ਗ੍ਰਹਿ ਮੰਤਰੀ ਆਪਣੇ ਸ਼ਬਦ ਵਾਪਸ ਲੈਣ: ਮਾਇਆਵਤੀ

ਗ੍ਰਹਿ ਮੰਤਰੀ ਆਪਣੇ ਸ਼ਬਦ ਵਾਪਸ ਲੈਣ: ਮਾਇਆਵਤੀ

ਲਖਨਊ, 19 ਦਸੰਬਰ- ਬਸਪਾ ਮੁਖੀ ਕੁਮਾਰੀ ਮਾਇਆਵਤੀ (BSP chief Mayawati) ਨੇ ਵੀਰਵਾਰ ਨੂੰ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Union Home Minister Amit Shah ) ਨੂੰ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ (BR Ambedkar) ਬਾਰੇ ਕੀਤੀ ਆਪਣੀ ਹਾਲੀਆ ਟਿੱਪਣੀ ਵਾਪਸ ਲੈਣੀ ਚਾਹੀਦੀ ਹੈ, ਕਿਉਂਕਿ ਇਸ ਟਿੱਪਣੀ ਨਾਲ ਬਾਬਾ ਸਾਹਿਬ ਦੀ ਹੇਠੀ ਹੋਈ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਟਿੱਪਣੀ ਨੇ ਦਲਿਤਾਂ ਦੇ ਮਸੀਹਾ ਦੇ ਮਾਣ-ਸਨਮਾਨ ਨੂੰ ਨੁਕਸਾਨ ਪਹੁੰਚਾਇਆ ਹੈ ਅਤੇ ਉਨ੍ਹਾਂ ਦੇ ਪੈਰੋਕਾਰਾਂ ਦੇ ਮਨਾਂ ਨੂੰ ਠੇਸ ਪਹੁੰਚਾਈ ਹੈ। ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਬੀਬੀ ਮਾਇਆਵਤੀ ਦੀ ਇਹ ਪ੍ਰਤੀਕਿਰਿਆ ਉਦੋਂ ਆਈ ਹੈ ਜਦੋਂ ਭਾਜਪਾ ਅਤੇ ਵਿਰੋਧੀ ਪਾਰਟੀਆਂ ਦਰਮਿਆਨ ਰਾਜ ਸਭਾ ਵਿੱਚ ਸ਼ਾਹ ਦੀ ਟਿੱਪਣੀ ਕਾਰਨ ਸਿੰਗ ਫਸੇ ਹੋਏ ਹਨ। ਗ਼ੌਰਤਲਬ ਹੈ ਕਿ ਬਸਪਾ ਨਾ ਤਾਂ ਭਾਜਪਾ ਦੀ ਅਗਵਾਈ ਵਾਲੇ ਰਾਸ਼ਟਰੀ ਲੋਕਤੰਤਰੀ ਗੱਠਜੋੜ (NDA) ਨਾਲ ਜੁੜੀ ਹੋਈ ਹੈ ਅਤੇ ਨਾ ਹੀ ‘ਇੰਡੀਆ’ ਗੱਠਜੋੜ (INDIA Block) ਦਾ ਹਿੱਸਾ ਹੈ, ਜਿਸ ਵਿੱਚ ਕਾਂਗਰਸ, ਸਮਾਜਵਾਦੀ ਪਾਰਟੀ ਅਤੇ ਹੋਰ ਵਿਰੋਧੀ ਧੜੇ ਸ਼ਾਮਲ ਹਨ।

You must be logged in to post a comment Login