾ ਰਖਵਾਇਆ ਗਿਆ, ਜਿਸ ਦਾ ਭੋਗ ਸ਼ਨੀਵਾਰ ਪਵੇਗਾ। ਇਸ ਮੌਕੇ ਮੈਡੀਕਲ ਕਾਲਜ ਪਟਿਆਲਾ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਡਾ. ਹਰਜਿੰਦਰ ਸਿੰਘ ਵਲੋਂ ਵਿਦਿਆਰਥੀਆਂ ਨੂੰ ਚੰਗੇ ਭਵਿੱਖ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਕਾਲਜ ਕੈਂਪਸ ਨੂੰ ਆਪਣੇ ਘਰ ਵਾਂਗ ਹੀ ਸਮਝਣ ਅਤੇ ਇਥੇ ਸਾਫ-ਸਫਾਈ, ਸਮੇਂ ਦੀ ਪਾਬੰਦੀ ਸਮੇਤ ਇਥੋਂ ਦੇ ਨਿਯਮਾਂ ਦੀ ਇੰਨ-ਬਿੰਨ ਪਾਲਣਾ ਕਰਨ। ਉਨ੍ਹਾਂ ਵਲੋਂ ਸਭ ਵਿਦਿਆਰਥੀਆਂ ਨੂੰ ਆਪਸੀ ਇਕਜੁੱਟਤਾ ਤੇ ਤਾਲਮੇਲ ਨਾਲ ਵਿਚਰਨ ਅਤੇ ਪੂਰੀ ਲਗਨ ਤੇ ਮਿਹਨਤ ਨਾਲ ਪੜ੍ਹਾਈ ਕਰਨ ਦੀ ਅਪੀਲ ਕੀਤੀ ਤਾਂ ਜੋ ਉਹ ਆਪਣੇ ਮਾਪਿਆਂ ਅਤੇ ਕਾਲਜ ਦਾ ਨਾਮ ਰੌਸ਼ਨ ਕਰਕੇ ਵੱਡੀ ਸਫਲਤਾ ਹਾਸਲ ਕਰ ਸਕਣ। ਵਿਦਿਆਰਥੀਆਂ ਵਿਚ ਇਸ ਪ੍ਰਤੀ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਤੇ ਉਨ੍ਹਾਂ ਵਲੋਂ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਇਸ ਮੌਕੇ ਮੈਡੀਕਲ ਕਾਲਜ ਦੇ ਫਕੈਲਟੀ ਮੈਂਬਰ, ਕਲੈਰੀਕਲ ਅਮਲੇ ਸਮੇਤ ਹੋਰ ਸਟਾਫ ਮੈਂਬਰਾਂ ਤੇ ਕਰਮਚਾਰੀਆਂ ਨੇ ਵੀ ਹਾਜ਼ਰੀ ਲਗਾਈ।

You must be logged in to post a comment Login