-
ਮਨਜਿੰਦਰ ਸਿੰਘ ਪ੍ਰਧਾਨ ਤੇ ਸਤਵਿੰਦਰ ਸਿੰਘ ਜਨਰਲ ਸਕੱਤਰ ਚੁਣੇ
ਪਟਿਆਲਾ, 16 ਮਈ (ਪ. ਪ.)- ਬੀਤੇ ਦਿਨੀਂ ਸਿਹਤ ਵਿਭਾਗ ਦੇ ਖੋਜ ਤੇ ਮੈਡੀਕਲ ਸਿੱਖਿਆ ਵਿਭਾਗ ਦੀ ਜ਼ਿਲ੍ਹਾ ਕਲੈਰੀਕਲ ਐਸੋਸੀਏਸ਼ਨ ਦੀ ਸਰਬ ਸੰਮਤੀ ਨਾਲ ਚੋਣ ਕੀਤੀ ਗਈ। ਇਸ ਦੌਰਾਨ ਮਨਜਿੰਦਰ ਸਿੰਘ ਨੂੰ ਸਰਬ ਸੰਮਤੀ ਨਾਲ ਪ੍ਰਧਾਨ, ਸਤਵਿੰਦਰ ਸਿੰਘ ਨੂੰ ਜਨਰਲ ਸਕੱਤਰ ਅਤੇ ਅਮਨਦੀਪ ਸਿੰਘ ਨੂੰ ਖਜ਼ਾਨਚੀ ਚੁਣਿਆ ਗਿਆ। ਅੱਜ ਐਸੋਸੀਏਸ਼ਨ ਦਾ ਵਿਸਥਾਰ ਕੀਤਾ ਗਿਆ। ਜਿਸ ਵਿਚ ਸੁੱਚਾ ਸਿੰਘ ਨੂੰ ਸਰਪ੍ਰਸਤ, ਵਿਪਨ ਸ਼ਰਮਾ ਨੂੰ ਉਪ ਸਰਪ੍ਰਸਤ, ਤੇਜਿੰਦਰ ਸਿੰਘ ਨੂੰ ਚੇਅਰਮੈਨ, ਰਵਿੰਦਰ ਸ਼ਰਮਾ ਨੂੰ ਵਾਇਸ ਚੇਅਰਮੈਨ, ਸੁਖਵਿੰਦਰ ਸਿੰਘ ਨੂੰ ਸੀਨੀਅਰ ਮੀਤ ਪ੍ਰ੍ਰਧਾਨ, ਸਤਨਾਮ ਸਿੰਘ ਨੂੰ ਸਕੱਤਰ, ਹਿੰਮਤ ਸਿੰਘ ਨੂੰ ਸਹਾਇਕ ਖਜ਼ਾਨਚੀ, ਜਤਿੰਦਰ ਸਿੰਘ ਕੰਬੋਜ ਸੀਨੀਅਰ ਪ੍ਰੈਸ ਸਕੱਤਰ, ਰੁਪਿੰਦਰ ਕੌਰ ਸੀਨੀ. ਮੀਤ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਜਨਰਲ ਸਕੱਤਰ ਸਤਵਿੰਦਰ ਸਿੰਘ ਨੇ ਮੁਲਾਜ਼ਮ ਸਾਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਆਪਣੀਆਂ ਹੱਕੀ ਮੰਗਾਂ ਜਿਨ੍ਹਾਂ ਵਿਚ ਰੁਕੀਆਂ ਤਰੱਕੀਆਂ, ਖਾਲੀ ਪਈਆਂ ਅਸਾਮੀਆਂ ਪੂਰੀਆਂ ਕਰਾਉਣਾ ਤੇ ਹੋਰ ਮੰਗਾਂ, ਲਈ ਇਕਜੁੱਟ ਹੋ ਕੇ ਡੱਟਣਾ ਚਾਹੀਦਾ ਹੈ। ਸਤਵਿੰਦਰ ਸਿੰਘ ਨੇ ਕਿਹਾ ਕਿ ਐਸੋਸੀਏਸ਼ਨ ਨੂੰ ਸੁਚੱਜੇ ਤਰੀਕੇ ਨਾਲ ਚਲਾਉਣ ਲਈ ਅਤੇ ਸੀਨੀਅਰਾਂ ਦਾ ਸਹਿਯੋਗ ਲੈਣ ਲਈ ਹੋਰ ਕਮੇਟੀਆਂ ਤੇ ਵਿੰਗ ਬਣਾਏ ਗਏ ਹਨ, ਜਿਸ ਵਿਚ ਮੁੱਖ ਸਲਾਹਕਾਰ, ਸਲਾਹਕਾਰ, ਲੇਡੀਜ਼ ਵਿੰਗ ਕਮੇਟੀ, ਆਈ ਟੀ ਸੈਲ ਵਿੰਗ, ਸਟੇਜ ਸਕੱਤਰ, ਆਰਗੇਨਾਈਜ਼ਰ ਆਦਿ ਲਗਾਏ ਗਏ ਹਨ। ਸਤਵਿੰਦਰ ਸਿੰਘ ਨੇ ਕਿਹਾ ਕਿ ਯੂਨੀਅਨ ਦੇ ਮੈਂਬਰਾਂ ਨੂੰ ਜੋ ਅਹੁਦੇ ਜਾਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ, ਉਹ ਸਿਰਫ ਨਾਮ ਦੇ ਅਹੁਦੇ ਨਹੀਂ ਬਲਕਿ ਹਰ ਇਕ ਮੈਂਬਰ ਤੇ ਅਹੁਦੇਦਾਰ ਨੂੰ ਇਸ ਮੁਤਾਬਕ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ। ਅੰਤ ਵਿਚ ਪ੍ਰਧਾਨ ਮਨਜਿੰਦਰ ਸਿੰਘ ਵਲੋਂ ਸਮੂਹ ਮਲਾਜ਼ਮ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਮੁਲਾਜ਼ਮ ਸਾਥੀਆਂ ਵਲੋਂ ਦਿੱਤੀ ਇਸ ਵੱਡੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣਗੇ। ਹਰ ਮਸਲੇ ’ਤੇ ਮੁਲਾਜ਼ਮਾਂ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜਨਗੇ। ਇਸ ਮੌਕੇ ਗੁਰਜਿੰਦਰ ਭਾਟੀਆ, ਰਵਿੰਦਰ ਸ਼ਰਮਾ, ਭੁਪਿੰਦਰ ਯਾਦਵ, ਰੋਹਿਤ ਕੁਮਾਰ, ਜਸਵਿੰਦਰ ਸਿੰਘ, ਕੁਲਵੀਰ ਸਿੰਘ, ਖੁਸ਼ਵੀਰ ਸਿੰਘ, ਮਿਲਨ ਵਰਮਾ, ਮਨਿੰਦਰਪਾਲ ਸਿੰਘ, ਅਨੀਤਾ ਰਾਣੀ, ਸ਼ੈਫੀ ਸਿੰਗਲਾ, ਰਾਜੂ ਤਿਵਾੜੀ, ਜਗਮੋਹਨ ਕੁਮਾਰ ਅਤੇ ਗਗਨਦੀਪ ਸਿੰਘ ਤੋਂ ਇਲਾਵਾ ਸਰਕਾਰੀ ਮੈਡੀਕਲ ਕਾਲਜ, ਰਜਿੰਦਰਾ ਹਸਪਤਾਲ, ਟੀ. ਬੀ. ਹਸਪਤਾਲ, ਸਰਕਾਰੀ ਡੈਂਟਲ ਕਾਲਜ ਤੇ ਹਸਪਤਾਲ ਦੇ ਕਲੈਰੀਕਲ ਅਮਲੇ ਦੇ ਮੁਲਾਜ਼ਮ ਹਾਜ਼ਰ ਸਨ।

You must be logged in to post a comment Login