
ਪਟਿਆਲਾ, 19 ਮਾਰਚ (ਜੀ ਕੰਬੋਜ)- ਸੈਂਟਰਲ ਵਾਲਮੀਕਿ ਸਭਾ ਇੰਡੀਆ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਵਾਲਮੀਕਿ ਆਸੇਮਾਜਰਾ ਵਲੋਂ ਥਾਣਾ ਬਖਸ਼ੀਵਾਲਾ ਦੇ ਨਵ-ਨਿਯੁਕਤ ਐਸ. ਐਚ. ਓ. ਸ੍ਰੀ ਅਜੈ ਕੁਮਾਰ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਸੰਦੀਪ ਆਸੇਮਾਜਰਾ ਨੇ ਕਿਹਾ ਕਿ ਉਹ ਹਮੇਸ਼ਾਂ ਸਮਾਜ ਭਲਾਈ ਲਈ ਯਤਨਸ਼ੀਲ ਰਹੇ ਹਨ। ਗੈਰ ਸਮਾਜਿਕ ਅਨੰਸਰਾਂ ਖਿਲਾਫ ਉਹ ਹਮੇਸ਼ਾਂ ਪੰਜਾਬ ਪੁਲਿਸ ਦਾ ਡੱਟ ਕੇ ਸਹਿਯੋਗ ਕਰਦੇ ਆਏ ਹਨ ਤੇ ਅੱਗੋਂ ਵੀ ਕਰਦੇ ਰਹਿਣਗੇ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਲਈ ਪੁਲਿਸ ਦਾ ਸਹਿਯੋਗ ਦੇਣ। ਇਸ ਮੌਕੇ ਜਸਪਾਲ ਸਿੰਘ ਖੁਸਰੋਪੁਰ, ਦੇਸ਼ਰਾਜ ਫਤਿਹਗੜ੍ਹ ਸਾਹਿਬ, ਬਾਬਾ ਜਸਕਰਨ ਸਿੰਘ, ਬਲਵੰਤ ਸਿੰਘ ਰੌਣੀ, ਭੁਪਿੰਦਰ ਸਿੰਘ, ਕਿਰਨਪਾਲ ਆਦਿ ਹਾਜ਼ਰ ਸਨ।
You must be logged in to post a comment Login