ਸਮਾਜ ਸੇਵੀ ਸੰਦੀਪ ਗੁਪਤਾ ਵਲੋਂ ਆਈ. ਜੀ. ਬਲਜੋਤ ਸਿੰਘ ਰਾਠੌਰ ਦਾ ਸਨਮਾਨ

ਸਮਾਜ ਸੇਵੀ ਸੰਦੀਪ ਗੁਪਤਾ ਵਲੋਂ ਆਈ. ਜੀ. ਬਲਜੋਤ ਸਿੰਘ ਰਾਠੌਰ ਦਾ ਸਨਮਾਨ

ਪਟਿਆਲਾ, 2 ਫਰਵਰੀ (ਪੱਤਰ ਪ੍ਰੇਰਕ)- ਸਾਲ 2004 ਬੈਚ ਦੇ ਆਈ. ਪੀ. ਐਸ. ਅਧਿਕਾਰੀ ਸ੍ਰ. ਬਲਜੋਤ ਸਿੰਘ ਰਾਠੌਰ ਨੂੰ ਪੰਜਾਬ ਸਰਕਾਰ ਵਲੋਂ ਡੀ. ਆਈ. ਜੀ. ਤੋਂ ਆਈ. ਜੀ. ਦੇ ਰੈਂਕ ’ਤੇ ਤਰੱਕੀ ਮਿਲਣ ’ਤੇ ਉਨ੍ਹਾਂ ਦੇ ਨਜ਼ਦੀਕੀ ਮਿੱਤਰ ਤੇ ਉਘੇ ਸਮਾਜ ਸੇਵੀ ਸ੍ਰੀ ਸੰਦੀਪ ਗੁਪਤਾ ਵਲੋਂ ਸਨਮਾਨਿਤ ਕੀਤਾ ਗਿਆ। ਸ੍ਰੀ ਸੰਦੀਪ ਗੁਪਤਾ ਵਲੋਂ ਸ੍ਰ. ਬਲਜੋਤ ਸਿੰਘ ਰਾਠੌਰ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਦਿਆਂ ਮਿਲੀ ਤਰੱਕੀ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਸ੍ਰ. ਰਾਠੌਰ ਬਹੁਤ ਹੀ ਮਿਹਨਤੀ, ਇਮਾਨਦਾਰ ਤੇ ਹਮੇਸ਼ਾਂ ਗਰੀਬਾਂ ਦੀ ਸਹਾਇਤਾ ਕਰਨ ਵਾਲੇ ਅਧਿਕਾਰੀ ਹਨ। ਉਨ੍ਹਾਂ ਕਿਹਾ ਕਿ ਬਲਜੋਤ ਸਿੰਘ ਰਾਠੌਰ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨੂੰ ਸਮਰਪਿਤ ਹਨ। ਇਹੀ ਨਹੀਂ ਇਨ੍ਹਾਂ ਦੇ ਪਿਤਾ ਜੀ ਸਵ: ਇੰਦਰ ਸਿੰਘ ਇੰਦਰ ਰਿਟਾ. ਐਕਸ਼ੀਅਨ (ਪ੍ਰਧਾਨ ਫਰੀਡਮ ਫਾਇਟਰ ਐਸੋ. ਪੰਜਾਬ) ਵੀ ਬਹੁਤ ਵੱਡੇ ਸਮਾਜ ਸੇਵੀ ਸਨ, ਜੋਕਿ ਹਰ ਸਮੇਂ ਲੋੜਵੰਦਾਂ ਦੀ ਸਹਾਇਤਾ ਲਈ ਹਾਜ਼ਰ ਰਹਿੰਦੇ ਸਨ।

You must be logged in to post a comment Login