
ਪਟਿਆਲਾ, 6 ਅਗਸਤ (ਪ. ਪ.)- ਗਲਿਟਰ ਸਟਾਰ ਐਕਟਿੰਗ ਐਂਡ ਡਾਂਸ ਅਕੈਡਮੀ ਅਤੇ ਜੀ ਗੁਰਨੂਰ ਪ੍ਰੋਡਕਸ਼ਨ ਵਲੋਂ ਦੂਜਾ ਸਾਲਾਨਾ ਵਿਰਾਸਤ-ਏ-ਸੱਭਿਆਚਾਰ ਵਲੋਂ ਵੱਖ-ਵੱਖ ਪੰਜਾਬੀ ਲੋਕ ਨਾਚਾਂ ਦੇ ਮੁਕਾਬਲੇ ਕਰਵਾਏ ਗਏ, ਜਿਸ ਦਾ ਪ੍ਰਬੰਧ ਸੁਰਿੰਦਰ ਕੌਰ ਅਤੇ ਪੂਜਾ ਵਲੋਂ ਕੀਤਾ ਗਿਆ। ਇਸ ਵਿਚ ਸਬ ਜੂਨੀਅਰ ਗਰੁੱਪ ਦੇ ਮੁਕਾਬਲਿਆਂ ਵਿਚ ਗਲੋਬਲ ਸਕੂਲ ਪਟਿਆਲਾ ਦੇ ਵਿਦਿਆਰਥੀ ਹਰਮਨਜੋਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਲੋਂ ਤੀਜਾ ਸਥਾਨ ਹਾਸਲ ਕੀਤਾ। ਇਸ ਗਰੁੱਪ ਵਿਚ ਕੁੱਲ 26 ਬੱਚਿਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚੋਂ ਹਰਮਨਜੋਤ ਸਿੰਘ ਤੀਜੇ ਨੰਬਰ ’ਤੇ ਰਹੇ। ਇਸ ਮੌਕੇ ਹਰਮਨਜੋਤ ਸਿੰਘ ਦੇ ਪਿਤਾ ਸ੍ਰ. ਜਸਵਿੰਦਰ ਸਿੰਘ ਨੇ ਕਿਹਾ ਕਿ ਅਕੈਡਮੀ ਵਲੋਂ ਪੰਜਾਬੀ ਸੱਭਿਆਚਾਰ ਤੇ ਲੋਕ ਨਾਚਾਂ ਦੇ ਮੁਕਾਬਲੇ ਕਰਵਾਉਣਾ ਚੰਗੀ ਗੱਲ ਹੈ। ਉਨ੍ਹਾਂ ਵਲੋਂ ਮੁਕਾਬਲਿਆਂ ਵਿਚ ਹਿੱਸਾ ਲੈਣ ਵਾਲੇ ਸਭ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਹਾਜ਼ਰ ਵੱਖ ਵੱਖ ਸਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
You must be logged in to post a comment Login