Home»Homepage Blog (Page 192)

ਰਸੋਈ ਗੈਸ ਦੀਆਂ ਕੀਮਤਾਂ ਵਿਚ ਵਾਧਾ

ਰਸੋਈ ਗੈਸ ਦੀਆਂ ਕੀਮਤਾਂ ਵਿਚ ਵਾਧਾ

ਨਵੀਂ ਦਿੱਲੀ, 7 ਅਪਰੈਲ : ਕੇਂਦਰੀ ਤੇਲ ਮੰਤਰੀ ਹਰਦੀਪ ਸਿੰਘ ਪੁਰੀ ਨੇ ਸੋਮਵਾਰ ਨੂੰ ਕਿਹਾ ਕਿ ਵੰਡ (ਡਿਸਟਰੀਬਿਉਸ਼ਨ) ਕੰਪਨੀਆਂ ਨੇ ਰਸੋਈ ਗੈਸ/ਐੱਲਪੀਜੀ ਦੀ ਕੀਮਤ 50 ਰੁਪਏ ਪ੍ਰਤੀ ਸਿਲੰਡਰ ਵਧਾ ਦਿੱਤੀ ਹੈ। ਮੰਤਰੀ ਨੇ ਕਿਹਾ ਕਿ ਉੱਜਵਲਾ ਅਤੇ ਆਮ ਸ਼੍ਰੇਣੀ ਦੇ ਗਾਹਕਾਂ ਦੋਵਾਂ ਲਈ ਗੈਸ ਦੀ ਕੀਮਤ ਵਧਾਈ ਗਈ ਹੈ। ਵਾਧੇ ਉਪਰੰਤ 14.2 ਕਿਲੋਗ੍ਰਾਮ ਐੱਲਪੀਜੀ ਸਿਲੰਡਰ […]

ਵਿਲ ਸਮਿੱਥ ਨੂੰ ਮਿਲਿਆ ਦਿਲਜੀਤ ਦੋਸਾਂਝ; ਹੌਲੀਵੁੱਡ ਸਟਾਰ ਨੂੰ ਭੰਗੜੇ ਦੇ ਸਟੈੈੱਪ ਸਿਖਾਏ

ਵਿਲ ਸਮਿੱਥ ਨੂੰ ਮਿਲਿਆ ਦਿਲਜੀਤ ਦੋਸਾਂਝ; ਹੌਲੀਵੁੱਡ ਸਟਾਰ ਨੂੰ ਭੰਗੜੇ ਦੇ ਸਟੈੈੱਪ ਸਿਖਾਏ

ਨਵੀਂ ਦਿੱਲੀ, 6 ਅਪਰੈਲ -ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ (Diljit Dosanjh) ਨੇ ਹਾਲ ਹੀ ਵਿਚ ਹੌਲੀਵੁੱਡ ਸਟਾਰ ਵਿਲ ਸਮਿੱਥ (Will Smith) ਨਾਲ ਮੁਲਾਕਾਤ ਕੀਤੀ। ਦੋਸਾਂਝ ਨੇ ਆਪਣੇ ਗੀਤ ‘ਕੇਸ’ ਉੱਤੇ ਹੌਲੀਵੁੱਡ ਸਟਾਰ ਨਾਲ ਭੰਗੜਾ ਵੀ ਪਾਇਆ। ਦਿਲਜੀਤ ਨੇ ਐਤਵਾਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਇਸ ਮੁਲਾਕਾਤ ਦੀ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ […]

ਅੰਮ੍ਰਿਤਸਰ ਦਿਹਾਤੀ ਪੁਲੀਸ ਵੱਲੋਂ ਜਾਅਲੀ ਕਰੰਸੀ ਤੇ ਹਥਿਆਰਾਂ ਸਮੇਤ ਇਕ ਕਾਬੂ

ਅੰਮ੍ਰਿਤਸਰ ਦਿਹਾਤੀ ਪੁਲੀਸ ਵੱਲੋਂ ਜਾਅਲੀ ਕਰੰਸੀ ਤੇ ਹਥਿਆਰਾਂ ਸਮੇਤ ਇਕ ਕਾਬੂ

ਚੰਡੀਗੜ੍ਹ, 6 ਅਪਰੈਲ- ਪੰਜਾਬ ਪੁਲੀਸ ਨੇ ਇਕ ਵਿਅਕਤੀ ਨੂੰ 2.15 ਲੱਖ ਰੁਪਏ ਦੀ ਜਾਅਲੀ ਕਰੰਸੀ, ਹਥਿਆਰਾਂ ਤੇ ਗੋਲੀਸਿੱਕੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ ਕਿ ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਜਰਮਨ ਸਿੰਘ ਨੂੰ ਜਾਅਲੀ ਕਰੰਸੀ ਤੇ ਗੋਲੀਸਿੱਕੇ ਸਮੇਤ ਕਾਬੂ ਕੀਤਾ ਹੈ। ਪੁਲੀਸ ਅਧਿਕਾਰੀ ਨੇ ਕਿਹਾ, ‘‘ਮੁਲਜ਼ਮ ਕੋਲੋਂ ਇਕ […]

ਸ਼੍ਰੋਮਣੀ ਅਕਾਲੀ ਦਲ ਨੇ 8 ਅਪਰੈਲ ਨੂੰ ਚੰਡੀਗੜ੍ਹ ’ਚ ਵਰਕਿੰਗ ਕਮੇਟੀ ਦੀ ਬੈਠਕ ਸੱਦੀ

ਸ਼੍ਰੋਮਣੀ ਅਕਾਲੀ ਦਲ ਨੇ 8 ਅਪਰੈਲ ਨੂੰ ਚੰਡੀਗੜ੍ਹ ’ਚ ਵਰਕਿੰਗ ਕਮੇਟੀ ਦੀ ਬੈਠਕ ਸੱਦੀ

ਚੰਡੀਗੜ੍ਹ, 6 ਅਪਰੈਲ- ਸ਼੍ਰੋਮਣੀ ਅਕਾਲੀ ਦਲ ਨੇ ਵਰਕਿੰਗ ਕਮੇਟੀ ਦੀ ਮੀਟਿੰਗ ਸੱਦ ਲਈ ਹੈ।ਇਹ ਮੀਟਿੰਗ 8 ਅਪਰੈਲ ਨੂੰ ਦੁਪਹਿਰ 2 ਵਜੇ ਚੰਡੀਗੜ੍ਹ ਸਥਿਤ ਅਕਾਲੀ ਦਲ ਦੇ ਦਫ਼ਤਰ ਵਿੱਚ ਹੋਵੇਗੀ।