ਗੁਰਤੇਜ ਸਿੰਘ ਅਤਲਾ ਖੁਰਦ  ਐਸ. ਸੀ. ਵਿੰਗ ਦੇ ਜਨਰਲ ਸਕੱਤਰ ਨਿਯੁਕਤ

ਗੁਰਤੇਜ ਸਿੰਘ ਅਤਲਾ ਖੁਰਦ  ਐਸ. ਸੀ. ਵਿੰਗ ਦੇ ਜਨਰਲ ਸਕੱਤਰ ਨਿਯੁਕਤ
ਪਟਿਆਲਾ, 1 ਸਤੰਬਰ (ਪ. ਪ.)-ਗੁਰਤੇਜ ਸਿੰਘ ਅਤਲਾ ਖੁਰਦ ਜੋਕਿ ਲੰਬੇ ਸਮੇਂ ਤੋਂ ਯੂਥ ਅਕਾਲੀ ਦਲ ਵਿੱਚ ਬਤੌਰ ਜਨਰਲ ਸਕੱਤਰ ਕੰਮ ਕਰ ਰਹੇ ਸਨ, ਦੀ ਪਾਰਟੀ ਪ੍ਰਤੀ ਵਫਾਦਾਰੀ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਐਸ, ਸੀ ਵਿੰਗ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ। ਇਸ ਨਿਯੁਕਤੀ ਵਿੱਚ ਗੁਰਮੇਲ ਸਿੰਘ ਫਫੜੇ ਭਾਈਕੇ, ਵਿਨਰਜੀਤ ਗੋਲਡੀ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਬਾਦਲ ਹਲਕਾ ਇੰਚਾਰਜ ਸੁਨਾਮ, ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਗੁਰਤੇਜ ਸਿੰਘ ਅੱਤਲਾ ਖੁਰਦ ਨੂੰ ਸ਼੍ਰੋਮਣੀ ਅਕਾਲੀ ਦਲ ਐਸਸੀ ਵਿੰਗ ਦਾ ਜਰਨਲ ਸਕੱਤਰ ਨਿਯੁਕਤ ਕਰਦਿਆਂ ਇਹ ਵੱਡੀ ਜ਼ਿੰਮੇਵਾਰੀ ਸੌਂਪੀ। ਗੁਰਤੇਜ ਸਿੰਘ ਅੱਤਲਾ ਖੁਰਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ, ਬੀਬੀ ਹਰਸਿਮਰਤ ਕੌਰ ਬਾਦਲ, ਬਲਵਿੰਦਰ ਸਿੰਘ ਭੂੰਦੜ, ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਪ੍ਰੇਮ ਕੁਮਾਰ ਅਰੋੜਾ, ਜ਼ਿਲ੍ਹਾ ਇੰਚਾਰਜ ਮਾਨਸਾ ਵਲੋਂ ਲਗਾਈ ਗਈ ਇਸ ਜ਼ਿੰਮੇਵਾਰੀ ਨੂੰ ਪੂਰੀ ਤਰਨਦੇਹੀ ਨਾਲ ਨਿਭਾਉਣਗੇ ਅਤੇ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਵਾਂਗੇ।

You must be logged in to post a comment Login