ਵਿਧਾਇਕ ਪਠਾਣਮਾਜਰਾ ਵਲੋਂ ਹਰਿੰਦਰ ਹਾਂਡਾ ਆਮ ਆਦਮੀ ਪਾਰਟੀ ਦੇ ਸਨੌਰ ਤੋਂ ਮੀਤ ਪ੍ਰਧਾਨ ਨਿਯੁਕਤ

ਵਿਧਾਇਕ ਪਠਾਣਮਾਜਰਾ ਵਲੋਂ ਹਰਿੰਦਰ ਹਾਂਡਾ ਆਮ ਆਦਮੀ ਪਾਰਟੀ ਦੇ ਸਨੌਰ ਤੋਂ ਮੀਤ ਪ੍ਰਧਾਨ ਨਿਯੁਕਤ

ਪਟਿਆਲਾ, 3 ਅਪ੍ਰੈਲ (ਕੰਬੋਜ)- ਆਮ ਆਦਮੀ ਪਾਰਟੀ ਦੇ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਮਠਾਣਮਾਜਰਾ ਵਲੋਂ ਸਨੌਰ ਸ਼ਹਿਰ ਦੇ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਹਰਿੰਦਰ ਹਾਂਡਾ ਨੂੰ ਦਿੱਤੀ ਗਈ। ਹਰਮੀਤ ਸਿੰਘ ਪਠਾਣਮਾਜਰਾ ਵਲੋਂ ਸਨੌਰ ਵਿਖੇ ਇਕ ਸਮਾਗਮ ਦੌਰਾਨ ਹਰਿੰਦਰ ਹਾਂਡਾ ਨੂੰ ਸਿਰਪਾਓ ਦੇ ਕੇ ਸਨੌਰ ਸ਼ਹਿਰ ਦਾ ਮੀਤ ਪ੍ਰਧਾਨ ਨਿਯੁਕਤ ਕਰਦਿਆਂ ਕਿਹਾ ਕਿ ਯੂਥ ਆਮ ਆਦਮੀ ਪਾਰਟੀ ਦੀ ਰੀੜ ਦੀ ਹੱਡੀ ਹੈ ਤੇ ਪਾਰਟੀ ਦੇ ਯੂਥ ਵਰਕਰ ਬੜੇ ਸਰਗਰਮ ਭੂਮਿਕਾ ਨਿਭਾ ਰਹੇ ਹਨ। ਮੀਤ ਪ੍ਰਧਾਨ ਚੁਣੇ ਗਏ ਹਰਿੰਦਰ ਹਾਂਡਾ ਵਲੋਂ ਆਪ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਤੇ ਸਨੌਰ ਪ੍ਰਧਾਨ ਸ਼ਾਮ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵਲੋਂ ਲਗਾਈ ਗਈ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਪਾਰਟੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੋਈ ਕਰ ਨਹੀਂ ਛੱਡਣਗੇ। ਇਸ ਮੌਕੇ ਅਮਨਦੀਪ ਸਿੰਘ ਢੌਟ ਪ੍ਰਧਾਨ ਸਬਜ਼ੀ ਮੰਡੀ ਸਨੌਰ, ਯੁਵਰਾਜ ਕੰਬੋਜ ਸੀਨੀਅਰ ‘ਆਪ’ ਆਗੂ, ਜਰਨੈਲ ਸਿੰਘ ਰਾਜਪੂਤ, ਮਨਮੀਤ ਸਿੰਘ ਮੁੱਨਾ ਪ੍ਰਧਾਨ ਸਟੇਡੀਅਮ ਸਨੌਰ, ਵਿਕਰਮ ਥਿੰਦ, ਗੁਰਪ੍ਰੀਤ ਹਾਂਡਾ, ਅਮਨਦੀਪ ਸਿੰਘ, ਪਰਮਵੀਰ ਸਿੰਘ ਹਾਂਡਾ, ਅਵੀ ਚੋਰਾ, ਮਨਿੰਦਰ ਸਿੰਘ ਮਿੰਦੀ, ਕੁਲਦੀਪ ਗੁੱਜਰ, ਮਨਜੀਤ ਲਾਲੀ, ਡਾ. ਭਗਵਾਨ ਦਾਸ, ਸਾਹਿਬਜੀਤ ਸਿੰਘ ਆਦਿ ਹਾਜ਼ਰ ਸਨ।

You must be logged in to post a comment Login