ਗੋਰੇ ਵਲੋਂ ਚਲਦੇ ਸਾਈਕਲ ਤੋਂ ਦਿੱਤਾ ਧੱਕਾ, ਪੁਲਿਸ ਵਲੋਂ ਹਾਲੇ ਤੱਕ ਕੋਈ ਕਾਰਵਾਈ ਨਹੀਂ
ਪੈਰਾਮਾਟਾ, 5 ਫਰਵਰੀ (ਪੰਜਾਬ ਐਕਸ. ਬਿਊਰੋ)— ਬੀਤੀ 21 ਜਨਵਰੀ ਨੂੰ ਪੰਜਾਬੀ ਵਿਦਿਆਰਥੀ ਪਰਮਿੰਦਰ ਸਿੰਘ ਆਪਣੇ ਗੋਰੇ ਮਿੱਤਰ ਦੀ ਸਾਈਕਲ ’ਤੇ ਰਾਈਡ ਕਰ ਰਿਹਾ ਸੀ ਅਤੇ ਇਕ ਹੋਰ ਗੋਰਾ ਜੋ ਕਿ ਉਥੇ ਸਾਇਕਲ ’ਤੇ ਖੜਾ ਸੀ, ਨੇ ਪਰਮਿੰਦਰ ਸਿੰਘ ਨੂੰ ਮੋਢਾ ਮਾਰਿਆ, ਜਿਸ ਕਾਰਨ ਉਹ ਸੜਕ ’ਤੇ ਡਿੱਗ ਗਿਆ ਤੇ ਉਸ ਦਾ ਸਿਰ ਫੁੱਟਪਾਤ ’ਤੇ ਲੱਗਿਆ, ਜਿਸ ਨਾਲ ਉਹ ਬੇਹੋਸ਼ ਹੋ ਗਿਆ।ਸਿਰ ਦੇ ਅੰਦਰੂਨੀ ਹਿੱਸੇ ਵਿਚ ਸੱਟ ਲੱਗਣ ਕਾਰਨ ਉਸ ਦੀ ਮੌਕੇ ਪਰ ਹੀ ਮੌਤ ਹੋ ਗਈ। ਮੌਕੇ ’ਤੇ ਐਂਬੂਲੈਂਸ ਨੂੰ ਫੋਨ ਕੀਤਾ ਗਿਆ ਪਰ ਜਦੋਂ ਤੱਕ ਐਂਬੂਲੰਸ ਉਦੋਂ ਤੱਕ ਉਸ ਦੀ ਮੌਤ ਹੋ ਗਈ ਸੀ।ਇਸ ਘਟਨਾ ਮਗਰੋਂ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਪਰ ਮੌਕੇ ’ਤੇ ਪੁਲਿਸ ਵੀ ਸਮੇਂ ਸਿਰ ਨਹੀਂ ਪਹੁੰਚੀ।ਇਸ ’ਤੇ ਪੁਲਿਸ ਵਲੋਂ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ, ਜਦੋਂਕਿ ਪੁਲਿਸ ਕੋਲ ਇਸ ਸਾਰੇ ਘਟਨਾਕ੍ਰਮ ਦੀ ਸੀਸੀ ਟੀ ਵੀ ਫੁਟੇਜ਼ ਮੌਜੂਦ ਹੈ।ਤਕਰੀਬਨ ਦੋ ਹਫਤੇ ਬੀਤ ਜਾਣ ਦੇ ਬਾਵਜੂਤ ਵੀ ਪੁਲਿਸ ਕੁਝ ਕਰਨ ਨੂੰ ਤਿਆਰ ਨਹੀਂ।ਮ੍ਰਿਤਕ ਨੌਜਵਾਨ ਨੂੰ ਇਨਸਾਫ ਦਿਵਾਉਣ ਲਈ ਪੰਜਾਬੀ ਭਾਈਚਾਰੇ ਵਲੋਂ ਪੈਰਾਮਾਟਾ ਵਿਖੇ ਕੈਂਡਲ ਮਾਰਚ ਕੀਤਾ ਗਿਆ।ਇਸ ਵਿਚ ਸ੍ਰ. ਅਮਰ ਸਿੰਘ ਟਰਬਨ ਫਾਰ ਆਸਟ੍ਰੇਲੀਆ, ਮਨਿੰਦਰ ਸਿੰਘ ਕੌਂਸਲ, ਰਾਜਵੰਤ ਸਿੰਘ ਸੰਪਾਦਕ ਪੰਜਾਬ ਐਕਸਪ੍ਰੈਸ ਸਮੇਤ ਹੋਰ ਭਾਈਚਾਰੇ ਦੇ ਪਤਵੰਤੇ ਸੱਜਣ ਸ਼ਾਮਲ ਸਨ, ਜਿਨ੍ਹਾਂ ਵਲੋਂ ਪੁਲਿਸ ਨੂੰ ਇਸ ਸਬੰਧੀ ਕਾਰਵਾਈ ਕਰਨ ਤੇ ਮ੍ਰਿਤਕ ਨੌਜਵਾਨ ਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ। ਵੱਖ ਵੱਖ ਤਸਵੀਰਾਂ ’ਚ : ਪੰਜਾਬੀ ਵਿਦਿਆਰਥੀ ਪਰਮਿੰਦਰ ਸਿੰਘ ਨੂੰ ਸ਼ਰਧਾਂਜਲੀ ਅਰਪਿਤ ਕਰਨ ਮਗਰੋਂ ਉਸਦੇ ਇਨਸਾਫ ਲਈ ਇਕੱਤਰ ਹੋਇਆ ਪੰਜਾਬੀ ਭਾਈਚਾਰਾ। (ਫੋਟੋਆਂ : ਪੰਜਾਬ ਐਕਸਪ੍ਰੈਸ)
You must be logged in to post a comment Login