-
ਰੀਗਨ ਆਹਲੂਵਾਲੀਆ ਵਲੋਂ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ : ਕੰਬੋਜ
ਪਟਿਆਲਾ, 19 ਫਰਵਰੀ (ਪ.ਪ.)- ਪਿੰਡ ਸੂਲਰ ਦੇ ਮਿਹਨਤੀ ਨੌਜਵਾਨ ਤੇ ਉਘੇ ਸਮਾਜ ਸੇਵੀ ਰੀਗਨ ਆਹਲੂਵਾਲੀਆ ਦਾ ਜਤਿੰਦਰ ਕੰਬੋਜ ਅਤੇ ਹਰਜੀਤ ਕੰਬੋਜ ਵਲੋਂ ਪਿੰਡ ਦੇ ਹੀ ਨੌਜਵਾਨਾਂ ਦੇ ਨਾਲ ਸਨਮਾਨ ਕੀਤਾ ਗਿਆ। ਰੀਗਨ ਆਹਲੂਵਾਲੀਆ ਨੂੰ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਭੇਟ ਕਰਦਿਆਂ ਜਤਿੰਦਰ ਕੰਬੋਜ ਅਤੇ ਹਰਜੀਤ ਕੰਬੋਜ ਨੇ ਕਿਹਾ ਕਿ ਰੀਗਨ ਆਹਲੂਵਾਲੀਆ ਵਲੋਂ ਪਿੰਡ ਵਿਚ ਬਹੁਤ ਹੀ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ। ਉਹ ਪਿੰਡ ਦੇ ਵਿਕਾਸ ਲਈ ਬੇਹਦ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਪਿੰਡ ਵਿਚ ਕੋਈ ਵੀ ਧਾਰਮਿਕ ਦਿਹਾੜਾ ਹੋਵੇ ਜਾਂ ਹੋਰ ਕੋਈ ਕਾਰਜ ਉਹ ਹਮੇਸ਼ਾਂ ਵੱਧ-ਚੜ੍ਹ ਕੇ ਯੋਗਦਾਨ ਪਾਉਂਦੇ ਹਨ ਅਤੇ ਨਾਲ ਹੀ ਸ਼ਰਧਾ ਸਹਿਤ ਸੇਵਾ ਕਰਦੇ ਹਨ। ਉਨ੍ਹਾਂ ਵਲੋਂ ਪਿੰਡ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਵਧੀਆ ਉਪਰਾਲੇ ਕੀਤੇ ਜਾ ਰਹੇ ਹਨ। ਜਤਿੰਦਰ ਕੰਬੋਜ ਨੇ ਕਿਹਾ ਕਿ ਰੀਗਨ ਆਹਲੂਵਾਲੀਆ ਵਰਗੇ ਮਿਹਨਤੀ ਨੌਜਵਾਨ ਦਾ ਉਤਸ਼ਾਹ ਵਧਾਉਣ ਲਈ ਬਣਦਾ ਸਨਮਾਨ ਜ਼ਰੂਰੀ ਹੈ। ਹਰਜੀਤ ਕੰਬੋਜ ਨੇ ਕਿਹਾ ਕਿ ਰੀਗਨ ਆਹਲੂਵਾਲੀਆ ਪਿੰਡ ਦੇ ਵਿਕਾਸ ਲਈ ਤਾਂ ਉਦਮ ਕਰ ਹੀ ਰਹੇ ਹਨ, ਸਗੋਂ ਉਹ ਗਰੀਬਾਂ ਤੇ ਲੋੜਵੰਦਾਂ ਦੀ ਵੀ ਹਰ ਤਰ੍ਹਾਂ ਦੀ ਸਹਾਇਤਾ ਕਰਦੇ ਹਨ ਅਤੇ ਸਮਾਜ ਸੇਵੀ ਕੰਮਾਂ ਵਿਚ ਯੋਗਦਾਨ ਪਾਉਣ ਲਈ ਹਮੇਸ਼ਾਂ ਤੱਤਪਰ ਰਹਿੰਦੇ ਹਨ। ਉਨ੍ਹਾਂ ਵਲੋਂ ਪਿੰਡ ਦੇ ਨੌਜਵਾਨਾਂ ਤੇ ਪਿੰਡ ਵਾਸੀਆਂ ਵਿਚ ਇਕਜੁੱਟਤਾ ਕਰਨ ਦਾ ਵੱਡਾ ਤੇ ਸ਼ਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਹੈ। ਅਜਿਹੇ ਨੌਜਵਾਨ ’ਤੇ ਪੂਰੇ ਪਿੰਡ ਨੂੰ ਮਾਣ ਹੋਣਾ ਚਾਹੀਦਾ ਹੈ। ਇਸ ਮੌਕੇ ਨਿਸ਼ਾਨ ਸਿੰਘ ਬੈਦਵਾਲ, ਹਰਜੀਤ ਕੰਬੋਜ, ਜਤਿੰਦਰ ਕੰਬੋਜ, ਬਿੱਲਾ ਪ੍ਰਧਾਨ, ਵਿਜੈ ਕੁਮਾਰ, ਬਹਾਦਰ ਸਿੰਘ, ਅਰਪਨ, ਮਾਨਸੀ, ਕਰਨ ਕੰਬੋਜ, ਗੁਰਪ੍ਰਤਾਪ ਕੰਬੋਜ ਅਤੇ ਅੰਮ੍ਰਿਤਪਾਲ ਸਿੰਘ ਆਦਿ ਹਾਜ਼ਰ ਸਨ।
You must be logged in to post a comment Login