ਮਹਾਂਵੀਰ ਜਯੰਤੀ ਮੌਕੇ ਜੈਨ ਪਰਿਵਾਰਾਂ ਨੇ ਲਾਇਆ ਲੰਗਰ

ਰਾਜਪੁਰਾ 21 ਅਪ੍ਰੇਲ (ਕੰਬੋਜ ਸੂਲਰ)- ਅੱਜ ਮਹਾਂਵੀਰ ਜਯੰਤੀ ਮੌਕੇ ਜੈਨ ਪਰਿਵਾਰਾਂ ਵੱਲੋਂ ਰਾਜਪੁਰਾ ਟਾਊਨ ਟਰੰਕ ਮਾਰਕੀਟ ਵਿੱਚ ਰਾਹਗੀਰਾਂ ਲਈ ਕੜੀ ਚਾਵਲ ਦਾ ਅਤੁੱਟ ਲੰਗਰ ਲਗਾਇਆ ਗਿਆ। ਇਸ ਮੌਕੇ ਬੁਧਰਾਮ ਜੈਨ ਰਮਨ ਜੈਨ ਪਵਨ ਜੈਨ ਅਤੇ ਸੰਜੀਵ ਜੈਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਵੱਲੋਂ ਮਹਾਂਵੀਰ ਜਯੰਤੀ ਮੌਕੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੜੀ ਚਾਵਲ ਦਾ ਅਤੁੱਟ ਲੰਗਰ ਲਗਾਇਆ ਗਿਆ ਹੈ। ਉਹਨਾਂ ਦੱਸਿਆ ਕਿ ਸਾਡੇ ਪਰਿਵਾਰਾਂ ਵੱਲੋਂ ਇਸ ਦੇ ਨਾਲ ਨਾਲ ਸਮਾਜ ਸੇਵਾ ਦੇ ਹੋਰ ਕੰਮਾਂ ਵਿੱਚ ਵੀ ਵੱਧ ਚੜ ਕੇ ਹਿੱਸਾ ਲਿਆ ਜਾਂਦਾ ਹੈ। ਇਸ ਮੌਕੇ ਬੁਧਰਾਮ ਜੈਨ, ਪਵਨ ਜੈਨ, ਸਤੀਸ਼ ਜੈਨ ਬਲਦੇਵ ਜੈਨ ਜਿੰਨੇਦਰ ਜੈਨ, ਰਮਨ ਜੈਨ ਪ੍ਰਧਾਨ ਪਟੇਲ ਕਾਲਜ਼, ਸੰਜੀਵ ਜੈਨ ਕੁਲਦੀਪ ਨਗਰ, ਸੰਦੀਪ ਜੈਨ, ਵਿੱਕੀ ਗਰਗ, ਜਗਨੰਦਨ ਗੁਪਤਾ, ਕੇ.ਬੀ ਆਰਟਸ, ਅਜੇ ਸਿੰਘ ਸੰਜੀਵ ਜੈਨ ਸੰਜੂ ਸਮੇਤ ਮਾਰਕੀਟ ਦੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

You must be logged in to post a comment Login