ਗੁਜਰਾਤ ’ਚ ਵਿਧਾਨ ਸਭਾ ਚੋਣਾਂ ਪਹਿਲੀ ਤੇ ਪੰਜ ਦਸੰਬਰ ਨੂੰ, ਗਿਣਤੀ 8 ਦਸੰਬਰ ਨੂੰ

ਗੁਜਰਾਤ ’ਚ ਵਿਧਾਨ ਸਭਾ ਚੋਣਾਂ ਪਹਿਲੀ ਤੇ ਪੰਜ ਦਸੰਬਰ ਨੂੰ, ਗਿਣਤੀ 8 ਦਸੰਬਰ ਨੂੰ

ਨਵੀਂ ਦਿੱਲੀ, 3 ਨਵੰਬਰ- ਚੋਣ ਕਮਿਸ਼ਨ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਚੋਣ ਕਮਿਸ਼ਨ ਮੁਤਾਬਕ ਚੋਣਾਂ ਦੋ ਪੜਾਵਾਂ ‘ਚ ਹੋਣਗੀਆਂ। ਕੁੱਲ 182 ਸੀਟਾਂ ਵਿੱਚੋਂ 89 ਸੀਟਾਂ ’ਤੇ 1 ਦਸੰਬਰ ਨੂੰ ਅਤੇ 93 ਸੀਟਾਂ ‘ਤੇ 5 ਦਸੰਬਰ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਹੋਵੇਗੀ। ਇਸ ਦਿਨ ਹੀ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਲਈ ਪਈਆਂ ਵੋਟਾਂ ਦੀ ਗਿਣਤੀ ਹੋਵੇਗੀ।

You must be logged in to post a comment Login