ਮੁੰਬਈ – ਦੁਨੀਆ ਦੀ ਸਭ ਤੋਂ ਵੱਡੀ ਫਿਲਮ ਇੰਡਸਟਰੀ ਬਾਲੀਵੁੱਡ ‘ਚ ਸਾਲਾਨਾ 1000 ਤੋਂ ਵਧ ਫਿਲਮਾਂ ਦਾ ਨਿਰਮਾਣ ਕੀਤਾ ਜਾਂਦਾ ਹੈ। ਪਿਛਲੇ ਕੁਝ ਸਮੇਂ ਤੋਂ ਕਈ ਫਿਲਮਾਂ ਨੇ ਵਿਸ਼ਵ ਪੱਧਰ ‘ਤੇ ਆਪਣੀ ਪਛਾਣ ਬਣਾਈ ਅਤੇ ਕਈ ਫਿਲਮਾਂ ਦੀ ਸਫਲਤਾ ਇਸ ਦੀ ਗਵਾਹੀ ਹੈ। ਭਾਰਤੀ ਫਿਲਮ ਇੰਡਸਟਰੀ ‘ਚ ਆਰਥਿਕ ਰੂਪ ਨਾਲ ਦੇਸ਼ ਦੇ ਮੁੱਖ ਨਿਰਮਾਤਾ ਰਿਤੇਸ਼ ਸਿਧਵਾਨੀ, ਰਾਜ ਕੁਮਾਰ ਹਿਰਾਨੀ, ਆਨੰਦ ਐੱਲ ਰਾਏ, ਸਿਧਾਰਥ ਰਾਏ ਕਪੂਰ ਅਤੇ ਮਹਾਵੀਰ ਜੈਨ ਨਾਲ ਆਮਿਰ ਖਾਨ ਨੇ ਯੋਗਦਾਨ ਦਿੱਤਾ ਹੈ। ਇਸ ਮੀਟਿੰਗ ‘ਚ ਸ਼ਾਮਲ ਹੋਣ ਵਾਲੇ ਆਮਿਰ ਸਿਰਫ ਇਕ ਅਜਿਹੇ ਅਭਿਨੇਤਾ ਹਨ ਜੋ ਮੰਗਲਵਾਰ ਦੁਪਹਿਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਵਿਸ਼ੇਸ਼ ਤੌਰ ‘ਤੇ ਦਿੱਲੀ ਆਏ ਸਨ। ਮੰਗਲਵਾਰ ਦੁਪਹਿਰ 4 ਵਜੇ ਨਰਿੰਦਰ ਮੋਦੀ ਨਾਲ ਕੀਤੀ ਗਈ ਇਸ ਖਾਸ ਮੁਲਾਕਾਤ ‘ਚ ਮਹਾਵੀਰ ਜੈਨ ਦੀ ਮਦਦ ਨਾਲ ਫਿਲਮ ਨਿਰਮਾਤਾ ਰਿਤੇਸ਼ ਸਿਧਵਾਨੀ ਨੇ ਪ੍ਰਧਾਨ ਮੰਤਰੀ ਨੂੰ ਲਈ ਇਹ ਵਿਚਾਰ ਪੇਸ਼ ਕੀਤਾ ਸੀ। ਬੈਠਕ ਦੇ ਏਜੰਡੇ ‘ਤੇ ਚਰਚਾ ਕਰਨ ਲਈ ਫਿਲਮ ਨਿਰਮਾਤਾ ਅਤੇ ਅਭਿਨੇਤਾ ਆਮਿਰ ਖਾਨ ਇਕ ਰਾਤ ਪਹਿਲਾਂ ਦਿੱਲੀ ਪਹੁੰਚ ਗਏ ਸਨ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਾਲ ਮੰਗਲਵਾਰ ਨੂੰ ਮੁਲਾਕਾਤ ਕੀਤੀ ਅਤੇ ਬੁੱਧਵਾਰ ਸਵੇਰੇ ਬੈਠਕ ਤੋਂ ਬਾਅਦ ਵਾਪਸ ਪਰਤੇ।

You must be logged in to post a comment Login