ਸੈਂਟਰਲ ਵਾਲਮੀਕਿ ਸਭਾ ਇੰਡੀਆ ਦਾ ਵਿਸਥਾਰ, ਜਗਰੂਪ ਸਿੰਘ ਮੈਣ ਪੰਜਾਬ ਦੇ ਉਪ ਪ੍ਰਧਾਨ ਨਿਯੁਕਤ

ਸੈਂਟਰਲ ਵਾਲਮੀਕਿ ਸਭਾ ਇੰਡੀਆ ਦਾ ਵਿਸਥਾਰ, ਜਗਰੂਪ ਸਿੰਘ ਮੈਣ ਪੰਜਾਬ ਦੇ ਉਪ ਪ੍ਰਧਾਨ ਨਿਯੁਕਤ

ਪਟਿਆਲਾ, 23 ਅਪ੍ਰੈਲ (ਪੱਤਰ ਪ੍ਰੇਰਕ)- ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਕੌਮੀ ਪ੍ਰਧਾਨ ਸ੍ਰੀ ਗੇਜਾ ਰਾਮ ਵਾਲਮੀਕਿ ਜੀ ਦੇ ਨਿਰਦੇਸ਼ਾਂ ਅਨੁਸਾਰ ਬੀਤੇ ਦਿਨੀਂ ਜਸਪਾਲ ਸਿੰਘ ਖੁਸਰੋਪੁਰ ਦੀ ਅਗਵਾਹੀ ਹੇਠ ਮੈਣ ਰੋਡ, ਖੁਸਰੋਪੁਰ ’ਚ ਸਥਿਤ ਖੇਤਰੀ ਦਫ਼ਤਰ ਵਿਖੇ ਮੀਟਿੰਗ ਕੀਤੀ ਗਈ, ਜਿਸ ਵਿੱਚ ਮੁੱਖ ਮਹਿਮਾਨ ਅਮਰਜੀਤ ਉਕਸੀ ਯੂਥ ਪ੍ਰਧਾਨ ਪੰਜਾਬ ਵਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਅਮਰਜੀਤ ਉਕਸੀ ਅਤੇ ਜਸਪਾਲ ਸਿੰਘ ਖੁਸਰੋਪੁਰ ਵਲੋਂ ਹਾਈ ਕਮਾਂਡ ਦੇ ਨਿਰਦੇਸ਼ਾਂ ਤਹਿਤ ਸਭਾ ਦਾ ਵਿਸਥਾਰ ਕੀਤਾ ਗਿਆ ਅਤੇ ਕੁਝ ਨਵੇਂ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਜਗਰੂਪ ਸਿੰਘ ਮੈਣ ਨੂੰ ਪੰਜਾਬ ਦਾ ਉਪ ਪ੍ਰਧਾਨ, ਸ੍ਰੀਮਤੀ ਸੀਮਾ ਨੂੰ ਮਹਿਲਾਂ ਵਿੰਗ ਪ੍ਰਧਾਨ ਜ਼ਿਲ੍ਹਾ ਪਟਿਆਲਾ, ਬਾਬਾ ਬਲਬੀਰ ਸਿੰਘ ਨੂੰ ਸਕੱਤਰ ਅਤੇ ਬਾਬਾ ਲਸ਼ਮਣ ਸਿੰਘ ਨੂੰ ਹਲਕਾ ਸਮਾਣਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ।
ਸ੍ਰੀ ਉਕਸੀ ਵਲੋਂ ਸਭ ਨੂੰ ਆਪਣੀ ਜ਼ਿੰਮੇਵਾਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਦੀ ਅਪੀਲ ਕੀਤੀ। ਅੰਤ ਵਿਚ ਜਸਪਾਲ ਸਿੰਘ ਵਲੋਂ ਕੌਮੇ ਪ੍ਰਧਾਨ ਸ੍ਰੀ ਗੇਜਾ ਰਾਮ ਵਾਲਮੀਕਿ ਅਤੇ ਸਮੂਹ ਅਹੁਦੇਦਾਰਾਂ ਦਾ ਤਹਿ-ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਜਸਪਾਲ ਸਿੰਘ ਖੁਸਰੋਪੁਰ ਸੂਬਾ ਸਕੱਤਰ, ਦਵਿੰਦਰ ਸਿੰਘ, ਕਾਕੇਪੁਰ, ਸੰਦੀਪ ਆਸੇਮਾਜਰਾ ਜ਼ਿਲ੍ਹਾ ਪ੍ਰਧਾਨ, ਬਿੱਟੂ ਸਿੰਘ ਖੁਸਰੋਪੁਰ, ਜਰਨੈਲ ਸਿੰਘ ਖੁਸਰੋਪੁਰ, ਗੁੱਡੂ, ਸਤਿਨਾਮ ਸਿੰਘ ਸ਼ੇਰਮਾਜਰਾ, ਬਾਬਾ ਜਸਕਰਨ ਸਿੰਘ, ਸੁਰਿੰਦਰ ਸਿੰਘ ਸ਼ਿੰਦਾ, ਬਲਵਿੰਦਰ ਸਿੰਘ ਭੋਲਾ, ਸੰਦੀਪ ਸਿੰਘ ਮਦਨਪੁਰ ਅਤੇ ਵੱਡੀ ਗਿਣਤੀ ਵਿੱਚ ਸਭਾ ਦੇ ਆਗੂ ਮੌਜੂਦ ਸਨ।

ਜਸਪਾਲ ਸਿੰਘ ਖੁਸਰੋਪੁਰ ਤੇ ਅਮਰਜੀਤ ਉਸਕੀ ਨਵੇਂ ਚੁਣੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦਿੰਦੇ ਹੋਏ।
ਜਸਪਾਲ ਸਿੰਘ ਖੁਸਰੋਪੁਰ ਤੇ ਅਮਰਜੀਤ ਉਸਕੀ ਨਵੇਂ ਚੁਣੇ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦਿੰਦੇ ਹੋਏ।

 

You must be logged in to post a comment Login