ਵਿਧਾਇਕ ਹਰਮੀਤ ਪਠਾਨਮਾਜਰਾ ਵਲੋਂ ਅਮਰੂਤ ਸਕੀਮ ਦੇ ਪ੍ਰਾਜੈਕਟ ਦਾ ਉਦਘਾਟਨ

ਵਿਧਾਇਕ ਹਰਮੀਤ ਪਠਾਨਮਾਜਰਾ ਵਲੋਂ ਅਮਰੂਤ ਸਕੀਮ ਦੇ ਪ੍ਰਾਜੈਕਟ ਦਾ ਉਦਘਾਟਨ

ਪਟਿਆਲਾ, 30 ਨਵੰਬਰ (ਪੱਤਰ ਪ੍ਰੇਰਕ)- ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਵਲੋਂ ਅੱਜ ਸਨੌਰ ’ਚ ਅਮਰੂਤ ਸਕੀਮ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ। ਇਸ ਸਕੀਮ ਦੇ ਅਧੀਨ ਸਨੌਰ ਸ਼ਹਿਰ ਨੂੰ ਸੌ ਫੀਸਦੀ ਕਵਰ ਕਰਨ ਲਈ 19.19 ਕਰੋੜ ਰੁਪਏ ਦੀ ਲਾਗਤ ਦਾ ਪ੍ਰੋਜੈਕਟ ਤਿਆਰ ਕੀਤਾ ਜਾਵੇਗ। ਇਹ ਦਾ ਕੰਮ 15 ਮਹੀਨੇ ਦੇ ਸਮੇਂ ਵਿੱਚ ਪੂਰਾ ਕੀਤਾ ਜਾਵੇਗਾ। ਇਸ ਪ੍ਰੋਜੈਕਟ ਅਧੀਨ ਪੂਰੇ ਸਨੌਰ ਨਿਰਵਿਘਨ ਵਾਟਰ ਸਪਲਾਈ ਦਿੱਤੀ ਜਾਵੇਗੀ। ਇਸ ਨਾਲ ਕਰੀਬ 48 ਕਿਲੋਮੀਟਰ ਡੀ. ਆਈ. ਪਾਈਪ ਲਾਈਨ, ਹਾਊਸ ਸਰਵਿਸ ਕੂਨੈਕਸ਼ਨ, 2 ਵੱਡੇ ਟਿਊਬਵੈਲ, 1.5 ਲੱਖ ਗੈਲਨ ਸਮਰਥਾ ਵਾਲੀ ਇਕ ਪਾਣੀ ਦੀ ਟੈਂਕੀ ਆਦਿ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਵਲੋਂ ਕਿਹਾ ਗਿਆ ਕਿ ਉਹ ਸਨੌਰ ਹਲਕੇ ਦੇ ਵਿਕਾਸ ਲਈ ਪੂਰੀ ਤਰ੍ਹਾਂ ਬਚਨਵੱਧ ਹਨ। ਇਸ ਮੌਕੇ ਸ਼ਹਿਰੀ ਪ੍ਰਧਾਨ ਸ਼ਾਮ ਸਿੰਘ ਸਨੌਰ ਵਲੋਂ ਵਿਧਾਇਕ ਪਠਾਣਮਾਜਰਾ ਤੇ ਸਮੂਹ ਪਤਵੰਤੇ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਇਸ ਮੌਕੇ ਦਲਵੀਰ ਗਿੱਲ, ਸ਼ਾਮ ਸਿੰਘ ਪ੍ਰਧਾਨ ਸਨੌਰ ਆਮ ਆਦਮੀ ਪਾਰਟੀ, ਲਖਵੀਰ ਸਿੰਘ ਈਓ, ਨਗਰ ਕੋਂਸਲ ਸਨੋਰ, ਯੁਵਰਾਜ ਸਿੰਘ , ਅਮਨ ਢੋਟ, ਵਿਕਾਸ ਅਟਵਾਲ, ਹਰਿੰਦਰ ਸਿੰਘ ਸਨੌਰ, ਨਰਿੰਦਰ ਸਿੰਘ ਤੱਖਰ, ਅਮਰ ਸੰਘੇੜਾ, ਜੰਗੀਰ ਸਿੰਘ ਭੂਰੀ, ਮਨਮੀਤ ਸਿੰਘ ਮੁੰਨਾ, ਬੱਬੂ ਐਮ ਸੀ, ਡਾ. ਭਗਵਾਨ ਦਾਸ, ਡਾ. ਗੋਲਡੀ, ਬਲਦੇਵ ਸਿੰਘ ਥਿੰਦ ਆਦਿ ਹਾਜ਼ਰ ਸਨ।

ਅਮਰੂਤ ਸਕੀਮ ਦੇ ਉਦਘਾਟਨ ਮਗਰੋਂ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦਾ ਮੂੰਹ ਮਿੱਠਾ ਕਰਵਾਉਂਦੇ ਸ਼ਹਿਰੀ ਪ੍ਰਧਾਨ ਸ਼ਾਮ ਸਿੰਘ ਸਨੌਰ।

You must be logged in to post a comment Login