India vs SA: ਦੱਖਣੀ ਅਫਰੀਕਾ 270 ਦੌੜਾਂ ‘ਤੇ ਆਲ ਆਊਟ

India vs SA: ਦੱਖਣੀ ਅਫਰੀਕਾ 270 ਦੌੜਾਂ ‘ਤੇ ਆਲ ਆਊਟ

ਦੱਖਣੀ ਅਫਰੀਕਾ ਨੇ ਭਾਰਤ ਨੂੰ ਲੜੀ ਦੇ ਤੀਜੇ ਇੱਕ ਰੋਜ਼ਾ ਮੈਚ ਵਿੱਚ ਜਿੱਤਣ ਲਈ 271 ਦੌੜਾਂ ਦਾ ਟੀਚਾ ਦਿੱਤਾ। ਵਿਸ਼ਾਖਾਪਟਨਮ ਦੇ ਵਾਈਐਸ ਰਾਜਸ਼ੇਖਰ ਰੈਡੀ ਸਟੇਡੀਅਮ ਵਿੱਚ ਭਾਰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।ਦੱਖਣੀ ਅਫਰੀਕਾ ਦੀ ਟੀਮ 47.5 ਓਵਰਾਂ ਵਿੱਚ 270 ਦੌੜਾਂ ’ਤੇ ਆਲ ਆਊਟ ਹੋ ਗਈ। ਭਾਰਤ ਲਈ ਕੁਲਦੀਪ ਯਾਦਵ ਅਤੇ ਪ੍ਰਸਿਧ ਕ੍ਰਿਸ਼ਨਾ ਨੇ ਚਾਰ-ਚਾਰ ਵਿਕਟਾਂ ਲਈਆਂ।ਦੱਖਣੀ ਅਫਰੀਕਾ ਦੇ ਕੁਇੰਟਨ ਡੀ ਕੌਕ ਨੇ 106 ਦੌੜਾਂ ਬਣਾਈਆਂ, ਜੋ ਕਿ ਭਾਰਤ ਵਿਰੁੱਧ ਉਨ੍ਹਾਂ ਦਾ ਸੱਤਵਾਂ ਸੈਂਕੜਾ ਸੀ। ਕਪਤਾਨ ਤੇਂਬਾ ਬਾਵੁਮਾ ਨੇ 48 ਦੌੜਾਂ ਬਣਾਈਆਂ।ਭਾਰਤ ਨੇ ਪਹਿਲਾ ਇੱਕ ਰੋਜ਼ਾ ਜਿੱਤਿਆ ਸੀ ਅਤੇ ਦੱਖਣੀ ਅਫਰੀਕਾ ਨੇ ਰਾਏਪੁਰ ਵਿੱਚ ਮੈਚ ਜਿੱਤਣ ਤੋਂ ਬਾਅਦ ਲੜੀ 1-1 ਨਾਲ ਬਰਾਬਰ ਕਰ ਲਈ ਸੀ। ਇਸ ਤੋਂ ਪਹਿਲਾਂਭਾਰਤ ਦੇ ਕਪਤਾਨ ਕੇ.ਐਲ. ਰਾਹੁਲ ਨੇ ਅੱਜ ਲਗਾਤਾਰ 20 ਹਾਰਾਂ ਤੋਂ ਬਾਅਦ ਟਾਸ ਜਿੱਤਿਆ।

You must be logged in to post a comment Login