- ਸੀ. ਪੀ. ਐਫ. ਕਰਮਚਾਰੀ ਯੂਨੀਅਨ ਵਲੋਂ ਸਾੜਿ੍ਹਆ ਪੰਜਾਬ ਸਰਕਾਰ ਦਾ ਪੁੱਤਲਾ
- ਪੈਨਸ਼ਨ ਦੀ ਬਹਾਲੀ ਲਈ ਵਿੱਢਾਂਗੇ ਵੱਡਾ ਸੰਘਰਸ਼: ਵਿਰਕ
ਪਟਿਆਲਾ 19 ਫਰਵਰੀ (ਗੁਰਪ੍ਰੀਤ ਕੰਬੋਜ ਸੂਲਰ) ਸੀ ਪੀ ਐਫ ਕਰਮਚਾਰੀ ਯੂਨੀਅਨ ਅਤੇ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਅੱਜ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਸੂਬੇ ਭਰ ਵਿਚ ਪੰਜਾਬ ਸਰਕਾਰ ਦੇ ਪੁੱਤਲੇ ਫੁੱਕੇ ਗਏ। ਇਸੇ ਤਰ੍ਹਾਂ ਹੀ ਪਟਿਆਲਾ ਵਿਖੇ ਵੀ ਜ਼ਿਲ੍ਹਾ ਪ੍ਰਧਾਨ ਗੁਰਮੇਲ ਵਿਰਕ ਦੀ ਅਗਵਾਈ ਹੇਠ ਡੀ ਸੀ ਦਫਤਰ ਅੱਗੇ ਰੋਸ ਪ੍ਰਦਰਸ਼ਨ ਤੇ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਇਸ ਵਿਚ ਵੱਖ-ਵੱਖ ਵਿਭਾਗਾਂ ਦੇ ਹਜ਼ਾਰਾਂ ਕਰਮਚਾਰੀਆਂ ਨੇ ਹਿੱਸਾ ਲਿਆ। ਮਹਿਲਾ ਪ੍ਰਧਾਨ ਸੰਦੀਪ ਕੌਰ ਬਰਨਾਲਾ ਦੀ ਅਗਵਾਈ ’ਚ ਸਟਾਫ ਨਰਸਾਂ, ਪ੍ਰਧਾਨ ਦਰਸ਼ਨ ਸਿੰਘ ਦੀ ਅਗਵਾਈ ’ਚ ਡੀ. ਸੀ. ਦਫਤਰ ਯੂਨੀਅਨ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਲਵਾਈ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਵਿਰਕ ਤੇ ਹੋਰ ਆਗੂਆਂ ਨੇ ਸੰਬੋਧਨ ਕਰਦਿਆ ਕਿਹਾ ਕਿ ਸਾਡੀ ਇਕੋ ਇਕ ਮੰਗ ਹੈ ਕਿ 2004 ਵਿਚ ਬੰਦ ਹੋਈ ਪੁਰਾਣੀ ਪੈਨਸ਼ਨ ਨੂੰ ਮੁੜ ਲਾਗੂ ਕੀਤਾ ਜਾਵੇ। ਜਦੋਂ ਤੱਕ ਸਾਡੀ ਇਹ ਮੰਗ ਪੂਰੀ ਨਹੀਂ ਹੋ ਜਾਂਦੀ ਉਦੋਂ ਤੱਕ ਅਸੀਂ ਸਰਕਾਰ ਖਿਲਾਫ ਇਸੇ ਤਰ੍ਹਾਂ ਰੋਸ-ਪ੍ਰਦਰਸ਼ਨ, ਅਰਥੀ ਫੂਕ ਮੁਹਾਜ਼ਰੇ ਤੇ ਰੋਸ ਰੈਲੀਆਂ ਜਾਰੀ ਰੱਖਾਂਗੇ। ਆਮ ਆਦਮੀ ਪਾਰਟੀ ਵਲੋਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਸੂਬਾ ਸਰਕਾਰ ਨੇ ਮੁਲਾਜਮਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਉਪਰੰਤ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇਗੀ, ਪਰ ਨਾ ਤਾਂ ਅਜੇ ਤੱਕ ਪੁਰਾਣੀ ਪੈਨਸ਼ਨ ਦੀ ਬਹਾਲੀ ਹੋਈ, ਬਲਕਿ ਨਿੱਤ ਦਿਨ ਮੁਲਾਜਮ ਮਾਰੂ ਫੈਸਲੇ ਥੋਪੇ ਜਾ ਰਹੇ ਹਨ, ਜਿਸ ਕਾਰਨ ਮੁਲਾਜ਼ਮਾਂ ਅੰਦਰ ਭਾਰੀ ਰੋਸ ਹੈ। ਜਥੇਬੰਦੀ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਮੁਲਾਜ਼ਮ ਹਿੱਤ ਵਿੱਚ ਤਕੜਾ ਸੰਘਰਸ਼ ਉਲੀਕਿਆ ਜਾਵੇਗਾ। ਇਸ ਮੌਕੇ ਜ਼ਿਲ੍ਹਾ ਚੇਅਰਮੈਨ ਰਵਿੰਦਰ ਸ਼ਰਮਾ ਵਲੋਂ ਸਮੂਹ ਮੁਲਾਜ਼ਮ ਸਾਥੀਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਪ੍ਰਧਾਨ ਗੁਰਮੇਲ ਸਿੰਘ ਵਿਰਕ, ਗੁਰਜੰਟ ਸਿੰਘ, ਰਵਿੰਦਰ ਸ਼ਰਮਾ, ਗੁਰਪ੍ਰੀਤ ਪਨੇਸਰ, ਸੰਦੀਪ ਕੌਰ ਬਰਨਾਲਾ ਜ਼ਿਲ੍ਹਾ ਸੀ. ਪੀ. ਐਫ. ਪ੍ਰਧਾਨ ਮਹਿਲਾ ਵਿੰਗ, ਜਤਿੰਦਰ ਕੰਬੋਜ ਪ੍ਰੈਸ ਸੈਕਟਰੀ, ਅਮਨਦੀਪ ਕੌਰ ਸੰਧੂ ਮੀਤ ਪ੍ਰਧਾਨ, ਤੇਜਿੰਦਰ ਸਿੰਘ, ਦਰਸ਼ਨ ਸਿੰਘ ਪ੍ਰਧਾਨ ਡੀ. ਸੀ. ਦਰਫਤਰ ਯੂਨੀਅਨ, ਰਾਮ ਕ੍ਰਿਸ਼ਨ ਪ੍ਰਧਾਨ ਖਜ਼ਾਨਾ ਵਿਭਾਗ, ਸਤਵਿੰਦਰ ਸਿੰਘ, ਹਿੰਮਤ ਸਿੰਘ, ਸੁਖਵਿੰਦਰ ਕਲਿਆਣ, ਬਿਨੈ ਕੁਮਾਰ ਆਈ ਟੀ ਆਈ, ਤੇਜਿੰਦਰ ਸਿੰਘ ਡੀ ਸੀ ਦਫਤਰ, ਨਿਸ਼ਾ ਰਾਧੀ ਪ੍ਰਧਾਨ ਬੀ ਐਂਡ ਆਰ, ਮਨਪ੍ਰੀਤ ਕੌਰ, ਰਾਖੀ ਠਾਕੁਰ, ਅਖਤਰ ਹੁਸੈਨ, ਰਜਨੀ ਬਾਲਾ, ਨਿਸ਼ਾਂਤ ਕੁਮਾਰ, ਰਘਬੀਰ ਸਿੰਘ, ਲਵਜੀਤ ਸਿੰਘ, ਕੁਲਵੰਤ ਸਿੰਘ, ਮਹਿੰਦਰਪਾਲ, ਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਜਸਵਿੰਦਰ ਸਿੰਘ, ਪਰਮਿੰਦਰ ਸਿੰਘ, ਸੁਮਨ ਰਾਣੀ, ਪੱਲਬੀ, ਭੁਪਿੰਦਰ ਸਿੰਘ, ਦਵਿੰਦਰ ਸਿੰਘ, ਮਹਿੰਦਰ ਕੁਮਾਰ ਗਰਗ, ਗੁਰਪ੍ਰੀਤ ਸਿੰਘ ਐਕਸਾਈਜ਼ ਆਦਿ ਹਾਜ਼ਰ ਸਨ।




You must be logged in to post a comment Login