ਭਾਰਤ ਵੱਲੋਂ ਬੰਗਲਾਦੇਸ਼ ਦਾ ਡਿਪਟੀ ਹਾਈ ਕਮਿਸ਼ਨਰ ਤਲਬ

ਨਵੀਂ ਦਿੱਲੀ, 13 ਜਨਵਰੀ- ਭਾਰਤ ਨੇ ਅੱਜ ਬੰਗਲਾਦੇਸ਼ ਦੇ ਡਿਪਟੀ ਹਾਈ ਕਮਿਸ਼ਨਰ ਨੁਰਲ ਇਸਲਾਮ ਨੂੰ ਤਲਬ ਕੀਤਾ ਹੈ। ਬੰਗਲਾਦੇਸ਼ੀ ਸਫ਼ੀਰ ਨੂੰ ਅਜਿਹੇ ਮੌਕੇ ਸੱਦਿਆ ਹੈ ਜਦੋਂ ਅਜੇ ਇਕ ਦਿਨ ਪਹਿਲਾਂ ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਨੇ ਢਾਕਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਪ੍ਰਣਯ ਵਰਮਾ ਨੂੰ ਸੰਮਨ ਕੀਤਾ ਸੀ। ਬੰਗਲਾਦੇਸ਼ ਨੇ ਵਰਮਾ ਕੋਲ ਭਾਰਤ-ਬੰਗਲਾਦੇਸ਼ ਸਰਹੱਦ ਦੇ ਨਾਲ ਕੁਝ ਟਿਕਾਣਿਆਂ ਉੱਤੇ ਭਾਰਤ ਵੱਲੋਂ ਕੀਤੀ ਜਾ ਰਹੀ ਚਾਰਦੀਵਾਰੀ ਨੂੰ ਲੈ ਕੇ ‘ਫਿਕਰ’ ਜਤਾਇਆ ਸੀ। ਬੰਗਲਾਦੇਸ਼ ਦੇ ਵਿਦੇਸ਼ ਸਕੱਤਰ ਮੁਹੰਮਦ ਜਾਸ਼ਿਮ ਉੱਦਦੀਨ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਬੀਐੱਸਐੱਫ ਦੀਆਂ ਅਜਿਹੀਆਂ ਸਰਗਰਮੀਆਂ ਖਾਸ ਕਰਕੇ ਕੰਡਿਆਲੀ ਤਾਰ ਦੀ ਵਾੜ ਬਣਾਉਣ ਦੀ ‘ਅਣਅਧਿਕਾਰਤ ਕੋਸ਼ਿਸ਼ਾਂ’ ਸਰਹੱਦ ’ਤੇ ਤਣਾਅ ਵਾਲਾ ਮਾਹੌਲ ਪੈਦਾ ਕਰ ਰਹੀਆਂ ਹਨ।

You must be logged in to post a comment Login