ਲੱਖਾ ਸਿਧਾਣਾ ਨੂੰ ਦੋ ਸਾਥੀਆਂ ਸਮੇਤ ਸੀਆਈਏ ਸਟਾਫ਼ ਮਹਿਣਾ ‘ਚ ਬੰਦ ਕੀਤਾ

ਲੱਖਾ ਸਿਧਾਣਾ ਨੂੰ ਦੋ ਸਾਥੀਆਂ ਸਮੇਤ ਸੀਆਈਏ ਸਟਾਫ਼ ਮਹਿਣਾ ‘ਚ ਬੰਦ ਕੀਤਾ
ਧਰਮਕੋਟ, 3 ਦਸੰਬਰ : ‘ਕਾਲੇ ਪਾਣੀ ਦਾ ਮੋਰਚਾ’ ਦੇ ਮੁੱਖ ਆਗੂ ਲੱਖਾ ਸਿਧਾਣਾ ਨੂੰ ਅੱਜ ਮੋਗਾ ਪੁਲੀਸ ਨੇ ਦੁਪਹਿਰ ਵੇਲੇ ਲੁਧਿਆਣਾ ਜਾਂਦੇ ਸਮੇਂ ਪਿੰਡ ਰਾਮਾ ਵਿੱਚ ਘੇਰਾ ਪਾ ਕੇ ਕਾਬੂ ਕਰ ਲਿਆ। ਇਸ ਵੇਲੇ ਉਨ੍ਹਾਂ ਨਾਲ ਉਨ੍ਹਾਂ ਦੇ ਦੋ ਹੋਰ ਸਾਥੀ ਵੀ ਸਨ। ਲੱਖਾ ਸਿਧਾਣਾ ਅਤੇ ਸਾਥੀਆਂ ਨੇ ਪੁਲੀਸ ਘੇਰੇ ਵਿੱਚੋਂ ਨਿਕਲਣ ਦੀ  ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਪੂਰੀ ਮੁਸਤੈਦੀ ਨਾਲ ਉਨ੍ਹਾਂ ਦਾ ਇਹ ਯਤਨ ਅਸਫਲ ਬਣਾ ਦਿੱਤਾ।ਜਾਣਕਾਰੀ ਮੁਤਾਬਕ ਲੱਖੇ ਅਤੇ ਸਾਥੀਆਂ ਨੂੰ ਸੀਆਈਏ ਸਟਾਫ਼ ਮਹਿਣਾ ਵਿਖੇ ਰੱਖਿਆ ਗਿਆ ਹੈ। ਮੋਰਚੇ ਦੇ ਸਥਾਨਕ ਆਗੂ ਸੋਹਣ ਸਿੰਘ ਖੇਲਾ ਨੇ ਦੱਸਿਆ ਕਿ ਕਿਹਾ ਕਿ ਪੁਲੀਸ ਨੇ ਮੋਰਚੇ ਵਿਚ ਹੋਰਨਾਂ ਸਰਗਰਮ ਵਰਕਰਾਂ ਦੀ ਪੈੜ ਨੱਪੀ ਰੱਖੀ, ਜਿਸ ਕਾਰਨ ਉਨ੍ਹਾਂ ਨੂੰ ਰੂਪੋਸ਼ ਹੋਣਾ ਪਿਆ ਹੈ। ਸੀਆਈਏ ਮਹਿਣਾ ਦੇ ਮੁਖੀ ਦਲਜੀਤ ਸਿੰਘ ਨੇ ਲੱਖਾ ਸਿਧਾਣਾ ਅਤੇ ਉਸਦੇ ਦੋ ਹੋਰ ਸਾਥੀਆਂ ਦੀ ਸੀਆਈਏ ਸਟਾਫ਼ ਵਿੱਚ ਰੱਖੇ ਜਾਣ ਦੀ ਪੁਸ਼ਟੀ ਕੀਤੀ ਹੈ।

You must be logged in to post a comment Login