ਯੂਪੀ ’ਚ ਚੂਹੇ ਦਾ ‘ਕਤਲ’: ਬਰੇਲੀ ’ਚ ਪੋਸਟਮਾਰਟਮ ਤੇ ਰਿਪੋਰਟ ਆਉਣ ’ਤੇ ਮੁਲਜ਼ਮ ਖ਼ਿਲਾਫ਼ ਕੀਤੀ ਜਾ ਸਕਦੀ ਹੈ ਕਾਰਵਾਈ

ਯੂਪੀ ’ਚ ਚੂਹੇ ਦਾ ‘ਕਤਲ’: ਬਰੇਲੀ ’ਚ ਪੋਸਟਮਾਰਟਮ ਤੇ ਰਿਪੋਰਟ ਆਉਣ ’ਤੇ ਮੁਲਜ਼ਮ ਖ਼ਿਲਾਫ਼ ਕੀਤੀ ਜਾ ਸਕਦੀ ਹੈ ਕਾਰਵਾਈ

ਬਰੇਲੀ, 27 ਨਵੰਬਰ- ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਦੇ ਸਦਰ ਕੋਤਵਾਲੀ ਖੇਤਰ ‘ਚ ਸ਼ੁੱਕਰਵਾਰ ਨੂੰ ਡੁੱਬੇ ਚੂਹੇ ਦਾ ਪੋਸਟਮਾਰਟਮ ਬਰੇਲੀ ਦੇ ਇੰਡੀਅਨ ਵੈਟਰਨਰੀ ਰਿਸਰਚ ਇੰਸਟੀਚਿਊਟ (ਆਈਵੀਆਰਆਈ) ‘ਚ ਕੀਤਾ ਗਿਆ। ਆਈਵੀਆਰ ਵਿੱਚ ਵਿਗਿਆਨੀ ਡਾ. ਅਸ਼ੋਕ ਕੁਮਾਰ ਨੇ ਚੂਹੇ ਦੀ ਲਾਸ਼ ਦਾ ਪੋਸਟਮਾਰਟਮ ਕੀਤਾ। ਪੋਸਟਮਾਰਟਮ ਵਿਭਾਗ ਦੇ ਇੰਚਾਰਜ ਡਾਕਟਰ ਪਵਨ ਕੁਮਾਰ ਨੇ ਦੱਸਿਆ ਕਿ ਚੂਹੇ ਦਾ ਪੋਸਟਮਾਰਟਮ ਕਰ ਲਿਆ ਗਿਆ ਹੈ ਅਤੇ ਅਗਲੇ ਚਾਰ-ਪੰਜ ਦਿਨਾਂ ਵਿੱਚ ਰਿਪੋਰਟ ਸੌਂਪ ਦਿੱਤੀ ਜਾਵੇਗੀ। ਮੁੱਖ ਵੈਟਰਨਰੀ ਅਫਸਰ ਡਾ. ਏਕੇ ਜਾਦੌਨ ਨੇ ਕਿਹਾ ਕਿ ਚੂਹਿਆਂ ਦੀ ਇਸ ਤਰ੍ਹਾਂ ਹੱਤਿਆ ਜਨਵਰਾਂ ਖ਼ਿਲਾਫ਼ ਅਤਿਆਚਾਰ ਤਹਿਤ ਆਉਂਦੀ ਹੈ। ਥਾਣਾ ਕੋਤਵਾਲੀ ਦੇ ਇੰਚਾਰਜ ਇੰਸਪੈਕਟਰ ਹਰਪਾਲ ਸਿੰਘ ਨੇ ਦੱਸਿਆ ਕਿ ਚੂਹੇ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪਸ਼ੂ ਪ੍ਰੇਮੀ ਵਿਕੇਂਦਰ ਸ਼ਰਮਾ ਨੇ ਸ਼ੁੱਕਰਵਾਰ ਨੂੰ ਬਦਾਯੂੰ ਦੇ ਬਿਜਲੀ ਸਬ-ਸਟੇਸ਼ਨ ਨੇੜੇ ਮਨੋਜ ਕੁਮਾਰ ਨੂੰ ਚੂਹੇ ਦੀ ਪੂੰਛ ਨਾਲ ਪੱਥਰ ਬੰਨ੍ਹ ਕੇ ਨਾਲੇ ‘ਚ ਚੂਹੇ ਨੂੰ ਸੁੱਟਦੇ ਦੇਖਿਆ ਸੀ। ਉਸ ਨੇ ਇਸ ਖ਼ਿਲਾਫ਼ ਥਾਣੇ ਵਿੱਚ ਰਿਪੋਰਟ ਦਰਜ ਕਰਵਾਈ ਸੀ ਤੇ ਪੁਲੀਸ ਨੇ ਮਨੋਜ ਨੂੰ ਥਾਣੇ ਸੱਦ ਕੇ ਪੁੱਛ ਪੜਤਾਲ ਕੀਤੀ ਸੀ।

You must be logged in to post a comment Login