ਪਟਿਆਲਾ, 24 ਜਨਵਰੀ (ਪ. ਪ.)- ਖੋਜ ਤੇ ਮੈਡੀਕਲ ਸਿੱਖਿਆ ਵਿਭਾਗ ਪੰਜਾਬ ਸਟੇਟ ਮਨਿਸਟ੍ਰਿਅਲ ਸਟਾਫ ਐਸੋਸੀਏਸ਼ਨ ਦਾ ਬੀਤੇ ਦਿਨੀਂ ਪੰਜਾਬ ਪੱਧਰ ਦਾ ਸਾਲਾਨਾ ਕੈਲੰਡਰ ਰਿਲੀਜ਼ ਕੀਤਾ ਗਿਆ। ਖੋਜ ਤੇ ਮੈਡੀਕਲ ਸਿੱਖਿਆ ਵਿਭਾਗ ਪੰਜਾਬ ਦੀ ਯੂਨੀਅਨ ਦਾ ਇਹ ਕੈਲੰਡਰ ਸਰਕਾਰੀ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਰਾਜਨ ਸਿੰਗਲਾ ਵਲੋਂ ਰਿਲੀਜ਼ ਕੀਤਾ ਗਿਆ ਅਤੇ ਉਨ੍ਹਾਂ ਵਲੋਂ ਨਵੀਂ ਚੁਣੀ ਸਟੇਟ ਬਾਡੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਸਿਤਵਿੰਦਰ ਸਿੰਘ ਵਲੋਂ ਉਚ ਅਧਿਕਾਰੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਵਲੋਂ ਯੂਨੀਅਨ ਦੀ ਪੁਰਜ਼ੋਰ ਮੰਗ ’ਤੇ ਸੁਪਰਡੈਂਟ ਦੀਆਂ ਪੋਸਟਾਂ ਭਰੀਆਂ ਹਨ। ਰਵਿੰਦਰ ਸ਼ਰਮਾ ਨੇ ਕਿਹਾ ਕਿ ਅਸੀਂ ਆਪਣੀਆਂ ਮੰਗਾਂ ਲਈ ਹਮੇਸ਼ਾਂ ਇਕਜੁੱਟ ਹਾਂ ਅਤੇ ਜਾਇਜ਼ ਤੇ ਹੱਕੀ ਮੰਗਾਂ ਲਈ ਖੋਜ ਤੇ ਮੈਡੀਕਲ ਸਿੱਖਿਆ ਵਿਭਾਗ ਦੀ ਪੰਜਾਬ ਪੱਧਰ ਦੀ ਯੂਨੀਅਨ ਹਮੇਸ਼ਾਂ ਡੱਟ ਕੇ ਸੰਘਰਸ਼ ਕਰੇਗੀ। ਉਨ੍ਹਾਂ ਕਿਹਾ ਕਿ ਕੇਡਰ ਦੇ ਸਾਰੇ ਮੁਲਾਜ਼ਮ ਸਾਥੀ ਵਧਾਈ ਦੇ ਪਾਤਰ ਹਨ, ਜਿਨ੍ਹਾਂ ਦੀ ਇਕਜੁੱਟਤਾ ਰੰਗ ਲਿਆਈ ਹੈ।
ਇਸ ਮੌਕੇ ਸੁਪਰਡੈਂਟ ਵਿਪੁੱਨ ਸ਼ਰਮਾ, ਸੁਪਰਡੈਂਟ ਤੇਜਿੰਦਰ ਸਿੰਘ, ਸਤਵਿੰਦਰ ਸਿੰਘ ਨੂੰ ਜਰਨਲ ਸਕੱਤਰ, ਸ੍ਰੀ ਰਵਿੰਦਰ ਸ਼ਰਮਾ ਸੀਨੀਅਰ ਮੀਤ ਪ੍ਰਧਾਨ, ਅਮਿੰਤ ਕੰਬੋਜ ਕੈਸ਼ੀਅਰ, ਗੁਰਜਿੰਦਰਪਾਲ ਭਾਟੀਆ, ਹਿੰਮਤ ਸਿੰਘ, ਜਤਿੰਦਰ ਸਿੰਘ ਕੰਬੋਜ ਪ੍ਰੈਸ ਸਕੱਤਰ, ਸੁੱਚਾ ਸਿੰਘ, ਮਨਜਿੰਦਰ ਸਿੰਘ, ਰੋਹਿਤ ਕੁਮਾਰ, ਮਨਿੰਦਰ ਸਿੰਘ, ਜਸਵਿੰਦਰ ਸਿੰਘ, ਸਤਨਾਮ ਸਿੰਘ, ਭੁਪਿੰਦਰ ਯਾਦਵ, ਸਾਹਿਲ ਕੁਮਾਰ ਅਤੇ ਅਮਨਦੀਪ ਸਿੰਘ ਆਦਿ ਹਾਜ਼ਰ ਸਨ।

You must be logged in to post a comment Login