
ਪਟਿਆਲਾ, 29 ਅਕਤੂਬਰ (ਗੁਰਪ੍ਰੀਤ ਕੰਬੋਜ)- ਨੌਜਵਾਨ ਆਗੂ ਅਤੇ ਉਘੇ ਸਮਾਜ ਸੇਵਕ ਰੀਗਨ ਆਹਲੂਵਾਲੀਆ ਵਲੋਂ ਸੂਲਰ ਦੇ ਮੈਨ ਗਰਾਉਂਡ, ਨੇੜੇ ਵਾਲੇ ਬੱਚਿਆਂ ਦੇ ਪਾਰਕ, ਸਮਸ਼ਾਨ ਘਾਟ ਅਤੇ ਡਿਸਪੈਂਸਰੀ ਵਿਚ ਬਣੀਆਂ ਮਟੀਆਂ ’ਤੇ ਪੱਲਿਓ ਖਰਚ ਕੇ ਦਰਜਨ ਦੇ ਕਰੀਬ ਵੱਡੀਆਂ ਲਾਈਟਾਂ ਲਗਵਾਈਆਂ ਗਈਆਂ। ਇਸ ਮੌਕੇ ਰੀਗਨ ਆਹਲੂਵਾਲੀਆ ਨੇ ਕਿਹਾ ਕਿ ਪਿੰਡ ਦੇ ਗਰਾਉਂਡ ਦੀ ਹਾਲਤ ਬਹੁਤ ਖਰਾਬ ਹੋ ਗਈ ਹੈ। ਇਕ-ਅੱਧੀ ਲਾਈਟ ਨੂੰ ਛੱਡ ਕੇ ਸਾਰੀਆਂ ਲਾਈਟਾਂ ਖਰਾਬ ਹੋ ਗਈਆਂ ਸਨ, ਜਿਸ ਕਾਰਨ ਪਿੰਡ ਦੇ ਵਸਨੀਕ ਅਤੇ ਬੱਚੇ ਇਥੇ ਸੈਰ ਜਾਂ ਖੇਡਣ ਲਈ ਨਹੀਂ ਆਉਂਦੇ। ਮੇਰੇ ਵਲੋਂ ਸਾਰੇ ਗਰਾਉਂਡ ਅਤੇ ਇਸਦੇ ਨਾਲ ਹੀ ਛੋਟੇ ਪਾਰਕ, ਸਮਸ਼ਾਨਘਾਟ ਅਤੇ ਮਟੀਆਂ ’ਤੇ ਲਾਈਟਾਂ ਲਗਵਾਈਆਂ ਜਾ ਰਹੀ ਹਨ। ਮੇਰੇ ਵਲੋਂ ਇਸ ਗਰਾਉਂਡ ਨੂੰ ਬਹੁਤ ਜਲਦ ਵਧੀਆ ਬਣਾ ਦਿੱਤਾ ਜਾਵੇਗਾ, ਤਾਂ ਜੋ ਪਿੰਡ ਦੇ ਬੱਚੇ, ਨੌਜਵਾਨ ਅਤੇ ਬਜ਼ੁਰਗ ਇਸ ਗਰਾਉਂਡ ਵਿਚ ਖੇਡ ਸਕਣ ਤੇ ਸੈਰ ਕਰ ਸਕਣ। ਗਰਾਉਂਡ ਨੂੰ ਵਧੀਆ ਬਣਾਉਣ ਲਈ ਉਨ੍ਹਾਂ ਵਲੋਂ ਪਿੰਡ ਦੇ ਨੌਜਵਾਨਾਂ ਨੂੰ ਦਿਲੋਂ ਸਾਥ ਦੇਣ ਦੀ ਅਪੀਲ ਕੀਤੀ। ਅੰਤ ਵਿਚ ਉਨ੍ਹਾਂ ਵਲੋਂ ਸਮੂਹ ਪਿੰਡ ਵਾਸੀਆਂ ਅਤੇ ਪਿੰਡ ਦੇ ਨੌਜਵਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸੌਰਭ ਕੁਮਾਰ, ਜਤਿੰਦਰ ਕੰਬੋਜ, ਵਿੱਕੀ, ਸੁੱਖੀ, ਅਮ੍ਰਿੰਤ ਸਿੰਘ, ਤੇਜਪ੍ਰਤਾਪ ਸਿੰਘ, ਅਕਸ਼ੈ, ਸ਼ਿਵ ਕੁਮਾਰ, ਜਿੰਮੀ, ਬਿੱਲਾ ਪ੍ਰਧਾਨ, ਸਾਹਿਬ ਸਿੰਘ, ਰੋਹਿਤ ਕਲਿਆਣ, ਗੋਲੂ ਅਤੇ ਪਿੰਡ ਦੇ ਨੌਜਵਾਨ ਹਾਜ਼ਰ ਸਨ।

You must be logged in to post a comment Login