ਨਵੀਂ ਦਿੱਲੀ, 9 ਮਈ : ਭਾਰਤ ਤੇ ਪਾਕਿਸਤਾਨ ਵਿਚ ਜਾਰੀ ਫੌਜੀ ਟਕਰਾਅ ਦਰਮਿਆਨ ਸ਼ੁੱਕਰਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਮੌਜੂਦਾ ਐਡੀਸ਼ਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਦਿੱੱਤਾ ਗਿਆ ਹੈ।ਵੀਰਵਾਰ ਰਾਤੀਂ ਜੰਮੂ ਤੇ ਪਠਾਨਕੋਟ ਵਿੱਚ ਹਵਾਈ ਹਮਲੇ ਦੀਆਂ ਚੇਤਾਵਨੀਆਂ ਤੋਂ ਬਾਅਦ ਧਰਮਸ਼ਾਲਾ ਵਿੱਚ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਵਿਚਾਲੇ ਚੱਲ ਰਿਹਾ ਮੈਚ ਅੱਧ ਵਿਚਾਲੇ ਰੋਕ ਕੇ ਰੱਦ ਕੀਤੇ ਜਾਣ ਮਗਰੋਂ ਆਈਪੀਐੱਲ ਦੇ ਮੌਜੂਦਾ ਐਡੀਸ਼ਨ ਦੇ ਭਵਿੱਖ ਉੱਤੇ ਬੇਯਕੀਨੀ ਦੇ ਬੱਦਲ ਛਾ ਗਏ ਸਨ

You must be logged in to post a comment Login