-
ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜੱਸੀ ਸੋਹੀਆਂ ਵਲੋਂ ਕੀਤਾ ਸਨਮਾਨ
ਪਟਿਆਲਾ, 30 ਜੂਨ (ਕੰਬੋਜ)-ਨਹਿਰੂ ਯੁਵਾ ਕੇਂਦਰ ਪਟਿਆਲਾ ਦੀ ਅਕਾਊਂਟੈਂਟ ਮੈਡਮ ਅਮਰੀਤ ਕੌਰ ਅੱਜ ਆਪਣੀ 35 ਸਾਲ ਦੀ ਸ਼ਾਨਦਾਰ ਸਰਵਿਸ ਤੋਂ ਸੇਵਾ ਮੁਕਤ ਹੋ ਗਏ। ਉਨ੍ਹਾਂ ਦੀ ਸੇਵਾ ਮੁਕਤੀ ’ਤੇ ਵੱਖ-ਵੱਖ ਕਲੱਬ ਪ੍ਰਧਾਨਾਂ ਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਵਲੋਂ ਸ਼ਾਨਦਾਰ ਤੇ ਯਾਦਗਾਰੀ ਵਿਦਾਇਗੀ ਪਾਰਟੀ ਦਿੱਤੀ ਗਈ। ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਜੱਸੀ ਸੋਹੀਆਂ ਵਲੋਂ ਉਨ੍ਹਾਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਮੈਡਮ ਅਮਰਜੀਤ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ 35 ਸਾਲ ਦੀ ਇਸ ਸਰਵਿਸ ਵਿਚ ਕਦੇ ਵੀ ਆਪਣੀ ਡਿਊਟੀ ਅਤੇ ਜ਼ਿੰਮੇਵਾਰੀ ਤੋਂ ਪਾਸਾ ਨਹੀਂ ਵੱਟਿਆ। ਉਨ੍ਹਾਂ ਕਿਹਾ ਕਿ ਮੈਂ ਨਹਿਰੂ ਯੁਵਾ ਕੇਂਦਰ ਵਿਚ ਇਕ ਵਲੰਟੀਅਰ ਦੇ ਤੌਰ ’ਤੇ ਸੇਵਾ ਸ਼ੁਰੂ ਕੀਤੀ ਸੀ। ਉਦੋਂ ਤੋਂ ਲੈ ਕੇ ਅੱਜ ਤੱਕ ਨਹਿਰੂ ਯੁਵਾ ਕੇਂਦਰ ਨਾਲ ਜੁੜੀ ਹੋਈ ਹਾਂ। ਕਈ ਵਾਰ ਉਨ੍ਹਾਂ ਨੂੰ ਰਾਤ ਦੇ ਦਸ-ਦਸ ਵਜੇ ਤੱਕ ਕੰਮ ਕਰਨਾ ਪੈਂਦਾ ਸੀ। ਉਹ ਭਾਵੇਂ ਆਪਣੀ ਸਰਵਿਸ ਤੋਂ ਸੇਵਾ ਮੁਕਤ ਹੋ ਗਏ, ਪਰ ਫਿਰ ਜਦੋਂ ਵੀ ਨਹਿਰੂ ਯੁਵਾ ਕੇਂਦਰ ਨੂੰ ਜਦੋਂ ਵੀ ਮੇਰੀ ਲੋੜ ਪਵੇਗੀ, ਉਹ ਹਮੇਸ਼ਾਂ ਹਾਜ਼ਰ ਰਹਿਣਗੇ। ਮੈਂ ਅੱਜ ਜੋ ਵੀ ਹਾਂ ਆਪਣੇ ਮਾਪਿਆਂ ਕਰਕੇ ਹਾਂ। ਇਸ ਮੁਕਾਮ ’ਤੇ ਪਹੁੰਚਣ ਲਈ ਮੇਰੇ ਭੈਣ-ਭਰਾਵਾਂ ਵਲੋਂ ਬਹੁਤ ਸਹਿਯੋਗ ਦਿੱਤਾ ਗਿਆ। ਉਨ੍ਹਾਂ ਵਲੋਂ ਸਮੂਹ ਕਲੱਬ ਪ੍ਰਧਾਨਾਂ, ਵਲੰਟੀਅਰਜ਼, ਸਮਾਜ ਸੇਵੀ ਜਥੇਬੰਦੀਆਂ ਆਦਿ ਸਭ ਦਾ ਤਹਿ ਦਿਲੋਂ ਧੰਨਵਾਦ ਕੀਤਾ। ਜ਼ਿਲ੍ਹਾ ਯੂਥ ਅਫਸਰ ਸ੍ਰੀਮਤੀ ਨੇਹਾ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਕੋਲ ਭਾਵੇਂ ਪਟਿਆਲਾ ਜ਼ਿਲ੍ਹੇ ਦਾ ਵਾਧੂ ਚਾਰਜ ਹੈ, ਪਰ ਫਿਰ ਵੀ ਮੈਡਮ ਅਮਰਜੀਤ ਦੇ ਹੁੰਦਿਆਂ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਟੈਨਸ਼ਨ ਨਹੀਂ ਸੀ। ਮੈਡਮ ਅਮਰਜੀਤ ਕੌਰ ਹਰ ਪ੍ਰੋਗਰਾਮ, ਈਵੈਂਟ ਨੂੰ ਬਾਖੂਸ ਤਰੀਕੇ ਨਾਲ ਨੇਪਰੇ ਚਾੜਦੇ ਸਨ। ਉਨ੍ਹਾਂ ਕੋਲ ਬਹੁਤ ਜ਼ਿਆਦਾ ਤਜਰਬਾ ਹੈ। ਇਸ ਦੌਰਾਨ ਦਿਲਵਰ ਸਿੰਘ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਗੁਰਜੰਟ ਸਿੰਘ, ਪਰਮਜੀਤ ਸਿੰਘ ਬਾਦਸ਼ਾਹਪੁਰ ਆਦਿ ਵਲੋਂ ਵੀ ਸੰਬੋਧਨ ਕੀਤਾ ਗਿਆ। ਇਸ ਮੌਕੇ ਗੁਰਜੰਟ ਸਿੰਘ, ਪਰਮਜੀਤ ਸਿੰਘ ਬਾਦਸ਼ਾਹਪੁਰ ਸਟੇਟ ਐਵਾਰਡੀ, ਜਤਿੰਦਰ ਜਤਿਨ ਕੰਬੋਜ ਸੂਲਰ, ਗੁਰਪ੍ਰੀਤ ਸਿੰਘ ਦਫਤਰੀ ਵਾਲਾ, ਸੰਦੀਪ ਸਿੰਘ ਮਵੀ, ਸੰਦੀਪ ਸਿੰਘ ਅਜਨੌਦਾ, ਗੁਰਜੀਤ ਸਿੰਘ ਢੱਕੜੱਬਾ, ਗੁਰਜੰਟ ਸਿੰਘ ਸਿਉਣਾ, ਦਿਲਵਰ ਸਿੰਘ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ, ਸਨੀ ਪਟਿਆਲਾ, ਲਖਵਿੰਦਰ ਛੱਨਾ, ਰੰਧਾਵਾ ਰਸੂਲਪੁਰ, ਜਗਰੂਪ ਸਿੰਘ, ਗੁਰਦਾਸ ਸਿੰਘ, ਕੁਲਵੰਤ ਸਿੰਘ ਫਰਦੀਪੁਰ, ਸੰਤੋਖ ਜੱਸੋ ਮਾਜਰਾ, ਰਾਹੁਲ ਮਿਸ਼ਰਾ, ਬਿਮਲਾ ਰਾਣੀ, ਰਾਜੇਸ਼ ਸ਼ਰਮਾ, ਕਮਲਜੀਤ ਕੌਰ, ਗੁਰਮੇਲ ਸਿੰਘ ਦੇਂਧੜਾ, ਅਮਨਦੀਪ ਸਿੰਘ ਪਟਿਆਲਾ, ਹਰਮਿਸਰਨ ਕੌਰ।


You must be logged in to post a comment Login