ਸੰਭਲ ਹਿੰਸਾ: ਜੁਡੀਸ਼ੀਅਲ ਕਮਿਸ਼ਨ ਦੀ ਟੀਮ ਵੱਲੋਂ ਮਸਜਿਦ ਦਾ ਜਾਇਜ਼ਾ

ਸੰਭਲ ਹਿੰਸਾ: ਜੁਡੀਸ਼ੀਅਲ ਕਮਿਸ਼ਨ ਦੀ ਟੀਮ ਵੱਲੋਂ ਮਸਜਿਦ ਦਾ ਜਾਇਜ਼ਾ

ਸੰਭਲ (ਉੱਤਰ ਪ੍ਰਦੇਸ਼), 1 ਦਸੰਬਰ : ਇੱਥੋਂ ਦੀ ਮੁਗਲ ਕਾਲ ਦੀ ਜਾਮਾ ਮਸਜਿਦ ਦੇ ਸਰਵੇਖਣ ਦੌਰਾਨ ਹਿੰਸਾ ਦੇ ਮਾਮਲੇ ਦੀ ਜਾਂਚ ਕਰਨ ਲਈ ਅੱਜ ਤਿੰਨ ਮੈਂਬਰੀ ਨਿਆਂਇਕ ਕਮਿਸ਼ਨ ਇੱਥੇ ਪਹੁੰਚਿਆ।ਜਾਣਕਾਰੀ ਅਨੁਸਾਰ ਤਿੰਨ ਮੈਂਬਰੀ ਕਮਿਸ਼ਨ ਵਿਚੋਂ ਅੱਜ ਦੋ ਮੈਂਬਰ ਹੀ ਪੁੱਜੇ ਤੇ ਉਨ੍ਹਾਂ ਜਾਮਾ ਮਸਜਿਦ ਦੇ ਬਾਹਰ ਦਾ ਜਾਇਜ਼ਾ ਲਿਆ। ਇਸ ਤੋਂ ਬਾਅਦ ਟੀਮ ਮਸਜਿਦ ਅੰਦਰ ਗਈ ਜਿਥੇ ਐਸਪੀ ਨੇ ਉਨ੍ਹਾਂ ਨੂੰ ਘਟਨਾ ਦੇ ਪੱਖਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ 24 ਨਵੰਬਰ ਨੂੰ ਕਈ ਘਰਾਂ ਤੋਂ ਪੁਲੀਸ ਤੇ ਸੁਰੱਖਿਆ ਬਲਾਂ ’ਤੇ ਪਥਰਾਅ ਕੀਤਾ ਗਿਆ। ਇਸ ਮੌਕੇ ਕਮਿਸ਼ਨਰ, ਡੀਆਈਜੀ ਤੇ ਡੀਐਮ ਵੀ ਮੌਜੂਦ ਸਨ। ਦੂਜੇ ਪਾਸੇ ਇਸ ਮਾਮਲੇ ਵਿਚ ਕਾਂਗਰਸ ਨੇ ਸੂਬਾ ਸਰਕਾਰ ’ਤੇ ਨਿਸ਼ਾਨੇ ਸੇਧੇ। ਉਤਰ ਪ੍ਰਦੇਸ਼ ਕਾਂਗਰਸ ਮੁਖੀ ਅਜੈ ਰਾਏ ਨੇ ਕਿਹਾ ਕਿ ਸੰਭਲ ਦੀ ਘਟਨਾ ਬਾਰੇ ਜਾਣ ਕੇ ਬਹੁਤ ਦੁਖ ਹੋਇਆ ਤੇ ਉਨ੍ਹਾਂ ਦੀ ਟੀਮ ਦੋ ਦਸੰਬਰ ਨੂੰ ਇਸ ਸਥਾਨ ਦਾ ਦੌਰਾ ਕਰੇਗੀ।ਇਸ ਤੋਂ ਪਹਿਲਾਂ ਸ਼ਨਿਚਵਾਰ ਨੂੰ ਕਮਿਸ਼ਨ ਦੇ ਮੈਂਬਰਾਂ ਨੇ ਮੁਰਾਦਾਬਾਦ ਦੇ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਸੀ।

You must be logged in to post a comment Login