ਸਰਕਾਰੀ ਨਰਸਿੰਗ ਕਾਲਜ ਵਲੋਂ ਫਸਟ ਏਡ ਸਬੰਧੀ ਟ੍ਰੇਨਿੰਗ ਕਰਵਾਈ

ਸਰਕਾਰੀ ਨਰਸਿੰਗ ਕਾਲਜ ਵਲੋਂ ਫਸਟ ਏਡ ਸਬੰਧੀ ਟ੍ਰੇਨਿੰਗ ਕਰਵਾਈ

ਪਟਿਆਲਾ, 11 ਮਈ (ਗੁਰਪ੍ਰੀਤ ਕੰਬੋਜ)- ਸਰਕਾਰੀ ਨਰਸਿੰਗ ਕਾਲਜ, ਰਜਿੰਦਰਾ ਹਸਪਤਾਲ ਪਟਿਆਲਾ ਵਿਚ ਅੱਜ ਕਾਲਜ ਪ੍ਰਿੰਸੀਪਲ ਡਾ. ਬਲਵਿੰਦਰ ਕੌਰ ਦੀ ਅਗਵਾਈ ਹੇਠ ਨਰਸਿੰਗ ਆਫਿਸਰਜ਼ ਅਤੇ ਵਿਦਿਆਰਥੀਆਂ ਦੀ ਡਿਸਾਸਟਰ ਮੈਨੇਜਮੈਂਟ (ਆਫਤ ਪ੍ਰਬੰਧਨ) ਤੇ ਫਸਟ ਏਡ ਸਬੰਧੀ ਟਰੇਨਿੰਗ ਕਰਵਾਈ ਗਈ। ਇਸ ਦੌਰਾਨ ਕਾਲਜ ਦੇ ਨਰਸਿੰਗ ਸਟਾਫ ਵਲੋਂ ਕਿਸੇ ਵੀ ਆਫਤ ਅਤੇ ਐਮਰਜੰਸੀ ਹਾਲਾਤਾਂ ਸਮੇਂ ਦਿੱਤੀ ਜਾਣ ਵਾਲੀ ਮੁੱਢਲੀ ਸਹਾਇਤਾ ਅਤੇ ਹੋਰ ਬਚਾਅ ਕਾਰਜਾਂ ਬਾਰੇ ਜਾਣੂੰ ਕਰਵਾਇਆ ਗਿਆ। ਸ੍ਰੀਮਤੀ ਜਸਪ੍ਰੀਤ ਕੌਰ ਸੋਢੀ, ਐਸੋਸੀਏਟ ਪ੍ਰੋਫੈਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੰਗ ਦੌਰਾਨ ਪੀੜ੍ਹਤ ਨਾਗਰਿਕਾਂ ਨੂੰ ਮਰਨ ਤੋਂ ਬਚਾਉਣ ਲਈ ਅਤੇ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਇਸ ਮੌਕੇ ਸ੍ਰੀਮਤੀ ਸੀਮਾ ਹਸੀਜਾ ਲੈਕਚਰਾਰ ਵਲੋਂ ਟ੍ਰਾਂਸਪੋਰਟ ਵਰਤੋਂ ਸਬੰਧੀ ਅਤੇ ਨਵਜੋਤ ਕੌਰ ਲੈਕਚਰਾਰ ਵਲੋਂ ਫਾਇਰ ਸੈਫਟੀ ਸਿਸਟਮ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਬਿਨਾਂ ਰੀਤਿਕਾ, ਸ੍ਰੀਮਤੀ ਅਮਨਜੀਤ ਕੌਰ, ਸ੍ਰੀਮਤੀ ਨਵਪ੍ਰੀਤ ਕੌਰ, ਮਨਮੀਤ ਕੌਰ ਅਤੇ ਮਨਵੀਤ ਕੌਰ ਵਲੋਂ ਹਾਜ਼ਰ ਵਿਦਿਆਰਥੀਆਂ ਅਤੇ ਸਟਾਫ ਨੂੰ ਟ੍ਰੇਨਿੰਗ ਦਿੱਤੀ ਗਈ।

ਹਾਜ਼ਰ ਕਰਮਚਾਰੀਆਂ ਤੇ ਵਿਦਿਆਰਥੀਆਂ ਨੂੰ ਫਸਟ ਏਡ ਸਬੰਧੀ ਟਰੇਨਿੰਗ ਦਿੰਦੇ ਹੋਏ ਜਸਪ੍ਰੀਤ ਕੌਰ ਸੋਢੀ ਤੇ ਹੋਰ ਨਰਸਿੰਗ ਫਕੈਲਟੀ।

You must be logged in to post a comment Login